ਐੱਸਜੇਐੱਸ ਪ੍ਰਾਇਮਰੀ ਐਜੂਕੇਸ਼ਨ ਅਮਰਕੋਟ ਨੇ ਪ੍ਰਮਾਤਮਾ ਦੇ ਸ਼ੁਕਰਾਨੇ ਲਈ ਕਰਵਾਇਆ ਸਮਾਗਮ
ਨੇਕਪ੍ਰੀਤ ਸਿੰਘ ਵਲਟੋਹਾ ਜਿਸ ਨੇ ਪੀਟੀਸੀ ਤੇ ਸੰਗੀਤ ਮੁਕਾਬਲੇ ’ਚ ਫ਼ਸਟ ਰਨਰ ਅੱਪ ਹਾਸਲ ਕੀਤਾ ਸੀ, ਉਸ ਨੂੰ ਸਨਮਾਨਿਤ ਕੀਤਾ ਗਿਆ।
Publish Date: Tue, 03 Mar 2026 04:54 PM (IST)
Updated Date: Wed, 04 Mar 2026 04:00 AM (IST)

ਦਲਜਿੰਦਰ ਰਾਜਪੂਤ,•ਪੰਜਾਬੀ ਜਾਗਰਣ, ਅਲਗੋਂ ਕੋਠੀ : ਐੱਸਜੇਐੱਸ ਪ੍ਰਾਇਮਰੀ ਐਜੂਕੇਸ਼ਨ ਅਮਰਕੋਟ ਸਾਹਿਬਜ਼ਾਦਾ ਜੁਝਾਰ ਸਿੰਘ ਸਕੂਲ ਵੱਲੋਂ ਹਰ ਸਾਲ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ। ਇਸੇ ਤਹਿਤ ਸਕੂਲ ਵੱਲੋਂ ਅੱਜ ਸਹਿਜ ਪਾਠ ਦੇ ਭੋਗ ਪਾਏ ਗਏ। ਉਪਰੰਤ ਬਾਬਾ ਸਤਨਾਮ ਸਿੰਘ ਵਲਟੋਹਾ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ। ਬੱਚਿਆਂ ਵੱਲੋਂ ਕਵੀਸ਼ਰੀ, ਕਵਿਤਾ ਅਤੇ ਗੁਰਬਾਣੀ ਪਾਠ ਸੁਣਾਇਆ ਗਿਆ। ਇਸ ਸਮੇਂ ਸਕੂਲ ਦੇ ਬੱਚੇ ਤੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਸੰਗਤ ਨੇ ਹਾਜ਼ਰੀ ਭਰੀ। ਸਾਰਾ ਦਿਨ ਚਾਹ ਅਤੇ ਪ੍ਰਸ਼ਾਦੇ ਦਾ ਲੰਗਰ ਅਤੁੱਟ ਵਰਤਾਇਆ ਗਿਆ। ਐੱਸਜੇਐੱਸ ਪ੍ਰਾਇਮਰੀ ਐਜੂਕੇਸ਼ਨ ਦਾ ਉਦੇਸ਼ ਹੈ ਕਿ ਵਿੱਦਿਆ ਦੇ ਨਾਲ ਨੈਤਿਕ ਕਦਰਾਂ ਕੀਮਤਾਂ ਵਾਲੇ ਵਿਦਿਆਰਥੀ ਪੈਦਾ ਕਰਨ ਲਈ ਉੱਦਮ ਕੀਤੇ ਜਾਣ। ਇਸ ਲਈ ਹਰ ਸਾਲ ਕਿਸੇ ਵਿਸ਼ੇਸ਼ ਸ਼ਖ਼ਸੀਅਤ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ ਨੇਕਪ੍ਰੀਤ ਸਿੰਘ ਵਲਟੋਹਾ ਜਿਸ ਨੇ ਪੀਟੀਸੀ ਤੇ ਸੰਗੀਤ ਮੁਕਾਬਲੇ ’ਚ ਫ਼ਸਟ ਰਨਰ ਅੱਪ ਹਾਸਲ ਕੀਤਾ ਸੀ, ਉਸ ਨੂੰ ਸਨਮਾਨਿਤ ਕੀਤਾ ਗਿਆ। ਆਸ ਕਰਦੇ ਹਾਂ ਕਿ ਸਾਡੀਆਂ ਵਿੱਦਿਅਕ ਸੰਸਥਾਵਾਂ ਇਸ ਤਰ੍ਹਾਂ ਦੇ ਹੋਣਹਾਰ ਵਿਦਿਆਰਥੀ ਪੈਦਾ ਕਰਨ ਲਈ ਉਪਰਾਲੇ ਸ਼ੁਰੂ ਕਰਨ। ਇਸ ਸਮੇਂ ਗੁਰਚਰਨ ਸਿੰਘ ਸਕੱਤਰ ਜਨਰਲ ਸਟੱਡੀ ਸਰਕਲ, ਡਾ ਗੁਰਦਿਆਲ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ, ਗੁਰਦੇਵ ਸਿੰਘ ਐਂਡ ਚੀਫ ਆਰਗੇਨਾਈਜ਼ਰ ਸਟੱਡੀ ਸਰਕਲ, ਸੁਖਦੇਵ ਸਿੰਘ ਭੂਰਾ ਸਾਬਕਾ ਸਕੱਤਰ ਐੱਸਜੀਪੀਸੀ, ਬਾਬਾ ਸਤਨਾਮ ਸਿੰਘ ਜੀ ਵਲਟੋਹਾ, ਲਖਬੀਰ ਸਿੰਘ ਸਰਪੰਚ, ਜਗਮੋਹਨ ਸਿੰਘ ਸਾਬਕਾ ਸਰਪੰਚ, ਸੂਬੇਦਾਰ ਦਰਸ਼ਨ ਸਿੰਘ, ਭਾਈ ਦਲਬੀਰ ਸਿੰਘ ਪ੍ਰਚਾਰਕ ਯੂਐੱਸਏ, ਐੱਸਡੀਓ ਗੁਰਵਿੰਦਰ ਸਿੰਘ, ਸੰਜੀਵ ਕੁਮਾਰ, ਗੁਰਬੀਰ ਸਿੰਘ ਧੁੰਨ, ਤਰਸੇਮ ਸਿੰਘ ਅਮਰਕੋਟ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਡਾਕਟਰ ਦਲਜੀਤ ਸਿੰਘ, ਜਸਵੰਤ ਸਿੰਘ ਦੂਹਲ, ਸਲਵਿੰਦਰ ਸਿੰਘ ਅਮੀਰਕੇ ਆਦਿ ਨੇ ਹਾਜ਼ਰੀ ਭਰੀ।