Tarntaran News : ਸਰਹੱਦੀ ਪਿੰਡ ਬੁਰਜ ’ਚ ਡ੍ਰੋਨ ਨਾਲ ਸੁੱਟੀ ਅਫੀਮ ਦੀ ਖੇਪ ਬਰਾਮਦ
ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਬੁਰਜ ’ਚ ਸਰਹੱਦ ਪਾਰੋਂ ਡ੍ਰੋਨ ਦੀ ਮਦਦ ਨਾਲ ਸੁੱਟੀ ਗਈ ਅਫੀਮ ਦੀ ਖੇਪ ਬਰਾਮਦ ਹੋਈ ਹੈ। ਬੀਐੱਸਐੱਫ ਵੱਲੋਂ ਬਰਾਮਦ ਹੋਈ ਉਕਤ ਅਫੀਮ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਨੇ ਥਾਣਾ ਸਰਾਏ ਅਮਾਨਤ ਖਾਂ ’ਚ ਐੱਨਡੀਪੀਐੱਸ ਅਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sat, 28 Feb 2026 07:29 PM (IST)
Updated Date: Sat, 28 Feb 2026 07:32 PM (IST)
ਸਟਾਫ਼ ਰਿਪੋਰਟਰ•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਬੁਰਜ ’ਚ ਸਰਹੱਦ ਪਾਰੋਂ ਡ੍ਰੋਨ ਦੀ ਮਦਦ ਨਾਲ ਸੁੱਟੀ ਗਈ ਅਫੀਮ ਦੀ ਖੇਪ ਬਰਾਮਦ ਹੋਈ ਹੈ। ਬੀਐੱਸਐੱਫ ਵੱਲੋਂ ਬਰਾਮਦ ਹੋਈ ਉਕਤ ਅਫੀਮ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਨੇ ਥਾਣਾ ਸਰਾਏ ਅਮਾਨਤ ਖਾਂ ’ਚ ਐੱਨਡੀਪੀਐੱਸ ਅਤੇ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਐੱਸਪੀ ਤਰਨਤਾਰਨ ਸੁਖਬੀਰ ਸਿੰਘ ਨੇ ਦੱਸਿਆ ਕਿ ਸਰਹੱਦੀ ਚੌਕੀ ਰਾਜਾਤਾਲ ਵਿਖੇ ਤਾਇਨਾਤ ਬੀਐੱਸਐੱਫ ਦੀ 181 ਬਟਾਲੀਅਨ ਦੇ ਕੰਪਨੀ ਕਮਾਂਡਰ ਸੁਮੇਰ ਸਿੰਘ ਨੇ ਪੀਲੇ ਰੰਗ ਦੀ ਟੇਪ ਵਿਚ ਲਪੇਟਿਆ ਪੈਕੇਟ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੂੰ ਸੌਪਿਆ ਸੀ।
ਇਹ ਪੈਕੇਟ ਪਿੰਡ ਬੁਰਜ ਵਿਚ ਡ੍ਰੋਨ ਦੀ ਮਦਦ ਨਾਲ ਸੁੱਟਿਆ ਗਿਆ। ਜਦੋਂ ਪੈਕੇਟ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 864 ਗ੍ਰਾਮ ਅਫੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਉਕਤ ਬਰਾਮਦਗੀ ਸਬੰਧੀ ਫਿਲਹਾਲ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪਰ ਜਲਦ ਹੀ ਖੇਪ ਮੰਗਵਾਉਣ ਵਾਲੇ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।