ਸ਼ਿਵ ਸਹਾਰਾ ਪ੍ਰਬੰਧਕ ਮੰਡਲ ਪੱਟੀ ਤਰਫੋਂ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਸਮੇਤ ਵੱਖ-ਵੱਖ ਮੰਦਰ ਆਗੂਆਂ ਨੂੰ ਸ਼ਿਵਰਾਤਰੀ ਦਾ ਸੱਦਾ ਪੱਤਰ ਦਿੱਤਾ
ਬਾਬਾ ਆਨੰਦ ਗਿਰੀ ਮਹਾਰਾਜ ਦੇ ਸੰਦੇਸ਼ਾਂ ਅਨੁਸਾਰ ਇਲਾਕੇ ਦੇ ਸਮੂਹ ਮੰਦਰ ਕਮੇਟੀਆਂ ਤੇ ਸੰਗਤਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ
Publish Date: Wed, 21 Jan 2026 06:17 PM (IST)
Updated Date: Thu, 22 Jan 2026 04:06 AM (IST)
ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਹਰੀ ਹਰ ਰੋਹੀ ਮੰਦਰ ਵਿਖੇ ਮਨਾਏ ਜਾ ਰਹੇ ਮਹਾ ਸ਼ਿਵਰਾਤਰੀ ਮੇਲਾ-2026 ਅਤੇ ਮਹਾਂ ਕੁੰਭ ਨੂੰ ਮੁੱਖ ਰੱਖਦਿਆਂ ਕਾਂਸ਼ੀ ਦੇ ਥਾਣਾ ਪਤੀ ਮਹੰਤ ਬਾਬਾ ਆਨੰਦ ਗਿਰੀ ਮਹਾਰਾਜ ਦੇ ਅਨੁਸਾਰ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਪੱਟੀ ਦੇ ਪ੍ਰਧਾਨ ਸੁਮਨ ਭੱਲਾ, ਪ੍ਰਚਾਰ ਮੰਤਰੀ ਵਿਨੋਦ ਕੁਮਾਰ ਖੰਨਾ, ਐਡਵਾਈਜ਼ਰ ਰਮਨ ਸੂਦ ਦੀ ਅਗਵਾਈ ਹੇਠ ਸਮੁੱਚੀ ਸ਼ਿਵ ਸਹਾਰਾ ਟੀਮ ਵੱਲੋਂ ਰਾਧਾ ਕ੍ਰਿਸ਼ਨ ਮੰਦਰ ਭਿੱਖੀਵਿੰਡ, ਰਾਧਾ ਕ੍ਰਿਸ਼ਨ ਮੰਦਰ ਅਮਰਕੋਟ, ਮੰਦਰ ਅਲਗੋਂ ਕੋਠੀ ਅਤੇ ਖੇਮਕਰਨ ਮੰਦਰ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਸ਼ਿਵਰਾਤਰੀ ਅਤੇ ਮਹਾ ਕੁੰਭ ਮੇਲਾ ਜੋ 23 ਜਨਵਰੀ ਤੋਂ ਹਰੀ ਹਰ ਰੋਹੀ ਮੰਦਰ ਵਿਖੇ ਸ਼ੁਰੂ ਹੋ ਰਿਹਾ ਹੈ। ਉਸ ’ਚ ਸੰਗਤਾਂ ਸਮੇਤ ਹਾਜ਼ਰੀਆਂ ਭਰਨ ਦਾ ਸੱਦਾ ਪੱਤਰ ਦਿੱਤਾ।
ਇਸ ਮੌਕੇ ਪ੍ਰਧਾਨ ਸੁਮਨ ਭੱਲਾ ਤੇ ਪ੍ਰਚਾਰ ਮੰਤਰੀ ਵਿਨੋਦ ਕੁਮਾਰ ਖੰਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਆਨੰਦ ਗਿਰੀ ਮਹਾਰਾਜ ਦੇ ਸੰਦੇਸ਼ਾਂ ਅਨੁਸਾਰ ਇਲਾਕੇ ਦੇ ਸਮੂਹ ਮੰਦਰ ਕਮੇਟੀਆਂ ਤੇ ਸੰਗਤਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਰਾਧਾ ਕ੍ਰਿਸ਼ਨ ਮੰਦਰ ਭਿੱਖੀਵਿੰਡ ਕਮੇਟੀ ਦੇ ਪ੍ਰਧਾਨ ਸੰਦੀਪ ਚੋਪੜਾ, ਸ਼ਾਂਤੀ ਪ੍ਰਸਾਦ ਸ਼ਰਮਾ ਵੱਲੋਂ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਸਮੂਹ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਸ਼ਿਵਰਾਤਰੀ ਮੇਲੇ ’ਚ ਸੰਗਤਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣਗੀਆਂ। ਇਸ ਮੌਕੇ ਪ੍ਰਬੰਧਕਾਂ ਵੱਲੋਂ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ।
ਇਸ ਮੌਕੇ ਸ਼ਿਵ ਸਹਾਰਾ ਪ੍ਰਬੰਧਕ ਮੰਡਲ ਦੇ ਵਿੱਤ ਸਕੱਤਰ ਸੋਨੂੰ ਬੇਦੀ, ਭਵਨ ਕੁਮਾਰ ਟਾਹ, ਸ਼ਾਂਤੀ ਪ੍ਰਸ਼ਾਦ ਸ਼ਰਮਾ, ਰਾਜ ਕੁਮਾਰ ਚੋਪੜਾ, ਹਰਬੰਸ ਧਵਨ, ਇੰਦਰਜੀਤ ਕੱਕੜ, ਕੇਵਲ ਕ੍ਰਿਸ਼ਨ ਅਰੋੜਾ, ਸਰਬਜੀਤ ਸੋਂਦੀ, ਡਾਕਟਰ ਧਰਮਵੀਰ ਸ਼ਰਮਾ, ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਰਿਤੇਸ਼ ਚੋਪੜਾ, ਸੁਰਿੰਦਰ ਕੁਮਾਰ ਮਲਹੋਤਰਾ ਤੇ ਇੰਦਰਜੀਤ ਕਪੂਰ ਆਦਿ ਮੈਂਬਰ ਹਾਜ਼ਰ ਸਨ।