ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਸੁਰ ਸਿੰਘ ’ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ
ਭਾਈ ਨੰਦਪੁਰੀ ਸਿੰਘ ਦੇ ਰਾਗੀ ਜਥੇ ਵਲੋਂ ਪਵਿੱਤਰ ਬਾਣੀ ਦਾ ਰਸ ਭਿੰਨ੍ਹਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
Publish Date: Fri, 27 Feb 2026 06:07 PM (IST)
Updated Date: Sat, 28 Feb 2026 04:02 AM (IST)
ਕਾਰਜ ਸਿੰਘ ਬਿੱਟੂ•,ਪੰਜਾਬੀ ਜਾਗਰਣ, ਸੁਰਸਿੰਘ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸਬ-ਡਵੀਜ਼ਨ ਸੁਰਸਿੰਘ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਨੰਦਪੁਰੀ ਸਿੰਘ ਦੇ ਰਾਗੀ ਜਥੇ ਵਲੋਂ ਪਵਿੱਤਰ ਬਾਣੀ ਦਾ ਰਸ ਭਿੰਨ੍ਹਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮੂਹ ਮੁਲਾਜ਼ਮਾਂ ਵੱਲੋਂ ਹਰ ਸਾਲ ਸਰਬੱਤ ਦੇ ਭਲੇ ਲਈ ਇਹ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ। ਇਸ ਮੌਕੇ ਉਪ ਮੰਡਲ ਅਫ਼ਸਰ ਜਰਨੈਲ ਸਿੰਘ, ਜਗੀਰ ਸਿੰਘ ਜੇਈ, ਨੱਥਾ ਸਿੰਘ ਜੇਈ, ਰਜਿੰਦਰ ਸਿੰਘ ਜੇਈ, ਤਰਸੇਮ ਸਿੰਘ ਲਾਈਨਮੈਨ, ਅਮਰਪ੍ਰੀਤ ਸਿੰਘ ਏਆਰਏ ਸਮੇਤ ਬਾਕੀ ਮੁਲਾਜ਼ਮ ਹਾਜਰ ਸਨ। ਪਿੰਡ ਦੇ ਮੋਹਤਬਰ ਪਤਵੰਤੇ ਸੱਜਣਾਂ ’ਚ ਗੁਰਵਿੰਦਰ ਸਿੰਘ ਮਾਹਣਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤਰਨਤਾਰਨ, ਰਣਬੀਰ ਸਿੰਘ ਮੈਂਬਰ ਬਲਾਕ ਸੰਮਤੀ ਭਿੱਖੀਵਿੰਡ, ਗੁਰਮੀਤ ਸਿੰਘ ਢਿੱਲੋਂ ਮੈਂਬਰ ਬਲਾਕ ਸੰਮਤੀ ਭਿੱਖੀਵਿੰਡ, ਸੁਖਦੇਵ ਸਿੰਘ ਢਿੱਲੋਂ, ਸਰਪੰਚ ਰਾਜਬੀਰ ਸਿੰਘ, ਸਰਪੰਚ ਕਿਰਪਾਲ ਸਿੰਘ, ਸਰਪੰਚ ਦਿਲਬਾਗ ਸਿੰਘ ਢਿੱਲੋਂ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਹਾਜਰੀ ਭਰੀ।