ਤਰਨਤਾਰਨ ਪੁਲਿਸ ਨੇ 120 ਗੁਆਚੇ ਮੋਬਾਈਲ ਫੋਨ ਲੱਭ ਕੇ ਲੋਕਾਂ ਨੂੰ ਵਾਪਸ ਕੀਤੇ
ਪੁਲਿਸ ਨੇ ਅਜਿਹੇ 120 ਮੋਬਾਈਲ ਫੋਨ ਲੱਭ ਕੇ ਸੋਮਵਾਰ ਨੂੰ ਉਨ੍ਹਾਂ ਦੇ ਮਾਲਕਾਂ ਹਵਾਲੇ ਕੀਤੇ। ਜਿਸ ਤੋਂ ਬਾਅਦ ਫੋਨ ਪ੍ਰਾਪਤ ਕਰਨ ਵਾਲਿਆਂ ਦੇ ਚਿਹਰੇ ’ਤੇ ਜਿੱਥੇ ਖੁਸ਼ੀ ਦਿਖਾਈ ਦਿੱਤੀ।
Publish Date: Mon, 12 Jan 2026 08:07 PM (IST)
Updated Date: Tue, 13 Jan 2026 04:12 AM (IST)
ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ਦੀ ਪੁਲਿਸ ਨੇ ਲੋਹੜੀ ਦੇ ਤਿਉਹਾਰ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਤੋਹਫਾ ਦਿੱਤਾ ਹੈ, ਜਿਨ੍ਹਾਂ ਦੇ ਮੋਬਾਈਲ ਫੋਨ ਗੁਆਚੇ ਸਨ। ਪੁਲਿਸ ਨੇ ਅਜਿਹੇ 120 ਮੋਬਾਈਲ ਫੋਨ ਲੱਭ ਕੇ ਸੋਮਵਾਰ ਨੂੰ ਉਨ੍ਹਾਂ ਦੇ ਮਾਲਕਾਂ ਹਵਾਲੇ ਕੀਤੇ। ਜਿਸ ਤੋਂ ਬਾਅਦ ਫੋਨ ਪ੍ਰਾਪਤ ਕਰਨ ਵਾਲਿਆਂ ਦੇ ਚਿਹਰੇ ’ਤੇ ਜਿੱਥੇ ਖੁਸ਼ੀ ਦਿਖਾਈ ਦਿੱਤੀ। ਉਥੇ ਹੀ ਪੁਲਿਸ ਦਾ ਧੰਨਵਾਦ ਵੀ ਕੀਤਾ। ਸਥਾਨਕ ਪੁਲਿਸ ਲਾਈਨ ਵਿਚ ਰੱਖੇ ਗਏ ਵਿਸ਼ੇਸ਼ ਪ੍ਰੋਗਰਾਮ ਵਿਚ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਤੋਂ ਪੁੱਜੇ ਲੋਕਾਂ ਨੂੰ ਫੋਨ ਸੌਂਪਣ ਉਪਰੰਤ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਤੇ ਇਸ ਕਾਰਜ ਨੂੰ ਜਾਰੀ ਰੱਖਣ ਬਾਰੇ ਦੱਸਿਆ।
ਐੱਸਐੱਸਪੀ ਲਾਂਬਾ ਨੇ ਇਸ ਦੌਰਾਨ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਦੱਸਿਅਆਕਿ ਜਿਹੜੇ ਲੋਕਾਂ ਦੇ ਮੋਬਾਈਲ ਫੋਨ ਗਵਾਚੇ ਸਨ ਅਤੇ ਜਿਨ੍ਹਾਂ ਦੀ ਰਿਪੋਰਟ ਵੀ ਪੁਲਿਸ ਨੂੰ ਕੀਤੀ ਹੋਈ ਸੀ। ਅਜਿਹੇ 120 ਤੋਂ ਜਿਆਦਾ ਮੋਬਾਈਲ ਫੋਨ ਲੱਭ ਕੇ ਵੱਖ-ਵੱਖ ਲੋਕਾਂ ਦੇ ਹਵਾਲੇ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਕਰੀਬ ਸੱਤ ਮਹੀਨੇ ਪੁਰਾਣੇ ਗਵਾਚੇ ਫੋਨ ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਨੇ ਪੁਲਿਸ ਨੇ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੇ ਤਹਿਤ ਲੱਭਿਆ ਹੈ। ਉਨ੍ਹਾਂ ਦੱਸਿਆ ਕਿ ਐੱਸਪੀ ਹੈੱਡਕੁਾਰਟਰ ਸੁਖਮਿੰਦਰ ਸਿੰਘ ਅਤੇ ਡੀਐੱਸਪੀ ਇੰਚਾਰਜ ਸਾਈਬਰ ਕ੍ਰਾਈਮ ਜਗਬੀਰ ਸਿੰਘ ਦੀ ਨਿਗਰਾਨੀ ਹੇਠ ਟੈਕਨੀਕਲ ਟੀਮ ਨੇ ਲਗਾਤਾਰ ਕਾਰਵਾਈ ਕਰਦਿਆਂ 120 ਤੋਂ ਜ਼ਿਆਦਾ ਮੋਬਾਈਲ ਫੋਨ ਬਰਾਮਦ ਕੀਤੇ। ਐੱਸਐੱਸਪੀ ਨੇ ਕਿਹਾ ਕਿ ਇਹ ਪੁਲਿਸ ਦੀ ਟੀਮ ਦਾ ਚੰਗਾ ਉਪਰਾਲਾ ਹੈ ਤੇ ਇਸ ਤੋਂ ਪਹਿਲਾਂ ਵੀ ਅਜਿਹੇ ਮੋਬਾਈਲ ਫੋਨ ਬਰਾਮਦ ਕਰ ਕੇ ਲੋਕਾਂ ਤੱਕ ਪਹੁੰਚਾਏ ਜਾਂਦੇ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਲੋਹੜੀ ਦੇ ਦਿਹਾੜੇ ’ਤੇ ਜਿਨ੍ਹਾਂ ਨੂੰ ਮੋਬਾਈਲ ਫੋਨ ਵਾਪਸ ਮਿਲੇ ਹਨ, ਉਨ੍ਹਾਂ ਨੂੰ ਵਧਾਈ ਦਿੰਦੇ ਹਨ ਅਤੇ ਨਾਲ ਹੀ ਅਪੀਲ ਕਰਦੇ ਹਨ ਕਿ ਜੇਕਰ ਕਿਸੇ ਦਾ ਫੋਨ ਗਵਾਚਦਾ ਹੈ ਤਾਂ ਉਹ ਪੁਲਿਸ ਨੂੰ ਰਿਪੋਰਟ ਜ਼ਰੂਰ ਕਰੇ। ਸਾਂਝ ਕੇਂਦਰ ਜਾਂ ਥਾਣੇ ਵਿਚ ਆ ਕੇ ਵੀ ਸੂਚਨਾ ਦਿੱਤੀ ਜਾ ਸਕਦੀ ਹੈ। ਤਾਂ ਜੋ ਗਵਾਚੇ ਫੋਨ ਨੂੰ ਲੱਭ ਕੇ ਵਾਪਸ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਜੇਕਰ ਤੁਸੀਂ ਆਪਣੇ ਮੋਬਾਈਲ ਫੋਨ 'ਤੇ ਗੂਗਲ ਪੇ ਜਾਂ ਇਸ ਤਰ੍ਹਾਂ ਦੀਆਂ ਹੋਰ ਸੇਵਾਵਾਂ ਦੀ ਵਰਤੋਂ ਕਰ ਰਹੇ ਹੋ, ਤਾਂ ਤੁਰੰਤ ਇਸਨੂੰ ਸਬੰਧਤ ਬੈਂਕ ਦੇ ਧਿਆਨ ’ਚ ਲਿਆ ਬੰਦ ਕਰਵਾਇਆ ਜਾਵੇ।