ਸਰਹਾਲੀ ਕਲਾਂ ’ਚ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
ਜਿਥੇ ਦਰਿਆਵਾਂ ਦੇ ਪਾਣੀਆਂ ਮੂਹਰੇ ਹਿੱਕ ਡਾਉਣੀ ਇਕ ਵੱਡਾ ਕੰਮ ਸੀ ਤੇ ਦੂਜਾ ਹੜ੍ਹ ਪੀੜਤਾਂ ਦੀ ਪੀੜਾ ਹਰਨ ਲਈ ਬਹੁਤ ਸਾਰੇ ਯਤਨਾਂ ਦੀ ਲੋੜ ਸੀ
Publish Date: Sat, 10 Jan 2026 04:48 PM (IST)
Updated Date: Sun, 11 Jan 2026 04:03 AM (IST)

ਲਵਦੀਪ ਦੇਵਗਨ•,ਪੰਜਾਬੀ ਜਾਗਰਣ, ਸਰਹਾਲੀ ਕਲਾਂ : ਹੜ੍ਹਾਂ ਦੌਰਾਨ ਕੀਤੇ ਮਹਾਨ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਸਰਹਾਲੀ ਕਲਾਂ ਦੀ ਸੰਗਤ ਵਲੋਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਲੈਫਟੀਨੈਂਟ ਕਮਾਂਡਰ ਕਿਰਪਾਲ ਸਿੰਘ ਸੰਧੂ ਲੁਧਿਆਣਾ ਵਾਲਿਆਂ ਨੇ ਆਖਿਆ,“ਹੜਾਂ ਵਿਚ ਜੋ ਸਮਾਜ ਸੇਵਾ ਹੋਈ ਹੈ, ਉਸ ਵਿਚ ਧਾਰਮਿਕ ਜਥੇਬੰਦੀਆਂ ਦੀ ਪਹਿਲ ਰਹੀ ਹੈ। ਉਨਾਂ ਧਾਰਮਿਕ ਜਥੇਬੰਦੀਆਂ ਵਿਚ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦਾ ਨਾਂ ਆਪਣੇ ਆਪ ਜ਼ੁਬਾਨ ’ਤੇ ਆ ਜਾਂਦਾ ਹੈ। ਹੜ੍ਹਾਂ ਵਿਚ ਜਿਥੇ ਦਰਿਆਵਾਂ ਦੇ ਪਾਣੀਆਂ ਮੂਹਰੇ ਹਿੱਕ ਡਾਉਣੀ ਇਕ ਵੱਡਾ ਕੰਮ ਸੀ ਤੇ ਦੂਜਾ ਹੜ੍ਹ ਪੀੜਤਾਂ ਦੀ ਪੀੜਾ ਹਰਨ ਲਈ ਬਹੁਤ ਸਾਰੇ ਯਤਨਾਂ ਦੀ ਲੋੜ ਸੀ। ਇਨ੍ਹਾਂ ਸਾਰੇ ਕਾਰਜਾਂ ਨੂੰ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਨੇ ਮਹਾਨ ਸੈਨਾ ਨਾਇਕ ਵਜੋਂ ਅਗਵਾਈ ਦੇ ਕੇ ਬਾਖੂਬੀ ਨਿਭਾਇਆ। ਅੱਜ ਮਹਾਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸਾਡਾ ਸੱਦਾ ਪ੍ਰਵਾਨ ਕਰਕੇ ਇਥੇ ਚਰਨ ਪਾਏ ਹਨ। ਅਸੀਂ ਆਪ ਜੀ ਦਾ ਹਾਰਦਿਕ ਸਵਾਗਤ ਕਰਦੇ ਹਾਂ ਅਤੇ ਇਕ ਯਾਦਗਾਰੀ ਤਸਵੀਰ ਭੇਂਟ ਕਰਦੇ ਹਾਂ। ਇਸ ਮੌਕੇ ਲੈਫਟੀਨੈਂਟ ਕਮਾਂਡਰ ਕਿਰਪਾਲ ਸਿੰਘ ਸੰਧੂ ਲੁਧਿਆਣਾ ਵਾਲੇ ਸਮੇਤ ਸੰਤੋਖ ਸਿੰਘ, ਗੁਰਨਾਮ ਸਿੰਘ, ਸਿਮਰਜੀਤ ਕੌਰ ਅਸਿਸਟੈਂਟ ਪ੍ਰੋਫੈਸਰ ਚੰਡੀਗੜ੍ਹ, ਹੈੱਡ ਗ੍ਰੰਥੀ ਬਾਬਾ ਬਲਦੇਵ ਸਿੰਘ ਗੁਰਦੁਆਰਾ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ, ਜੁਗਰਾਜ ਸਿੰਘ, ਗੁਰਿੰਦਰਜੀਤ ਕੌਰ ਲੁਧਿਆਣਾ, ਅਰਸ਼ਦੀਪ ਸਿੰਘ ਤੂੜ ਮੋਗਾ, ਸਤਨਾਮ ਸਿੰਘ ਬਿਸ਼ੰਬਰਪੁਰਾ, ਸੁਖਵਿੰਦਰ ਕੌਰ ਸਿਰਸਾ, ਛਿੰਦਰ ਕੌਰ ਸਿਰਸਾ, ਦਲਬੀਰ ਕੌਰ ਤਰਨਤਾਰਨ, ਸਾਹਿਬ ਸਿੰਘ ਸਾਬਕਾ ਸਰਪੰਚ, ਚੇਅਰਮੈਨ ਬਖਸ਼ੀਸ਼ ਸਿੰਘ, ਹਰਮਨ ਸਿੰਘ ਆਸਟਰੇੇਲੀਆ, ਤਲਵਿੰਦਰ ਸਿੰਘ ਆਸਟਰੇਲੀਆ, ਪ੍ਰੀਤਮ ਸਿੰਘ ਸੈਕਟਰੀ ਆਸਟਰੇਲੀਆ, ਜਥੇਦਾਰ ਬੀਰਾ ਸਿੰਘ, ਗਿਆਨੀ ਗੁਰਨੂਰ ਸਿੰਘ ਕਥਾਵਾਚਕ, ਗਿਆਨੀ ਗੁਰਪਾਲ ਸਿੰਘ ਕਵੀਸ਼ਰ, ਮਨਜਿੰਦਰ ਸਿੰਘ ਬੈਂਕ ਵਾਲੇ ਅਤੇ ਹੋਰ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ। ਕੈਪਸ਼ਨ : ਸਰਹਾਲੀ ਕਲਾਂ ਵਿਖੇ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ ਕਰਦੇ ਹੋਏ ਸ਼ਰਧਾਲੂ।