ਕਰਮੂੰਵਾਲਾ ’ਚ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਨੇ ਕੀਤੀ ਹਸਪਤਾਲ ਦੀ ਪੁਨਰ ਆਰੰਭਤਾ
ਕੁਝ ਸਮੇਂ ਤੋਂ ਇਹ ਹਸਪਤਾਲ ਡਾਕਟਰਾਂ ਦੀ ਘਾਟ ਕਾਰਨ ਬੰਦ ਕਰ ਦਿੱਤਾ ਗਿਆ ਸੀ
Publish Date: Fri, 27 Feb 2026 06:17 PM (IST)
Updated Date: Sat, 28 Feb 2026 04:02 AM (IST)
ਰਾਕੇਸ਼ ਨਈਅਰ,•ਪੰਜਾਬੀ ਜਾਗਰਣ, ਚੋਹਲਾ ਸਾਹਿਬ : ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਮਹਾਪੁਰਖ ਸੰਤ ਬਾਬਾ ਤਾਰਾ ਸਿੰਘ, ਮਹਾਂਪੁਰਖ ਸੰਤ ਬਾਬਾ ਚਰਨ ਸਿੰਘ ਦੇ ਸੇਵਾ ਕਾਲ ਦੌਰਾਨ ਕਰਮੂੰਵਾਲਾ ਵਿਖੇ ਇਕ ਹਸਪਤਾਲ ਖੋਲ੍ਹਿਆ ਗਿਆ ਸੀ, ਜੋ ਇਲਾਕੇ ਭਰ ਲਈ ਵੱਡੀ ਸਿਹਤ ਸੇਵਾ ਵਜੋਂ ਚੱਲਦਾ ਰਿਹਾ। ਕੁਝ ਸਮੇਂ ਤੋਂ ਇਹ ਹਸਪਤਾਲ ਡਾਕਟਰਾਂ ਦੀ ਘਾਟ ਕਾਰਨ ਬੰਦ ਕਰ ਦਿੱਤਾ ਗਿਆ ਸੀ। ਇਸ ਹਸਪਤਾਲ ’ਚ ਸੇਵਾ ਨਿਭਾਉਣ ਵਾਲੇ ਡਾਕਟਰ ਨਰਿੰਦਰਪਾਲ ਸਿੰਘ ਨੇ ਸੰਤ ਬਾਬਾ ਸੁੱਖਾ ਸਿੰਘ ਪਾਸ ਪਹੁੰਚ ਕਰ ਕੇ ਆਪਣੀਆਂ ਸੇਵਾਵਾਂ ਦੁਬਾਰਾ ਆਰੰਭ ਕਰਨ ਲਈ ਪੇਸ਼ਕਸ਼ ਕੀਤੀ, ਤਾਂ ਬਾਬਾ ਜੀ ਨੇ ਆਗਿਆ ਦੇ ਕੇ ਇਸ ਹਸਪਤਾਲ ਦੀ ਪੁਨਰ ਆਰੰਭਤਾ ਕਰਵਾਈ ਹੈ।
ਮੰਡ ਖੇਤਰ ਦੇ ਪਿੰਡ ਕਰਮੂੰਵਾਲਾ ਵਿਖੇ ਇਸ ਹਸਪਤਾਲ ਦੇ ਦੁਬਾਰਾ ਚਾਲੂ ਹੋ ਜਾਣ ਨਾਲ ਇਲਾਕੇ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਦੀ ਸਹੂਲਤ ਦਾ ਵੱਡਾ ਲਾਭ ਮਿਲੇਗਾ। ਇਸ ਮੌਕੇ ਸਮੂਹ ਇਲਾਕੇ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਦਾ ਧੰਨਵਾਦ ਕੀਤਾ ਗਿਆ। ਅੱਜ ਸੰਤ ਬਾਬਾ ਸੁੱਖਾ ਸਿੰਘ ਨੇ ਇਸ ਹਸਪਤਾਲ ਦੀ ਮੁੜ ਆਰੰਭਤਾ ਕਰਵਾਈ।
ਇਸ ਮੌਕੇ ਸੰਗਤ ’ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ, ਬੰਟੀ ਸੇਠ ਪਾਨਾਗੜ੍ਹ, ਅੰਮ੍ਰਿਤ ਸਿੰਘ ਮਹਿਤਾ, ਸੰਨੀ ਸੰਧੂ ਤੇ ਮਨੀਸ਼ਾ ਸੰਧੂ ਐਡਮਿੰਟਨ ਅਲਬਰਟਾ, ਡਾ. ਨਰਿੰਦਰਪਾਲ ਸਿੰਘ, ਬਲਵਿੰਦਰ ਸਿੰਘ, ਦਇਆ ਸਿੰਘ ਚੋਹਲਾ, ਜਥੇਦਾਰ ਹਰਬੰਸ ਸਿੰਘ, ਜਥੇਦਾਰ ਬਿੱਕਰ ਸਿੰਘ, ਜਥੇਦਾਰ ਪਰਵਿੰਦਰ ਸਿੰਘ ਘੜਕਾ, ਜਥੇਦਾਰ ਕਾਬਲ ਸਿੰਘ ਘੜਕਾ, ਜਥੇਦਾਰ ਹਰੀ ਸਿੰਘ ਰੱਤੋਕੇ, ਜਥੇਦਾਰ ਪ੍ਰਿਤਪਾਲ ਸਿੰਘ ਭਾਈ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।