ਸਿੱਧੂ ਪਰਿਵਾਰ ਨੇ ਆਪਣੀ ਲੜਕੀ ਦੇ ਜਨਮ ਦਿਨ ’ਤੇ ਚੌਕਾਂ ਬੀਬੀ ਰਜਨੀ ’ਚ ਕੀਤੀ ਸੇਵਾ
ਪੱਟੀ ਦੇ ਸਿਵਲ ਹਸਪਤਾਲ ਵਿਖੇ ਚੌਕਾਂ ਬੀਬੀ ਰਜਨੀ ਜੀ ਵੱਲੋਂ ਜਿਥੇ 10 ਰੁਪਏ ਵਿਚ ਭਰ ਭੇਟ ਲੋੜਵੰਦਾਂ ਨੂੰ ਖਾਣਾ ਖੁਆਇਆ ਜਾਂਦਾ ਹੈ
Publish Date: Sat, 10 Jan 2026 04:50 PM (IST)
Updated Date: Sun, 11 Jan 2026 04:03 AM (IST)
ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਗੁਰਮੇਹਰ ਕੌਰ ਸਿੱਧੂ ਦੇ ਜਨਮ ਦਿਨ ਦੀ ਖੁਸ਼ੀ ਵਿਚ ਸਿੱਧੂ ਪਰਿਵਾਰ ਵਲੋਂ ਚੌਂਕਾ ਬੀਬੀ ਰਜਨੀ ਵਿਖੇ ਪੁੱਜ ਕੇ ਮਾਲੀ ਸਹਾਇਤਾ ਕੀਤੀ ਗਈ। ਇਸ ਮੌਕੇ ਜਤਿਨ ਸ਼ਰਮਾ ਪਟਵਾਰੀ, ਪ੍ਰਧਾਨ ਭਗਤ ਪੂਰਨ ਸਿੰਘ ਖੂਨ ਦਾਨ ਕਮੇਟੀ ਪੱਟੀ ਨੇ ਦੱਸਿਆ ਤਰਲੋਚਨ ਸਿੰਘ ਸਿੱਧੂ ਜੋ ਕਿ ਇੰਗਲੈਂਡ ਵਿਖੇ ਪੀਆਰ ਹਨ। ਉਨ੍ਹਾਂ ਦੇ ਪਰਿਵਾਰ ਵਲੋਂ ਸਹਇਤਾ ਭੇਜੀ ਹੈ। ਉਨ੍ਹਾਂ ਦੱਸਿਆ ਕਿ ਪੱਟੀ ਦੇ ਸਿਵਲ ਹਸਪਤਾਲ ਵਿਖੇ ਚੌਕਾਂ ਬੀਬੀ ਰਜਨੀ ਜੀ ਵੱਲੋਂ ਜਿਥੇ 10 ਰੁਪਏ ਵਿਚ ਭਰ ਭੇਟ ਲੋੜਵੰਦਾਂ ਨੂੰ ਖਾਣਾ ਖੁਆਇਆ ਜਾਂਦਾ ਹੈ। ਇਹ ਸਾਰੇ ਕਾਰਜ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਰਹੇ ਹਨ। ਇਸ ਮੌਕੇ ਗੁਰਸੇਵਕ ਸਿੰਘ ਸਿੱਧੂ ਨੱਥੂ ਚੱਕ ਪਟਵਾਰੀ, ਸੁਖਜਿੰਦਰ ਸਿੰਘ ਭੁੱਲਰ ਪਟਵਾਰੀ, ਭਵਨ ਕੁਮਾਰ ਟਾਹ, ਵਿਪਨ ਕੁਮਾਰ ਸ਼ਰਮਾ, ਕੁਲਦੀਪ ਰਾਏ ਸ਼ਰਮਾ ਆਦਿ ਹਾਜਰ ਸਨ।