ਸ੍ਰੀ ਜੀਐੱਮ ਆਰੀਆ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
ਪ੍ਰਿੰਸੀਪਲ ਅੰਜਨਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਾਂ ਸਰਸਵਤੀ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਮਨ ਲਗਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ।
Publish Date: Sun, 25 Jan 2026 07:15 PM (IST)
Updated Date: Mon, 26 Jan 2026 04:13 AM (IST)
ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਸ੍ਰੀ ਜੀਐੱਮਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪ੍ਰਾਇਮਰੀ-ਦੇ ਵਿਦਿਆਰਥੀ ਪੀਲੇ ਰੰਗ ਦੇ ਰੰਗ- ਬਿਰੰਗੇ ਕੱਪੜੇ ਵਿਚ ਰੰਗੇ ਹੋਏ ਸੀ। ਇਸ ਸਮੇਂ ਸਕੂਲ ਪ੍ਰਿੰਸੀਪਲ ਅੰਜਨਾ ਦੀ ਨਿਗਰਾਨੀ ਵਿਚ ਹਵਨ ਕੀਤਾ ਗਿਆ ਅਤੇ ਬਸੰਤ ਪੰਚਮੀ ਦਾ ਪ੍ਰੋਗਰਾਮ ਕੀਤਾ ਗਿਆ। ਜਿਸ ਵਿਚ ਪਰਮਜੀਤ ਕੌਰ ਨੇ ਬਸੰਤ ਕਿਉਂ ਮਨਾਈ ਜਾਂਦੀ ਹੈ, ਦੇ ਉੱਤੇ ਪ੍ਰਕਾਸ਼ ਪਾਇਆ ਅਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਪ੍ਰਿੰਸੀਪਲ ਅੰਜਨਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਾਂ ਸਰਸਵਤੀ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਮਨ ਲਗਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ। ਇਸ ਅਵਸਰ ਉੱਤੇ ਬੱਚਿਆਂ ਨੇ ਰੰਗ-ਬਿਰੰਗੀਆਂ ਪਤੰਗਾਂ ਬਣਾਈਆਂ। ਇਸ ਮੌਕੇ ਉੱਤੇ ਮਾਸਟਰ ਗੁਰਦੇਵ ਸਿੰਘ ਅਤੇ ਸਮੂਹ ਸਟਾਫ਼ ਸ਼ਾਮਿਲ ਹੋਇਆ।