ਸੇਵਾ ਦੇਵੀ ਬੀਐੱਡ ਕਾਲਜ ਦੀ ਵਿਦਿਆਰਥਣ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ
ਮੁਕਾਬਲੇ ਐੱਚਆਈਵੀ ਏਡਜ, ਖੂਨਦਾਨ, ਟੀਬੀ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਵਿਸ਼ਿਆਂ ਤਹਿਤ ਕਰਵਾਏ ਗਏ
Publish Date: Wed, 04 Feb 2026 05:19 PM (IST)
Updated Date: Thu, 05 Feb 2026 04:05 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਇਲਾਕੇ ਦੀਆਂ ਸਿਰਮੌਰ ਸੰਸਥਾਵਾਂ ਵਿਚੋਂ ਮੋਹਰੀ ਸੇਵਾ ਦੇਵੀ ਐੱਸਡੀ ਕਾਲਜ ਆਫ਼ ਐਜੂਕੇਸ਼ਨ ਤਰਨਤਾਰਨ ਵਿਦਿਆਰਥੀਆਂ ਦੀ ਬਹੁਪੱਖੀ ਸਖਸ਼ੀਅਤ ’ਚ ਉਸਾਰੀ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਇਸ ਕਾਲਜ ਦੇ ਵਿਦਿਆਰਥੀਆਂ ਨੇ ਰੈੱਡ ਰਿਬਨ ਕਲੱਬਾਂ ਵਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਭਾਗ ਲਿਆ। ਇਹ ਮੁਕਾਬਲੇ ਡੈਕਲਾਮੇਸ਼ਨ, ਸਲੋਗਨ ਰਾਈਟਿੰਗ ਤੇ ਪੋਸਟਰ ਮੇਕਿੰਗ ਨਾਲ ਸਬੰਧਿਤ ਹਨ। ਜਿਸ ਵਿਚ ਜ਼ਿਲ੍ਹੇ ਭਰ ਦੇ ਰੈੱਡ ਰਿਬਨ ਕਲੱਬਾਂ ਨੇ ਭਾਗ ਲਿਆ। ਇਹ ਮੁਕਾਬਲੇ ਐੱਚਆਈਵੀ ਏਡਜ, ਖੂਨਦਾਨ, ਟੀਬੀ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਵਿਸ਼ਿਆਂ ਤਹਿਤ ਕਰਵਾਏ ਗਏ। ਸਲੋਗਨ ਰਾਈਟਿੰਗ ਵਿਚ ਲਗਪਗ 20 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿਚ ਸੇਵਾ ਦੇਵੀ ਐੱਸਡੀ ਕਾਲਜ ਆਫ਼ ਐਜੂਕੇਸ਼ਨ ਦੀ ਵਿਦਿਆਰਥਣ ਪ੍ਰੀਤਮ ਕੌਰ ਸਮੈਸਟਰ ਦੂਜਾ ਨੇ ਪਹਿਲਾ ਸਥਾਨ ਹਾਸਲ ਕੀਤਾ। ਡਾਇਰੈਕਟਰ ਸੇਵਾਵਾਂ ਵਿਭਾਗ ਮਿਸਟਰ ਪ੍ਰੀਤ ਕੋਹਲੀ ਨੇ ਉਸ ਨੂੰ ਸਨਮਾਨਿਤ ਕੀਤਾ। ਕਾਲਜ ਪੁੱਜਣ ’ਤੇ ਕਾਲਜ ਦੀ ਪੂਰੀ ਮੈਨੇਜਿੰਗ ਕਮੇਟੀ ਅਤੇ ਪ੍ਰਿੰਸੀਪਲ ਡਾ. ਨੀਤੂ ਮੱਕੜ ਨੇ ਵਿਦਿਆਰਥਣ ਪ੍ਰੀਤਮ ਕੌਰ ਨੂੰ ਸਨਮਾਨਿਤ ਕਰਦੇ ਹੋਏ, ਉਸਦੇ ਕੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਕਾਲਜ ਦਾ ਸਾਰਾ ਸਟਾਫ਼ ਵੀ ਮੌਜੂਦ ਸਨ।