ਸਟੱਡੀ ਸਰਕਲ ਨੇ ਨਸ਼ਾ ਵਿਰੋਧੀ ਤੇ ਦਸਤਾਰ ਚੇਤਨਾ ਮਾਰਚ ਕੱਢਿਆ
ਸਟੱਡੀ ਸਰਕਲ ਨੇ ਨਸ਼ਾ ਵਿਰੋਧੀ ਅਤੇ ਦਸਤਾਰ ਚੇਤਨਾ ਮਾਰਚ ਦਾ ਆਯੋਜਨ ਕੀਤਾ
Publish Date: Mon, 30 Mar 2026 03:54 PM (IST)
Updated Date: Tue, 31 Mar 2026 04:01 AM (IST)

ਦਲਜਿੰਦਰ ਰਾਜਪੂਤ•,ਪੰਜਾਬੀ ਜਾਗਰਣ, ਅਲਗੋਂ ਕੋਠੀ : ਗੁਰੂ ਗੋਬਿੰਦ ਸਿੰਘ ਸਟੱਡੀ ਸਟਡੀ ਸਰਕਲ ਅੰਮ੍ਰਿਤਸਰ ਤਰਨਤਾਰਨ ਜ਼ੋਨ ਦੇ ਖੇਤਰ ਅਮਰਕੋਟ ਵੱਲੋਂ ਦਸਤਾਰ ਚੇਤਨਾ ਤੇ ਨਸ਼ਾ ਵਿਰੋਧੀ ਮਾਰਚ ਕੱਢਿਆ ਗਿਆ। ਇਸ ’ਚ 100 ਦੇ ਲਗਭਗ ਮੋਟਰਸਾਈਕਲ ਤੇ 200 ਦੇ ਲਗਭਗ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ। ਇਹ ਮਾਰਚ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਵਲਟੋਹਾ ਤੋਂ ਸ਼ੁਰੂ ਕੀਤਾ ਗਿਆ। ਪਹਿਲਾ ਪੜਾਅ ਗੁਰਦੁਆਰਾ ਬਾਬਾ ਰਾਏ ਸਾਹਿਬ ਜੀ ਸੋਢੀ ਆਸਲ ਵਿਖੇ ਕੀਤਾ ਗਿਆ। ਇੱਥੇ ਸੰਗਤ ਨੂੰ ਚਾਹ, ਪਕੌੜਿਆਂ ਦਾ ਲੰਗਰ ਵਰਤਾਇਆ ਗਿਆ। ਇਸ ਤੋਂ ਬਾਅਦ ਚੀਮਾ ਖੁਰਦ, ਅਮਰਕੋਟ ਵਿਖੇ ਐੱਸਜੇਐੱਸ ਪ੍ਰਾਇਮਰੀ ਐਜੂਕੇਸ਼ਨ ਵੱਲੋਂ, ਪਿੰਡ ਦਾਊਦਪੁਰਾ ਵੱਲੋਂ, ਵਾੜਾ ਤੇਲੀਆਂ ਵਿਖੇ ਕਸ਼ਮੀਰ ਸਿੰਘ ਅਲਗੋਂ, ਗੁਰਦੁਆਰਾ ਸਾਹਿਬ ਕਮੇਟੀ ਅਲਗੋ ਕੋਠੀ, ਪਿੰਡ ਚੂੰਘ ਵਿਖੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ, ਪਿੰਡ ਮੱਦਰ ਮਥਰਾ ਭਾਗੀ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਤੇ ਪਿੰਡ ਰਾਜੋਕੇ ਵਿਖੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ। ਵੱਖ-ਵੱਖ ਪੜਾਵਾਂ ’ਤੇ ਜਸਵੰਤ ਸਿੰਘ ਦੂਹਲ, ਗੁਰਸ਼ਰਨ ਸਿੰਘ ਪੱਟੀ, ਪਰਮਜੀਤ ਸਿੰਘ ਚੌਗਾਵਾਂ, ਗੁਰਸ਼ੇਰ ਸਿੰਘ ਅਜਨਾਲਾ ਅਤੇ ਹਰਜਿੰਦਰ ਸਿੰਘ ਵੱਲੋਂ ਦਸਤਾਰ, ਕਿਰਦਾਰ ਤੇ ਨਸ਼ੇ ਵਿਰੋਧੀ ਲੈਕਚਰ ਦਿੱਤੇ ਗਏ। ਗੁਰਦੁਆਰਾ ਬਾਬਾ ਤਾਰਾ ਸਿੰਘ ਜੀ ਸ਼ਹੀਦ ਵਾਂ ਵਿਖੇ ਹਰਜਿੰਦਰ ਸਿੰਘ ਮਾਣਕਪੁਰਾ, ਗੁਰਸ਼ੇਰ ਸਿੰਘ ਅਜਨਾਲਾ, ਗੁਰਚਰਨ ਸਿੰਘ ਤੇ ਡਾਕਟਰ ਮਲਕੀਅਤ ਸਿੰਘ ਵੱਲੋਂ ਸੰਗਤ ਨਾਲ ਇਸ ਪ੍ਰੋਗਰਾਮ ਦਾ ਮਨੋਰਥ ਭਾਵ ਤੇ ਜਥੇਬੰਦੀ ਦੇ ਕਾਰਜਾਂ ਬਾਰੇ ਬੜੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕੁਝ ਨੌਜਵਾਨਾਂ ਵੱਲੋਂ ਕੇਸ ਰੱਖਣ ਦਾ ਪ੍ਰਣ ਵੀ ਕੀਤਾ ਗਿਆ। ਅਖੀਰ ’ਤੇ ਸ਼੍ਰੋਮਣੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵਾਂ ਵੱਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਮੈਨੇਜਰ ਨੂੰ ਸਿਰੋਪਾਓ ਵੀ ਦਿੱਤਾ ਗਿਆ। ਕੁੱਲ ਮਿਲਾ ਕੇ ਇਹ ਮਾਰਚ ਚੜ੍ਹਦੀ ਕਲਾ ਨਾਲ ਸੰਪੂਰਨ ਹੋਇਆ। ਇਸ ’ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਕੱਤਰ ਜਨਰਲ ਗੁਰਚਰਨ ਸਿੰਘ, ਐਡੀਸ਼ਨਲ ਚੀਫ ਆਰਗੇਨਾਈਜ਼ਰ ਗੁਰਦੇਵ ਸਿੰਘ, ਡਿਪਟੀ ਚੀਫ ਸਕੱਤਰ ਵਿਸ਼ੇਸ਼ ਮੁਹਿੰਮਾਂ ਪਰਮਜੀਤ ਸਿੰਘ, ਸੁਖਦੇਵ ਸਿੰਘ ਢਿੱਲੋਂ, ਜਸਵੰਤ ਸਿੰਘ ਦੂਲ, ਰਣਜੀਤ ਸਿੰਘ ਵਾਂ, ਗੁਰਸ਼ਰਨ ਸਿੰਘ ਪੱਟੀ, ਬਿਕਰਮਜੀਤ ਸਿੰਘ ਪੱਟੀ, ਕਸ਼ਮੀਰ ਸਿੰਘ ਅਲਗੋਂ, ਸਲਵਿੰਦਰ ਸਿੰਘ ਅਮੀਰਕੇ, ਸੁਖਵਿੰਦਰ ਸਿੰਘ ਵਲਟੋਹਾ, ਡਾ. ਮਲਕੀਅਤ ਸਿੰਘ, ਬਾਬਾ ਸਤਨਾਮ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਵਲਟੋਹਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।