ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਅੱਖਾਂ ਦਾ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ ਲਾਇਆ
ਡਾਕਟਰ ਸ਼ੌਕੀਨ ਸਿੰਘ ਅੱਖਾਂ ਦੇ ਹਸਪਤਾਲ ਵੱਲੋਂ ਆਈ ਟੀਮ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ
Publish Date: Wed, 08 Apr 2026 05:10 PM (IST)
Updated Date: Thu, 09 Apr 2026 04:03 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜ਼ਿਲ੍ਹਾ ਇਕਾਈ ਤਰਨਤਾਰਨ ਵੱਲੋਂ ਬਾਬਾ ਗੁਰਮੇਜ਼ ਸਿੰਘ ਢੋਟੀ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਸੁਰਜਨ ਸਾਹਿਬ ਜੀ ਪਿੰਡ ਸ਼ਾਬਾਜ਼ਪੁਰ ਦੇ ਵਡਮੁੱਲੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਸੁਰਜਨ ਜੀ ਵਿਖੇ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ ਲਾਇਆ ਗਿਆ। ਕੈਂਪ ਦੌਰਾਨ ਡਾਕਟਰ ਸ਼ੌਕੀਨ ਸਿੰਘ ਅੱਖਾਂ ਦੇ ਰੋਗਾਂ ਦੇ ਹਸਪਤਾਲ ਅੰਮ੍ਰਿਤਸਰ ਦੀ ਟੀਮ ਵੱਲੋਂ ਜਿਸ ’ਚ ਡਾਕਟਰ ਸੁਦਾਮਾ ਠਾਕੁਰ, ਡਾਕਟਰ ਰਣਜੀਤ ਸਿੰਘ, ਡਾਕਟਰ ਜੋਬਨਦੀਪ ਸਿੰਘ, ਡਾਕਟਰ ਅਮਰਜੀਤ ਸਿੰਘ ਆਦਿ ਸ਼ਾਮਿਲ ਸਨ ਨੇ 450 ਦੇ ਲਗਭਗ ਮਰੀਜ਼ਾਂ ਦਾ ਚੈੱਕਅੱਪ ਕੀਤਾ, ਜਿਨ੍ਹਾਂ ਵਿੱਚੋਂ ਲਗਭਗ 115 ਮਰੀਜ਼ ਆਪ੍ਰੇਸ਼ਨ ਵਾਸਤੇ ਚੁਣੇ ਗਏ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਤਰਨਤਾਰਨ ਦੇ ਪ੍ਰਧਾਨ ਦਿਲਬਾਗ ਸਿੰਘ ਜੋਧਾ ਤੇ ਪੈਟਰਨ ਸੁਖਵੰਤ ਸਿੰਘ ਧਾਮੀ ਦੀ ਅਗਵਾਈ ’ਚ ਕੁਲਵਿੰਦਰ ਸਿੰਘ ਪਿੰਕਾ, ਮਾਸਟਰ ਗੁਲਬਾਗ ਸਿੰਘ ਕੁਹਾੜਕਾ, ਰਸਪਾਲ ਸਿੰਘ ਪਾਲਾ, ਬਿਕਰਮਜੀਤ ਸਿੰਘ ਕੰਗ, ਮੁਖਰਾਮ ਸਿੰਘ, ਬਲਜੀਤ ਸਿੰਘ, ਮਨਜਿੰਦਰ ਸਿੰਘ, ਸਰਬਜੀਤ ਸਿੰਘ ਸਾਭਾ, ਮਨਿੰਦਰ ਸਿੰਘ ਰਾਜੂ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਪੰਡਿਤ ਗਗਨਦੀਪ ਭਾਰਗਵ, ਪਵਨ ਬੁੱਗੀ, ਸੁਖਰਾਜ ਸਿੰਘ ਮਾਣੋਚਾਹਲ, ਹਰਜੀਤ ਸਿੰਘ ਫ਼ੌਜੀ, ਸਿਲਾਈ ਅਧਿਆਪਕਾ ਹਰਜੀਤ ਕੌਰ, ਸੁਖਦੀਪ ਕੌਰ, ਵੀਰਪਾਲ ਕੌਰ ਅਤੇ ਹੋਰ ਮੈਂਬਰਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾ ਕੇ ਕੈਂਪ ਨੂੰ ਸਫ਼ਲਤਾ ਪ੍ਰਦਾਨ ਕੀਤੀ। ਗੁਰਦੁਆਰਾ ਬਾਬਾ ਸੁਰਜਨ ਸਾਹਿਬ ਜੀ ਦੇ ਸੇਵਾਦਾਰਾਂ ਨੇ ਬਾਬਾ ਗੁਰਮੇਜ਼ ਸਿੰਘ ਢੋਟੀ ਦੇ ਨਿਯਮਾਂ ਅਨੁਸਾਰ ਮਰੀਜ਼ਾਂ ਵਾਸਤੇ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ। ਡਾਕਟਰ ਸ਼ੌਕੀਨ ਸਿੰਘ ਅੱਖਾਂ ਦੇ ਹਸਪਤਾਲ ਵੱਲੋਂ ਆਈ ਟੀਮ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਕੈਂਪ ਦੌਰਾਨ ਪਿੰਡ ਸ਼ਾਹਬਾਜ਼ਪੁਰ, ਨੂਰਪੁਰ, ਡਿਆਲ ਰਾਜਪੂਤਾਂ, ਜੋੜਾ, ਮਾਣੋਚਾਹਲ, ਗੁਲਾਲੀਪੁਰ, ਸੁੱਗਾ ਖਾਰਾ ਲੱਖੂ ਚੱਕ ਆਦਿ ਪਿੰਡਾਂ ਦੇ ਵੱਡੀ ਗਿਣਤੀ ’ਚ ਲੋੜਵੰਦ ਲੋਕਾਂ ਨੇ ਲਾਭ ਪ੍ਰਾਪਤ ਕੀਤਾ।