ਜ਼ਿਲ੍ਹਾ ਪੱਧਰੀ ਹੁਨਰ ਮੁਕਾਬਲਿਆਂ ’ਚ ਵਿਦਿਆਰਥੀਆਂ ਮਨਵਾਇਆ ਪ੍ਰਤਿਭਾ ਦਾ ਲੋਹਾ
ਸਾਨੂੰ ਸਾਰਿਆ ਨੂੰ ਵੋਕੇਸ਼ਨਲ ਸਿੱਖਿਆ ਅਪਣਾਉਣੀ ਚਾਹੀਦੀ ਹੈ। ਜਿਸ ਨਾਲ ਰੁਜਗਾਰ ਦੇ ਜ਼ਿਆਦਾ ਮੌਕੇ ਪੈਦਾ ਕੀਤੇ ਜਾ ਸਕਦੇ ਹਨ।
Publish Date: Wed, 21 Jan 2026 07:36 PM (IST)
Updated Date: Thu, 22 Jan 2026 04:12 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਨੈਸ਼ਨਲ ਸਕਿੱਲ ਕੁਆਲੀਫੀਕੇਸ਼ਨ ਫਰੇਮਵਰਕ ਅਧੀਨ ਜ਼ਿਲ੍ਹਾ ਪੱਧਰੀ ਹੁਨਰ ਮੁਕਾਬਲੇ 2025-26 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਗੋਲਾ ਵਿਖੇ ਕਰਵਾਏ ਗਏ। ਜਿਸ ’ਚ ਐੱਨਐੱਸਕਿਊਐੱਫ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਸਕੂਲਾਂ ਦੇ 20 ਬੈਸਟ ਚੁਣੇ ਹੋਏ ਆਈਡੀਆ ਤੇ ਮਾਡਲ ਪ੍ਰਦਰਸ਼ਿਤ ਹੋਏ। ਪ੍ਰਦਰਸ਼ਿਤ ਹੋਏ ਮਾਡਲਾਂ ਨੂੰ ਵਿਸ਼ਾ ਮਾਹਿਰ ਜੱਜਾਂ ਨੇ ਬੜੀ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਤਿੰਨ ਬੈਸਟ ਮਾਡਲ ਚੁਣੇ। ਜਿਸ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਮਰਹਾਣਾ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਚਾ ਪੱਕਾ ਨੇ ਦੂਜਾ ਤੇ ਪੀਐੱਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੈਰੋਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਦਇਆ ਸਿੰਘ ਪ੍ਰਸਾਰ ਅਫਸਰ ਉਦਯੋਗਿਕ ਵਿਭਾਗ ਤਰਨਤਾਰਨ ਨੇ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ ਅਤੇ ਵਿਦਿਆਰਥੀਆਂ ਨਾਲ ਮਾਡਲਾਂ ਸਬੰਧੀ ਵਿਚਾਰ ਸਾਂਝੇ ਕੀਤੇ ਤੇ ਇਨਾਮ ਵੰਡ ਸਮਾਰੋਹ ’ਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆ ਨੂੰ ਵੋਕੇਸ਼ਨਲ ਸਿੱਖਿਆ ਅਪਣਾਉਣੀ ਚਾਹੀਦੀ ਹੈ। ਜਿਸ ਨਾਲ ਰੁਜਗਾਰ ਦੇ ਜ਼ਿਆਦਾ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਆਪਣੀ ਜ਼ਿੰਦਗੀ ’ਚ ਸਾਕਾਰਾਤਮਿਕ ਸੋਚ ਅਪਣਾਉਣੀ ਚਾਹੀਦੀ ਹੈ। ਜੱਜਮੈਂਟ ਪੈਨਲ ’ਚ ਗੁਰਮੁੱਖ ਸਿੰਘ, ਪਰਜਿੰਦਰ ਕੌਰ ਅਤੇ ਹਰਪ੍ਰੀਤ ਸਿੰਘ ਸਾਰੇ ਵੋਕੇਸ਼ਨਲ ਲੈਕਚਰਾਰ ਨੇ ਮਾਡਲਾਂ ਦਾ ਬਾਰੀਕੀ ਨਿਰੀਖਣ ਕੀਤਾ। ਅਮਨਦੀਪ ਸਿੰਘ ਮੁੱਖ ਅਧਿਆਪਕ ਨੇ ਸਟੇਜ ਦੀ ਸੇਵਾ ਬਾਖੂਬੀ ਸੰਭਾਲੀ। ਇਸ ਤੋਂ ਇਲਾਵਾ ਜ਼ਿਲ੍ਹਾ ਕਮੇਟੀ ਮੈਬਰ ਪ੍ਰਿੰਸੀਪਲ ਅਵਤਾਰ ਸਿੰਘ ਤੇ ਤੇਜਿੰਦਰ ਸਿੰਘ ਲੈਕਚਰਾਰ ਆਦਿ ਸ਼ਾਮਿਲ ਸਨ। ਅਖੀਰ ’ਚ ਸਕੂਲ ਪ੍ਰਿੰਸੀਪਲ ਗੀਤਾਂਜਲੀ ਨੇ ਆਏ ਹੋਏ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।