ਕੰਚਨਪ੍ਰੀਤ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਲਗਾਇਆ ਤਰਨਤਾਰਨ ਹਲਕੇ ਦਾ ਇੰਚਾਰਜ, ਜ਼ਿਮਨੀ ਚੋਣ ਦੌਰਾਨ ਸਿਆਸਤ ’ਚ ਉੱਭਰਿਆ ਸੀ ਚਿਹਰਾ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੰਚਨਪ੍ਰੀਤ ਕੌਰ ਨੂੰ ਤਰਨਤਾਰਨ ਵਿਧਾਨ ਸਭਾ ਹਲਕੇ ਦਾ ਨਵਾਂ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਕੰਚਨਪ੍ਰੀਤ ਕੌਰ ਤਰਨਤਾਰਨ ’ਚ ਜ਼ਿਮਨੀ ਚੋਣ ਦੌਰਾਨ ਹਲਕੇ ਵਿਚ ਆਏ ਸਨ ਅਤੇ ਉਨ੍ਹਾਂ ਉੱਪਰ ਕਈ ਪਰਚੇ ਦਰਜੇ ਹੋਣ ਦੇ ਨਾਲ-ਨਾਲ ਇਕ ਕੇਸ ਵਿਚ ਤਰਨਤਾਰਨ ’ਚ ਸਾਰੀ ਰਾਤ ਅਦਾਲਤ ਲੱਗਣ ਤੋਂ ਬਾਅਦ ਉਨ੍ਹਾਂ ਦਾ ਚਿਹਰਾ ਪੰਜਾਬ ਪੱਧਰ ’ਤੇ ਪਛਾਣਿਆ ਜਾਣ ਲੱਗਾ ਸੀ।
Publish Date: Sun, 15 Mar 2026 02:55 PM (IST)
Updated Date: Sun, 15 Mar 2026 02:59 PM (IST)
ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨਤਾਰਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੰਚਨਪ੍ਰੀਤ ਕੌਰ ਨੂੰ ਤਰਨਤਾਰਨ ਵਿਧਾਨ ਸਭਾ ਹਲਕੇ ਦਾ ਨਵਾਂ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਕੰਚਨਪ੍ਰੀਤ ਕੌਰ ਤਰਨਤਾਰਨ ’ਚ ਜ਼ਿਮਨੀ ਚੋਣ ਦੌਰਾਨ ਹਲਕੇ ਵਿਚ ਆਏ ਸਨ ਅਤੇ ਉਨ੍ਹਾਂ ਉੱਪਰ ਕਈ ਪਰਚੇ ਦਰਜੇ ਹੋਣ ਦੇ ਨਾਲ-ਨਾਲ ਇਕ ਕੇਸ ਵਿਚ ਤਰਨਤਾਰਨ ’ਚ ਸਾਰੀ ਰਾਤ ਅਦਾਲਤ ਲੱਗਣ ਤੋਂ ਬਾਅਦ ਉਨ੍ਹਾਂ ਦਾ ਚਿਹਰਾ ਪੰਜਾਬ ਪੱਧਰ ’ਤੇ ਪਛਾਣਿਆ ਜਾਣ ਲੱਗਾ ਸੀ।
Pleased to announce the appointment of Kanchanpreet Kaur as Halka Incharge for Tarn Taran Assembly constituency!
A young, energetic & daring member of Shiromani Akali Dal, she vociferously campaigned for her mother Principal Sukhwinder Kaur Randhawa despite intense govt pressure… pic.twitter.com/1B9X8KTa2a
— Sukhbir Singh Badal (@officeofssbadal) March 15, 2026
ਉਸ ਜ਼ਿਮਨੀ ਚੋਣ ਵਿਚ ਕੰਚਨਪ੍ਰੀਤ ਕੌਰ ਦੇ ਮਾਤਾ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਚੋਣ ਮੈਦਾਨ ਵਿਚ ਸਨ। ਸੁਖਬੀਰ ਬਾਦਲ ਨੇ ਆਪਣੇ ਟਵੀਟ ਵਿਚ ਕੰਚਨਪ੍ਰੀਤ ਕੌਰ ਨੂੰ ਪਾਰਟੀ ਦੀ ਨੌਜਵਾਨ, ਉਤਸ਼ਾਹੀ ਅਤੇ ਦਲੇਰ ਆਗੂ ਦੱਸਦਿਆਂ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਕੰਚਨਪ੍ਰੀਤ ਕੌਰ ਨੇ ਆਪਣੀ ਮਾਤਾ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਲਈ ਦਲੇਰੀ ਨਾਲ ਚੋਣ ਪ੍ਰਚਾਰ ਕੀਤਾ ਸੀ।
ਪਾਰਟੀ ਪ੍ਰਧਾਨ ਨੇ ਕਿਹਾ ਕਿ ਕੰਚਨਪ੍ਰੀਤ ਕੌਰ ਦੀ ਅਗਵਾਈ ਨਾਲ ਤਰਨਤਾਰਨ ਹਲਕੇ ਵਿਚ ਪਾਰਟੀ ਦਾ ਜਥੇਬੰਦਕ ਢਾਂਚਾ ਹੋਰ ਮਜ਼ਬੂਤ ਹੋਵੇਗਾ।