ਸ੍ਰੀ ਰਾਮ ਲੀਲਾ ਉਤਸਵ ਕਮੇਟੀ ਨੇ ਐਡਵੋਕੇਟ ਆਦੇਸ਼ ਅਗਨੀਹੋਤਰੀ ਨੂੰ ਕੀਤਾ ਸਨਮਾਨਿਤ
ਉਨ੍ਹਾਂ ਦੀਆਂ ਇਸ ਉਚਿਤ ਸੇਵਾਵਾਂ ਤੇ ਵੱਡਮੁੱਲੇ ਯਤਨਾਂ ਨੂੰ ਵੇਖਦਿਆਂ ਹੋਇਆਂ ਸ਼੍ਰੀ ਰਾਮ ਲੀਲ੍ਹਾ ਉਤਸਵ ਕਮੇਟੀ ਵੱਲੋਂ ਉਨ੍ਹਾਂ ਨੂੰ ਇਸ ਵਾਰ ਜਲੰਧਰ ਵਿਖੇ ਹੋਏ ਸਮਾਰੋਹ ਦੌਰਾਨ ਵਿਸ਼ੇਸ਼ ਰੂਪ ’ਚ ਸਨਮਾਨਿਤ ਕੀਤਾ ਗਿਆ।
Publish Date: Wed, 21 Jan 2026 07:12 PM (IST)
Updated Date: Thu, 22 Jan 2026 04:10 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਸ੍ਰੀ ਰਾਮ ਲੀਲਾ ਉਤਸਵ ਕਮੇਟੀ ਜਲੰਧਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਸ੍ਰੀ ਰਾਮਲੀਲਾ, ਸ੍ਰੀ ਰਾਮ ਦਰਬਾਰ, ਮਹਾਰਾਣੀ ਦੇ ਜਾਗਰਣ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵਿਤਰਣ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸੇ ਤਹਿਤ ਬੀਤੇ ਦਿਨ ਜਲੰਧਰ ਵਿਖੇ ਸ੍ਰੀ ਰਾਮ ਲੀਲਾ ਉਤਸਵ ਕਮੇਟੀ ਦੇ ਹੋਏ ਸ਼ਾਨਦਾਰ ਸਮਾਗਮ ਦੌਰਾਨ ਐਡਵੋਕੇਟ ਆਦੇਸ਼ ਅਗਨੀਹੋਤਰੀ ਨੂੰ ਵੀ ਸਨਮਾਨਿਤ ਕੀਤਾ ਗਿਆ। ਐਡਵੋਕੇਟ ਅਗਨੀਹੋਤਰੀ ਜੋ ਕਿ ਅਨੇਕਾਂ ਹੀ ਸਮਾਜ ਸੇਵੀ ਗਤੀਵਿਧੀਆਂ ਕਰਦੇ ਰਹਿੰਦੇ ਹਨ ਜੋ ਕਿ ਐਂਟੀ ਪਲਿਊਸ਼ਨ ਆਰਗਨਾਈਜੇਸ਼ਨ ਤਰਨਤਾਰਨ ਦੇ ਕੌਮੀ ਪ੍ਰਧਾਨ ਹਨ। ਜਿਨ੍ਹਾਂ ਵੱਲੋਂ ਆਪਣੀ ਇਸ ਸੰਸਥਾ ਰਾਹੀਂ ਜ਼ਰੂਰਤਮੰਦ ਪਰਿਵਾਰਾਂ ਦੀ ਮਹਿਲਾਵਾਂ ਨੂੰ ਹਰ ਮਹੀਨੇ ਘਰ ਦੇ ਜ਼ਰੂਰਤ ਲਈ ਰਾਸ਼ਨ ਦਾ ਸਾਮਾਨ ਵੰਡਿਆ ਜਾਂਦਾ ਹੈ। ਉਨ੍ਹਾਂ ਦੀਆਂ ਇਸ ਉਚਿਤ ਸੇਵਾਵਾਂ ਤੇ ਵੱਡਮੁੱਲੇ ਯਤਨਾਂ ਨੂੰ ਵੇਖਦਿਆਂ ਹੋਇਆਂ ਸ਼੍ਰੀ ਰਾਮ ਲੀਲ੍ਹਾ ਉਤਸਵ ਕਮੇਟੀ ਵੱਲੋਂ ਉਨ੍ਹਾਂ ਨੂੰ ਇਸ ਵਾਰ ਜਲੰਧਰ ਵਿਖੇ ਹੋਏ ਸਮਾਰੋਹ ਦੌਰਾਨ ਵਿਸ਼ੇਸ਼ ਰੂਪ ’ਚ ਸਨਮਾਨਿਤ ਕੀਤਾ ਗਿਆ। ਐਂਟੀ ਪਲਿਊਸ਼ਨ ਆਰਗਨਾਈਜੇਸ਼ਨ ਦੇ ਕੌਮੀ ਪ੍ਰਧਾਨ ਐਡਵੋਕੇਟ ਆਦੇਸ਼ ਅਗਨੀਹੋਤਰੀ ਨੇ ਸਨਮਾਨ ਬਦਲੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।