‘ਜੀ ਗ੍ਰੈਂਡ ਹੋਟਲ ਐਂਡ ਬੈਂਕੁਏਟ ਹਾਲ’ ਦੇ ਸ਼ੁਭ ਆਰੰਭ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਇਲਾਕੇ ਦੀਆਂ ਪ੍ਰਮੁੱਖ ਹਸਤੀਆਂ, ਸ਼ਹਿਰ ਵਾਸੀਆਂ ਅਤੇ ਕਾਰੋਬਾਰੀ ਵਰਗ ਨੇ ਵੱਡੀ ਗਿਣਤੀ ਵਿਚ ਹਾਜਰੀ ਲਗਵਾ ਕੇ ਜਸਬੀਰ ਸਿੰਘ ਗਿੱਲ ਅਤੇ ਪਰਿਵਾਰ ਨੂੰ ਵਧਾਈ ਦਿੱਤੀ
Publish Date: Wed, 25 Feb 2026 04:57 PM (IST)
Updated Date: Thu, 26 Feb 2026 04:04 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪੱਟੀ-ਤਰਨਤਾਰਨ ਮਾਰਗ ’ਤੇ ਵੇਰਕਾ ਡੇਅਰੀ ਨੇੜੇ ਨਵੇਂ ਬਣੇ ‘ਜੀ ਗ੍ਰੈਂਡ ਹੋਟਲ ਐਂਡ ਬੈਂਕੁਏਟ ਹਾਲ’ ਦਾ ਧੂਮਧਾਮ ਨਾਲ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਕੀਰਤਨੀ ਜਥੇ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਧਾਰਮਿਕ ਰਸਮਾਂ ਅਤੇ ਅਰਦਾਸ ਨਾਲ ਸ਼ੁਰੂਆਤ ਹੋਈ। ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ, ਸ਼ਹਿਰ ਵਾਸੀਆਂ ਅਤੇ ਕਾਰੋਬਾਰੀ ਵਰਗ ਨੇ ਵੱਡੀ ਗਿਣਤੀ ਵਿਚ ਹਾਜਰੀ ਲਗਵਾ ਕੇ ਜਸਬੀਰ ਸਿੰਘ ਗਿੱਲ ਅਤੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਜਸਬੀਰ ਸਿੰਘ ਗਿੱਲ ਅਤੇ ਗੁਰਮਨ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ, ਕਿਹਾ ਕਿ ਇਸ ਹੋਟਲ ਅਤੇ ਬੈਂਕੁਏਟ ਹਾਲ ਵਿਚ ਵਿਆਹ ਸਮਾਰੋਹ, ਰਿਸੈਪਸ਼ਨ, ਜਨਮਦਿਨ ਪਾਰਟੀਆਂ ਅਤੇ ਹੋਰ ਸਮਾਗਮਾਂ ਲਈ ਆਧੁਨਿਕ ਅਤੇ ਸੁਵਿਧਾਜਨਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੱਟੀ ਅਤੇ ਆਸ-ਪਾਸ ਦੇ ਇਲਾਕੇ ਲਈ ਇਹ ਇਕ ਵਧੀਆ ਸੁਵਿਧਾ ਸਾਬਤ ਹੋਵੇਗੀ। ਸਮਾਗਮ ਦੇ ਅੰਤ ਵਿਚ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਅਤੇ ਮਹਿਮਾਨਾਂ ਨੇ ਨਵੇਂ ਹੋਟਲ ਦੀਆਂ ਸੁਵਿਧਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਹਰਬੀਰ ਸਿੰਘ ਗਿੱਲ, ਸੁਖਬੀਰ ਸਿੰਘ ਚੂਸਲੇਵੜ੍ਹ, ਨਿਸ਼ਾਨ ਸਿੰਘ, ਡਾ ਭੁਪਿੰਦਰ ਸਿੰਘ ਖੇਤੀਬਾੜੀ ਬਲਾਕ ਅਫ਼ਸਰ ਪੱਟੀ, ਡਾ. ਰਾਜਿੰਦਰ ਗੋਲਡੀ, ਡਾ.ਮਨਮੋਹਨ ਸਿੰਘ, ਤਰਸੇਮ ਲਾਲ ਰਾਜੂ ਭੱਲਾ, ਆਸ਼ੂ ਅਰੋੜਾ, ਰਾਜੂ, ਵਿਵੇਕ ਸ਼ਾਹਨੀ, ਇੰਦਰਜੀਤ ਸਿੰਘ, ਬੱਬੂ ਸਾਹਨੀ, ਗੁਰਮੀਤ ਸਿੰਘ ਪੱਪੂ, ਹਰਦੀਪ ਸਿੰਘ ਭੱਟੀ, ਪਰਮਿੰਦਰ ਸਿੰਘ ਗਿੱਲ, ਮਾਸਟਰ ਸਕੱਤਰ ਸਿੰਘ ਜੋਤੀਸ਼ਾਹ, ਨਿਸ਼ਾਨ ਸਿੰਘ ਕੰਡਿਆਲਾ, ਭੁਪਿੰਦਰ ਸਿੰਘ ਸੇਖੋਂ, ਡਾ. ਰਾਜਿੰਦਰ ਸਿੰਘ ਸਾਬਕਾ ਸਰਪੰਚ, ਜਸਬੀਰ ਸਿੰਘ ਸੰਧੂ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜਰ ਸਨ।