ਸ਼ਹਿਰ ਨਿਵਾਸੀਆਂ ਕੀਤਾ ਨਿੱਘਾ ਸਵਾਗਤ, ਵਿਸ਼ਾਲ ਸ਼ੋਭਾ ਯਾਤਰਾ ਕੱਲ੍ਹ ਸਜਾਈ ਜਾਵੇਗੀ ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਮਹਾਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਪਿਛਲੀ 23 ਜਨਵਰੀ ਤੋਂ ਹਰੀ ਹਰ ਰੋਹੀ ਮੰਦਰ ਵਿਖੇ ਮਹਾਂ ਕੁੰਭ ਮੇਲਾ ਮਨਾਇਆ ਜਾ ਰਿਹਾ ਹੈ। ਹਰਿ ਹਰ ਮਹਾਦੇਵ ਭਗਵਾਨ ਗੌਰੀ ਸ਼ੰਕਰ ਦੇ ਵਿਆਹ ਦੀਆਂ ਰਸਮਾਂ ਸੰਤ-ਸਮਾਜ ਵਲੋਂ ਰੀਤੀ ਰਿਵਾਜ਼ਾਂ ਨਾਲ ਕੀਤੀਆ ਜਾ ਰਹੀਆਂ ਹਨ। ਵੀਰਵਾਰ ਨੂੰ ਸਨਿਆਸ ਆਸ਼ਰਮ ਹਰੀ ਹਰ ਰੋਹੀ ਮੰਦਰ ਪੱਟੀ ਤੋਂ ਸ਼ਿਵ ਸਹਾਰਾ ਮੰਡਲ ਪ੍ਰਬੰਧਕ ਪ੍ਰਧਾਨ ਸੁਮਨ ਭੱਲਾ, ਚੇਅਰਮੈਂਨ ਡਾ. ਰਾਜੇਸ਼ ਭਾਰਦਵਾਜ ਤੇ ਸ਼ਿਵ ਸਹਾਰਾ ਮੰਡਲ ਦੇ ਪ੍ਰਬੰਧਕਾਂ ਵਲੋਂ ਕਾਸ਼ੀ ਦੇ ਥਾਣਾਪਤੀ ਬਾਬਾ ਆਨੰਦ ਗਿਰੀ ਮਹਾਰਾਜ ਦੀ ਅਗਵਾਈ ਵਿਚ ਸ਼ੋਭਾ ਯਾਤਰਾ ਕੱਢੀ ਗਈ। ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚੋ ਹੁੰਦੀ ਹੋਈ ਸ਼ੋਭਾ ਯਾਤਰਾ ਮਾਂ ਬਗਲਾ ਮੁਖੀ ਧਾਮ ਸਰਹਾਲੀ ਰੋਡ ਵਿਖੇ ਪਹੁੰਚੀ, ਜਿਥੇ ਮੰਦਰ ਦੇ ਮਹੰਤ ਰਵੀਂ ਪੁਰੀ ਦੀ ਅਗਵਾਈ ’ਚ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਮੰਦਰ ਤੋਂ ਰਵਾਨਾਂ ਹੋਈ, ਉਪਰੰਤ ਕਾਲਜ ਰੋਡ, ਗਾਂਧੀ ਸੱਥ, ਬੱਸ ਸਟੈਂਡ, ਮੇਂਨ ਬਜ਼ਾਰ, ਕਹੀਆਂ ਵਾਲਾ ਚੌਕ ਤੋਂ ਹੁੰਦੀ ਹੋਈ ਮੰਦਰ ਵਿਖੇ ਪਹੁੰਚੀ। ਇਸ ਦੌਰਾਨ ਬਜ਼ਾਰ ਦੇ ਦੁਕਾਨਦਾਰਾਂ ਵਲੋਂ ਸ਼ੋਭਾ ਯਾਤਰਾ ’ਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਾਬਾ ਆਨੰਦ ਗਿਰੀ ਮਹਾਰਾਜ ਨੇ ਦੱਸਿਆਂ ਕਿ ਅੱਜ ਮੰਦਰ ਵਿਖੇ ਸ਼ਿਵ ਮਹਿਮਾ ਭਜਨ ਕੀਰਤਨ ਹੋਵੇਗਾ। ਮੰਦਰ ਵਿਖੇ ਹਰਿ ਹਰ ਮਹਾਦੇਵ ਭਗਵਾਨ ਗੌਰੀ ਸ਼ੰਕਰ ਜੀ ਦਾ ਮੰਗਲ ਸੰਗੀਤ ਹੋਵੇਗਾ ਅਤੇ 14 ਫਰਵਰੀ ਨੂੰ ਸ਼ਹਿਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਜਿਸ ਵਿਚ ਧਾਰਮਿਕ, ਰਾਜਨੀਤਿਕ ਆਗੂ ਅਤੇ ਸੰਤ ਸਮਾਜ ਸ਼ਿਰਕਤ ਕਰਨਗੇ। ਭੋਲੇ ਬਾਬਾ ਦੀ ਯਾਤਰਾ ਦਾ ਠਹਿਰਾਵ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਹੋਵੇਗਾ। 15 ਫਰਵਰੀ ਨੂੰ ਮਹਾਂ ਸ਼ਿਵਰਾਤਰੀ ਵਾਲੇ ਦਿਨ ਸ਼ਿਵ ਭਗਤ ਭਗਵਾਨ ਸ਼ਿਵ ਦਾ ਜਲ ਅਭਿਸ਼ੇਕ ਕਰਨਗੇ। ਹਵਨ ਯੱਗ ਰਾਤ ਭਰ ਨਿਰੰਤਰ ਚੱਲੇਗਾ ਅਤੇ ਯੱਗ ਪੂਜਾ ਆਚਾਰੀਆ ਰਾਕੇਸ਼ ਗੌਤਮ ਅੰਮ੍ਰਿਤਸਰ ਦੇ ਨਾਲ ਹਰਿਦੁਆਰ, ਰਿਸ਼ੀਕੇਸ਼, ਗੁਜਰਾਤ, ਜੰਮੂ, ਰਾਜਸਥਾਨ ਤੋਂ ਆਏ ਅਚਾਰੀਆਂ ਕਰਨਗੇ। ਇਸ ਮੌਕੇ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਚੇਅਰਮੈਂਨ ਡਾਕਟਰ ਰਾਜੇਸ਼ ਭਾਰਦਵਾਜ, ਪ੍ਰਧਾਨ ਸੁਮਨ ਭੱਲਾ, ਰਮਨ ਸੂਦ, ਪ੍ਰਚਾਰ ਮੰਤਰੀ ਵਿਨੋਦ ਕੁਮਾਰ ਖੰਨਾ, ਭਵਨ ਕੁਮਾਰ ਟਾਹ, ਪ੍ਰਧਾਨ ਜਤਿਨ ਕੁਮਾਰ ਸ਼ਰਮਾ ਪਟਵਾਰੀ, ਮਾਸਟਰ ਸੁਖਦੇਵ ਰਾਜ ਸ਼ਰਮਾ, ਮਨੀ ਸ਼ਰਮਾ, ਬਾਊ ਵਿਜੇ ਕੁਮਾਰ, ਬਾਬਾ ਪ੍ਰਭਾਕਰ ਗਿਰੀ, ਗਣਪਤੀ, ਕੇਸ਼ਵ ਦੇਵਗਨ, ਰਾਜੇਸ਼ ਕੁਮਾਰ ਪਾਸੀ, ਪਵਨ ਜੈਨ, ਅਸ਼ਵਨੀ ਕੁਮਾਰ ਮਹਿਤਾ ਪ੍ਰਧਾਨ, ਜਗਮੋਹਨ ਮਨਚੰਦਾ, ਤਰਸੇਮ ਲਾਲ, ਰਾਜੂ ਭੱਲਾ, ਰਾਜੇਸ਼ ਸਭਰਵਾਲ, ਚਰਨਜੀਤ ਸੂਦ, ਰਾਜੇਸ਼ ਸ਼ਰਮਾ, ਦੀਪਕ ਮਹਿਤਾ, ਰਾਜਨ ਅਰੋੜਾ, ਚੰਦਨ ਭਨੋਟ, ਅਮਿਤ ਤਿਵਾੜੀ, ਅੰਕੁਸ਼ ਗੁਪਤਾ, ਦਵਿੰਦਰ ਸ਼ਰਮਾ, ਅਮਨ ਕੁਮਾਰ, ਵਿੱਪੀ ਸ਼ਾਹ, ਗੁਰਜੀਤ ਸਿੰਘ ਕੁੱਕੂ ਸਰਾਫ਼, ਜਗਦੀਪ ਪੇਂਟਰ, ਡਾ ਦਵਿੰਦਰ ਸ਼ਰਮਾ, ਥਾਣੇਦਾਰ, ਪੁਨੀਤ ਜੈਨ, ਵਿਨੋਦ ਕੁਮਾਰ ਗੱਪਾ, ਜੋਨੀ ਬੇਦੀ, ਅਨੂ ਜੈਨ, ਅੰਮ੍ਰਿਤ ਸ਼ਾਹ, ਰਾਜੇਸ਼ ਸਭਰਵਾਲ, ਮਹਿਲਾ ਮੰਡਲ ਦੀ ਆਗੂ ਪੂਨਮ, ਸਾਬਕਾ ਪ੍ਰਿੰਸੀਪਲ ਜਸਬੀਰ ਕੌਰ, ਨਰਿੰਦਰਪਾਲ ਜੇਈ, ਅਤੇ ਕਮਲਾ ਦੇਵੀ, ਚੇਅਰਮੈਂਨ ਵਿਜੇ ਸ਼ਰਮਾ, ਰਕੇਸ਼ ਪਾਠਕ ਪ੍ਰਧਾਨ, ਗੋਰੀ ਪਾਠਕ, ਰਾਘਵ ਪਾਠਕ, ਰਾਕੇਸ਼ ਕੁਮਾਰ ਬੰਟਾ, ਸ਼ਿਵਮ ਸ਼ਰਮਾ, ਮਨੋਜ ਸ਼ਰਮਾ, ਤਰਸੇਮ ਲਾਲ ਰਾਜੂ ਭੱਲਾ, ਚਰਨਜੀਤ ਸੂਦ, ਸ਼ਿਵਿਮ ਸ਼ਰਮਾ, ਡਾ. ਦਵਿੰਦਰ ਕੁਮਾਰ, ਲਲਿਤ ਸੇਠੀ, ਰੋਹਿਤ ਮਨਚੰਦਾ, ਰਵੀ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।