Tarntaran Crime : ਸੁਨਿਆਰੇ ਦੀ ਦੁਕਾਨ ਨੂੰ ਸੰਨ੍ਹ ਲਗਾ ਕੇ 20 ਲੱਖ ਤੋਂ ਵੱਧ ਦਾ ਸੋਨਾ ਚੋਰੀ, 14 ਕਿਲੋ ਤੋਂ ਵੱਧ ਚਾਂਦੀ ਤੇ 70 ਹਜ਼ਾਰਰ ਦੀ ਨਕਦੀ ’ਤੇ ਵੀ ਕੀਤਾ ਹੱਥ ਸਾਫ਼
ਉਨ੍ਹਾਂ ਇਹ ਵੀ ਦੱਸਿਆ ਕਿ ਚੋਰ ਜਾਂਦੇ ਹੋਏ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲੈ ਗਏ ਹਨ। ਚੋਰੀ ਦੀ ਘਟਨਾ ਨੂੰ ਲੈ ਕੇ ਜਿਥੇ ਇਲਾਕੇ ਦੇ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਪੀੜਤ ਦੁਕਾਨਦਾਰ ਨੇ ਚੋਰਾਂ ਦਾ ਜਲਦ ਪਤਾ ਲਗਾਉਣ ਦੀ ਮੰਗ ਵੀ ਪੁਲਿਸ ਪ੍ਰਸ਼ਾਸਨ ਕੋਲ ਕੀਤੀ ਹੈ ਤਾਂ ਜੋ ਉਨ੍ਹਾਂ ਦਾ ਲੱਖਾਂ ਦਾ ਸਮਾਨ ਬਰਾਮਦ ਹੋ ਸਕੇ।
Publish Date: Sat, 24 Jan 2026 05:48 PM (IST)
Updated Date: Sat, 24 Jan 2026 05:52 PM (IST)
ਦਲਜਿੰਦਰ ਸਿੰਘ•ਪੰਜਾਬੀ ਜਾਗਰਣ, ਅਲਗੋਂ ਕੋਠੀ : ਸਰਹੱਦੀ ਕਸਬਾ ਅਲਗੋਂਕੋਠੀ ਵਿਖੇ ਸਥਿਤ ਇਕ ਸੁਨਿਆਰੇ ਦੀ ਦੁਕਾਨ ਨੂੰ ਪਿੱਛੋਂ ਸੰਨ੍ਹ ਲਗਾ ਕੇ ਅਣਪਛਾਤੇ ਚੋਰਾਂ ਨੇ 20 ਲੱਖ ਤੋਂ ਵੱਧ ਦੀ ਕੀਮਤ ਦਾ ਸੋਨਾ, 14 ਕਿਲੋ ਤੋਂ ਵੱਧ ਚਾਂਦੀ ਅਤੇ 70 ਹਜ਼ਾਰ ਦੀ ਨਕਦੀ ਚੋਰੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਸ ਚੋਰੀ ਨੂੰ ਦੋ ਚੋਰਾਂ ਨੇ ਅੰਜਾਮ ਦਿੱਤਾ। ਜਦੋਂਕਿ ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ਉੱਪਰ ਚੌਂਕੀ ਅਲਗੋਂ ਕੋਠੀ ਦੀ ਪੁਲਿਸ ਪਹੁੰਚ ਗਈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੁਕਾਨ ਦੇ ਮਾਲਕ ਦਲਬੀਰ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਲਗੋਂ ਕੋਠੀ ਵਿਖੇ ਜਿਊਲਰਜ਼ ਦੀ ਦੁਕਾਨ ਹੈ। ਉਹ ਲੰਘੀ ਰਾਤ ਆਫਣੀ ਦੁਕਾਨ ਬੰਦ ਕਰਕੇ ਚਲੇ ਗਏ ਤਾਂ ਰਾਤ ਕਰੀਬ ਢਾਈ ਵਜੇ ਦੋ ਅਣਪਛਾਤੇ ਚੋਰ ਦੁਕਾਨ ਦੇ ਪਿਛਲੇ ਪਾਸੇ ਸਕੂਲ ਵੱਲੋਂ ਸੰਨ੍ਹ ਲਗਾ ਕੇ ਦੁਕਾਨ ਅੰਦਰ ਦਾਖਲ ਹੋਏ। ਉਕਤ ਚੋਰ ਦੁਕਾਨ ਵਿੱਚੋਂ 190 ਗ੍ਰਾਮ ਸੋਨੇ ਦੇ ਗਹਿਣੇ ਜਿਸਦੀ ਕੀਮਤ 20 ਲੱਖ ਤੋਂ ਵੱਧ ਬਣਦੀ ਹੈ ਤੋਂ ਇਲਾਵਾ 14 ਕਿਲੋ 380 ਗ੍ਰਾਮ ਚਾਂਦੀ ਅਤੇ 70 ਹਜ਼ਾਰ ਦੀ ਨਕਦੀ ਚੋਰੀ ਕਰਕੇ ਲੈ ਗਏ।
ਉਨ੍ਹਾਂ ਇਹ ਵੀ ਦੱਸਿਆ ਕਿ ਚੋਰ ਜਾਂਦੇ ਹੋਏ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲੈ ਗਏ ਹਨ। ਚੋਰੀ ਦੀ ਘਟਨਾ ਨੂੰ ਲੈ ਕੇ ਜਿਥੇ ਇਲਾਕੇ ਦੇ ਦੁਕਾਨਦਾਰਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਪੀੜਤ ਦੁਕਾਨਦਾਰ ਨੇ ਚੋਰਾਂ ਦਾ ਜਲਦ ਪਤਾ ਲਗਾਉਣ ਦੀ ਮੰਗ ਵੀ ਪੁਲਿਸ ਪ੍ਰਸ਼ਾਸਨ ਕੋਲ ਕੀਤੀ ਹੈ ਤਾਂ ਜੋ ਉਨ੍ਹਾਂ ਦਾ ਲੱਖਾਂ ਦਾ ਸਮਾਨ ਬਰਾਮਦ ਹੋ ਸਕੇ।
ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਦਲਬੀਰ ਸਿੰਘ ਦੇ ਪਿਤਾ ਗੁਰਦੀਪ ਸਿੰਘ ਦੇ ਬਿਆਨ ਕਲਮਬੰਦ ਕਰਕੇ ਦੋ ਅਣਪਛਾਤੇੇ ਚੋਰਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਜਦੋਂਕਿ ਆਸ ਪਾਸ ਦੀਆਂ ਦੁਕਾਨਾਂ ਅਤੇ ਸਰਕਾਰੀ ਸਕੂਲ ਜਿਸ ਪਾਸੇ ਤੋਂ ਚੋਰ ਸੰਨ੍ਹ ਲਗਾ ਕੇ ਦਾਖਲ ਹੋਏ ਹਨ, ਦੇ ਵੀ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤਾ ਜਾ ਰਹੀ ਹੈ ਤਾਂ ਜੋ ਚੋਰਾਂ ਦਾ ਜਲਦ ਪਤਾ ਲਗਾਇਆ ਜਾ ਸਕੇ।