ਤਰਨਤਾਰਨ ਦੇ ਸੀਨੀਅਰ ਵਕੀਲ ਰਹੇ ਰੋਸ਼ਨ ਲਾਲ ਅਰੋੜਾ ਦਾ ਦੇਹਾਂਤ
ਸ਼ਨ ਲਾਲ ਅਰੋੜਾ ਦੇ ਅੰਤਿਮ ਸਸਕਾਰ ਮੌਕੇ ਤਰਨਤਾਰਨ ਦੇ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾੇ ਪਹੁੰਚੇ
Publish Date: Sun, 05 Apr 2026 08:05 PM (IST)
Updated Date: Mon, 06 Apr 2026 04:11 AM (IST)
ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਸੀਨੀਅਰ ਵਕੀਲ ਰਹੇ ਰੋਸ਼ਨ ਲਾਲ ਅਰੋੜਾ ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੋਹਾਲੀ ਦੇ ਫੋਰਟਿਜ਼ ਹਸਪਤਾਲ ’ਚ ਆਖਰੀ ਸਾਹ ਲਿਆ। ਉਨ੍ਹਾਂ ਦੀ ਦੇਹ ਸ਼ਾਮ ਕਰੀਬ ਚਾਰ ਵਜੇ ਤਰਨਤਾਰਨ ਪਹੁੰਚੀ ਤੇ ਸੱਚਖੰਡ ਰੋਡ ਸ਼ਮਸ਼ਾਨਘਾਟ ’ਚ ਅੰਤਿਮ ਸਸਕਾਰ ਕੀਤਾ ਗਿਆ। ਦੱਸ ਦਈਏ ਕਿ ਸਵ. ਰੋਸ਼ਨ ਲਾਲ ਅਰੋੜਾ ਦੇ ਵੱਡੇ ਸਪੁੱਤਰ ਐਡਵੋਕੇਟ ਰਾਕੇਸ਼ ਰਮਨ ਅਰੋੜਾ ਜਿੱਥੇ ਤਰਨਤਾਰਨ ’ਚ ਸੀਨੀਅਰ ਵਕੀਲ ਹਨ, ਉੱਥੇ ਹੀ ਉਨ੍ਹਾਂ ਦੇ ਛੋਟੇ ਸਪੁੱਤਰ ਬਿਕਰਮਜੀਤ ਅਰੋੜਾ ਪੰਚਕੂਲਾ ’ਚ ਐਡੀਸ਼ਨਲ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਵਜੋਂ ਤਾਇਨਾਤ ਹਨ।
ਰੋਸ਼ਨ ਲਾਲ ਅਰੋੜਾ ਦੇ ਅੰਤਿਮ ਸਸਕਾਰ ਮੌਕੇ ਤਰਨਤਾਰਨ ਦੇ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਪਹੁੰਚ ਕੇ ਜਿੱਥੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਉੱਥੇ ਹੀ ਐਡੀਸ਼ਨਲ ਸ਼ੈਸ਼ਨ ਜੱਜ ਬਿਕਰਮਜੀਤ ਅਰੋੜਾ ਤੇ ਐਡਵੋਕੇਟ ਰਾਕੇਸ਼ ਰਮਨ ਅਰੋੜਾ ਸਮੇਤ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਅਮਨਦੀਪ ਸਿੰਘ ਸਿਵਲ ਜੱਜ ਸੀਨੀਅਰ ਡਵੀਜ਼ਨ, ਅਡੀਸ਼ਨ ਜ਼ਿਲ੍ਹਾ ਅਟਾਰਨੀ ਫਿਲੋਰ ਗੁਰਪ੍ਰੀਤ ਸਿੰਘ ਰਾਣਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ, ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਤਨੇਜਾ, ਐਡਵੋਕੇਟ ਬਲਦੇਵ ਸਿੰਘ ਗਿੱਲ, ਮਨਮੋਹਨ ਠੁਕਰਾਲ, ਗੌਰਵ ਚੋਪੜਾ, ਰਵਿੰਦਰ ਸਿੰਘ ਖਹਿਰਾ, ਸਕੱਤਰ ਬਾਰ ਐਸੋਸੀਏਸ਼ਨ ਪਰਮਿੰਦਰ ਸਿੰਘ, ਪ੍ਰਧਾਨ ਬਾਰ ਐਸੋਸੀਏਸ਼ਨ ਅਜੈਪਾਲ ਸਿੰਘ, ਗੁਰਜੀਤ ਸਿੰਘ, ਗੁਰਸੇਵਕ ਸਿੰਘ, ਬਿਕਰਮ ਅਰੋੜਾ, ਅੰਕੁਸ਼, ਅਜੇ ਭਾਰਗਵ, ਵਿਵੇਕ ਖੁੱਲਰ, ਰੋਹਤਕ ਕੁਮਾਰ, ਐੱਨਪੀਐੱਸ ਮਨਚੰਦਾ, ਰਣਦੀਪ ਸੂਦ ਤੋਂ ਇਲਾਵਾ ਜਿੱਥੇ ਹੋਰ ਵਕੀਲ ਮੌਜੂਦ ਸਨ, ਉੱਥੇ ਹੀ ਸਾਬਕਾ ਚੇਅਰਮੈਨ ਗੁਰਬੀਰ ਸਿੰਘ ਝਬਾਲ, ਲਖਵਿੰਦਰ ਸਿੰਘ ਲੱਕੀ ਪਾਗਲ, ਰਮਣੀਕ ਸਿੰਘ ਖੇੜਾ, ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਜੋਸ਼ੀ, ਜਨਰਲ ਸਕੱਤਰ ਅਮਨ ਅਰੋੜਾ, ਅੰਗਰੇਜ਼ ਸਿੰਘ, ਪ੍ਰਮੋਦ ਚੱਢਾ, ਸੋਨੂੰ ਦੋਦੇ, ਸੰਜੀਵ ਕੁੰਦਰਾ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਪਲਾਸੌਰ, ਧਰਮਿੰਦਰ ਸੂਦ, ਬਾਬਾ ਲਾਡਾ ਸਿੰਘ, ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਭੱਟੀ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਵਾਸੀ, ਵਕੀਲ ਭਾਈਚਾਰਾ, ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਵੀ ਐਡਵੋਕੇਟ ਰੋਸ਼ਨ ਲਾਲ ਅਰੋੜਾ ਨੂੰ ਆਖਰੀ ਵਿਦਾਇਗੀ ਦਿੱਤੀ।