ਮਾਂ ਬਗਲਾ ਮੁਖੀ ਦਾਮ ਪੱਟੀ ’ਚ ਗੁਪਤ ਨਵਰਾਤਰਿਆਂ ਦੀ ਸ਼ੁਰੂਆਤ
ਗੁਪਤ ਨਵਰਾਤਰਿਆਂ ਦੀ ਪੂਜਾ 27 ਜਨਵਰੀ ਤੱਕ ਕੀਤੀ ਜਾਵੇਗੀ ਤੇ 22 ਜਨਵਰੀ ਨੂੰ ਮੰਦਰ ’ਚ ਮਾਂ ਬਗਲਾ ਮੁਖੀ ਦਾ ਮਹਾ ਹਵਨ ਯੱਗ ਹੋਵੇਗਾ।
Publish Date: Tue, 20 Jan 2026 05:11 PM (IST)
Updated Date: Wed, 21 Jan 2026 04:06 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਮਾਂ ਬਗਲਾ ਮੁਖੀ ਧਾਮ ਪੱਟੀ ਵਿਖੇ ਗੁਪਤ ਨਵਰਾਤਰਿਆਂ ਦੀ ਸ਼ੁਰੂਆਤ ਹੋਈ। ਚਾਰ ਬ੍ਰਾਹਮਣਾਂ ਵੱਲੋਂ ਪਾਠ, ਪੂਜਾ ਕਰ ਕੇ ਤੇ ਵਿਧੀ ਵਿਧਾਨ ਰਾਹੀਂ ਸ਼ੁਰੂਆਤ ਕੀਤੀ ਹੈ। ਇਸ ਮੌਕੇ ਮਹੰਤ ਰਵੀ ਪੁਰੀ ਮੁੱਖ ਸੇਵਾਦਾਰ ਮਾਂ ਬਗਲਾ ਮੁਖੀ ਧਾਮ ਪੱਟੀ ਨੇ ਦੱਸਿਆ ਗੁਪਤ ਨਵਰਾਤਰਿਆਂ ਦਾ ਸਨਾਤਨ ਧਰਮ ’ਚ ਵਿਸ਼ੇਸ ਧਾਰਮਿਕ ਮਹੱਤਵ ਹੈ ਤੇ ਇਹ ਦਸ ਮਹਾ ਵਿੱਦਿਆ ਮਾਂ ਕਾਲੀ, ਤਾਰਾ, ਤਿ੍ਪੁਰਾ ਸੁੰਦਰੀ, ਭੁਵਨੇਸ਼ਰੀ, ਛਿੰਨ ਮਸਤਾ, ਤਿ੍ਪੁਰਾ ਭੈਰਵੀ, ਧੂਮਾਵਤੀ, ਮਾਂ ਬਗਲਾ ਮੁਖੀ, ਮਾਂ ਤੰਗੀ, ਅਤੇ ਮਾਂ ਕਮਲਾ ਦੀ ਪੂਜਾ ਕੀਤੀ ਹੈ। ਗੁਪਤ ਨਵਰਾਤਰਿਆਂ ਦੀ ਪੂਜਾ ਕਰਦੇ ਸਮੇਂ ਸਾਨੂੰ ਸ਼ੁੱਧ ਹੋਣਾ ਚਾਹੀਦਾ ਹੈ। ਪੂਜਾ ਸਥਾਨ ’ਤੇ ਮਿੱਟੀ ਦੇ ਬਰਤਨ ’ਚ ਜੌਂ ਬੀਜ ਕੇ ਆਪਣੇ ਘਰ ’ਚ ਕਲਸ਼ ਤੇ ਮਾਂ ਦੀ ਆਖੰਡ ਜੋਤੀ ਦਾ ਪ੍ਰਕਾਸ਼ ਕਰ ਕੇ ਦੁਰਗਾ ਸਪਤਸ਼ਤੀ ਦਾ ਪਾਠ ਕਰਨਾ ਚਾਹੀਦਾ ਹੈ। ਸਾਨੂੰ ਬ੍ਰਹਮ ਮੁਹਰਤ ’ਚ ਜਾਗ ਕੇ ਦਸ ਮਹਾ ਵਿੱਦਿਆ ਦੀ ਪੂਜਾ ਕਰਨੀ ਚਾਹੀਦੀ। ਗੁਪਤ ਨਵਰਾਤਰਿਆਂ ਦੌਰਾਨ ਮਾਂ ਦੀ ਕੀਤੀ ਸ਼ਰਧਾ ਭਾਵਨਾ ਨਾਲ ਪੂਜਾ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਇਹ ਗੁਪਤ ਨਵਰਾਤਰਿਆਂ ਦੀ ਪੂਜਾ 27 ਜਨਵਰੀ ਤੱਕ ਕੀਤੀ ਜਾਵੇਗੀ ਤੇ 22 ਜਨਵਰੀ ਨੂੰ ਮੰਦਰ ’ਚ ਮਾਂ ਬਗਲਾ ਮੁਖੀ ਦਾ ਮਹਾ ਹਵਨ ਯੱਗ ਹੋਵੇਗਾ। ਉਨ੍ਹਾਂ ਸੰਗਤਾਂ ਨੂੰ ਇਸ ਯੱਗ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਅਚਾਰੀਆ ਅਸ਼ਵਨੀ ਸ਼ਰਮਾ, ਅਚਾਰੀਆ ਸੁਨੀਲ ਸ਼ਰਮਾ, ਅਚਾਰੀਆ ਯਾਦਵਿੰਦਰ ਸ਼ਰਮਾ, ਅਚਾਰੀਆ ਸਾਵਨ ਸ਼ਰਮਾ, ਅਚਾਰੀਆ ਸੰਤੋਸ਼ ਸ਼ਰਮਾ ,ਮਨਿੰਦਰ ਸੇਖੋਂ, ਗੌਰਵ ਪਾਠਕ, ਰਾਘਵ ਪਾਠਕ, ਸੁਖਜਿੰਦਰ ਸਿੰਘ ਭੁੱਲਰ ਪਟਵਾਰੀ ,ਕਰਮ ਸਿੰਘ ਏ ਆਰ, ਸੰਜੀਵ ਅਰੋੜਾ, ਰੋਬਿਨ, ਮੋਹਿਤ ਸ਼ਰਮਾ, ਅਮਿਤ ਅਰੋੜਾ, ਸੰਜੀਵ ਅਰੋੜਾ, ਸੰਜੀਵ ਕਾਂਚੀ, ਪਾਲ ਭੰਡਾਰੀ, ਅਨਿਲ ਸੇਠੀ, ਲਲਿਤ ਸੇਠੀ, ਸੋਨੂੰ ਅਰੋੜਾ, ਪਵਨ ਜੈਨ, ਮਨੋਜ ਸ਼ਰਮਾ, ਕੁਲਜੀਤ ਸਿੰਘ ਸਰਾਫ਼, ਲਲਿਤ ਸੁਧੀਰ, ਆਦਿ ਹਾਜ਼ਰ ਸਨ।