Road Accident : ਪੱਟੀ ਨੇੜੇ ਥਾਰ ਤੇ ਮੋਟਰ ਸਾਈਕਲ ਵਿਚਾਲੇ ਭਿਆਨਕ ਟੱਕਰ, ਦੋ ਨੌਜਵਾਨਾਂ ਦੀ ਮੌਤ
ਸਬ ਡਵੀਜ਼ਨ ਪੱਟੀ ਦੇ ਪਿੰਡ ਚੂਸਲੇਵੜ੍ਹ ਨੇੇੜੇ ਬੁੱਧਵਾਰ ਨੂੰ ਮੋਟਰਸਾਈਕਲ ਤੇ ਥਾਰ ਗੱਡੀ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੋਵੇ ਮ੍ਰਿਤਕ ਜਿਲ੍ਹੇ ਦੇ ਪਿੰਡ ਬ੍ਰਹਮਪੁਰਾ ਦੇ ਵਸਨੀਕ ਸਨ ਅਤੇ ਹਲਵਾਈ ਦਾ ਕੰਮ ਕਰਦੇ ਸਨ।
Publish Date: Wed, 04 Feb 2026 08:18 PM (IST)
Updated Date: Wed, 04 Feb 2026 08:22 PM (IST)
ਬੱਲੂ ਮਹਿਤਾ•ਪੰਜਾਬੀ ਜਾਗਰਣ, ਪੱਟੀ : ਸਬ ਡਵੀਜ਼ਨ ਪੱਟੀ ਦੇ ਪਿੰਡ ਚੂਸਲੇਵੜ੍ਹ ਨੇੇੜੇ ਬੁੱਧਵਾਰ ਨੂੰ ਮੋਟਰਸਾਈਕਲ ਤੇ ਥਾਰ ਗੱਡੀ ਦੀ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੋਵੇ ਮ੍ਰਿਤਕ ਜਿਲ੍ਹੇ ਦੇ ਪਿੰਡ ਬ੍ਰਹਮਪੁਰਾ ਦੇ ਵਸਨੀਕ ਸਨ ਅਤੇ ਹਲਵਾਈ ਦਾ ਕੰਮ ਕਰਦੇ ਸਨ।
ਘਟਨਾ ਤੋਂ ਬਾਅਦ ਪਿਡ ਅੰਦਰ ਸ਼ੋਕ ਦੀ ਲਹਿਰ ਹੈ। ਘਟਨਾ ਸਥਾਨ ’ਤੇ ਥਾਣਾ ਸਦਰ ਦੀ ਪੁਲਿਸ ਪਹੁੰਚੀ ਜਿਨ੍ਹਾਂ ਵੱਲੋਂ ਮ੍ਰਿਤਕ ਦੇਹਾਂ ਨੂੰ ਕਬਜੇ ’ਚ ਲੈ ਕੇ ਸਿਵਲ ਹਸਪਤਾਪ ਪੱਟੀ ਵਿਖੇ ਪੋਸਟ ਮਾਰਟਮ ਲਈ ਭੇਜਿਆ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸੁਖਚੈਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬ੍ਰਹਮਪੁਰਾ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਬਗੀਚਾ ਸਿੰਘ ਅਤੇ ਸ਼ਰੀਕੇ ਵਿੱਚੋਂ ਭਰਾ ਸੁਖਵਿੰਦਰ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਬ੍ਰਹਮਪੁਰਾ ਆਪਣੇ ਮੋਟਰਸਾਈਕਲ ਸਪਲੈਂਡਰ ’ਤੇ ਸਵਾਰ ਹੋ ਕੇ ਘਰੇਲੂ ਕੰਮ ਲਈ ਪਿੰਡ ਸਿੱਧਵਾਂ ਨੂੰ ਜਾ ਰਹੇ ਸਨ ਅਤੇ ਪਿੰਡ ਚੂਸਲੇਵੜ ਤੋਂ ਥੋੜਾ ਅੱਗੇ ਪੈਟਰੋਲ ਪੰਪ ਨਜ਼ਦੀਕ ਪੁੱਜੇ ਤਾਂ ਸਾਹਮਣੇ ਦਿਆਲਪੁਰਾ ਸਾਈਡ ਤੋਂ ਤੇਜ ਰਫਤਾਰ ਥਾਰ ਗੱਡੀ ਨੰਬਰੀ ਐੱਚਆਰ 88 1 9164 ਨੇ ਟੱਕਰ ਮਾਰ ਦਿੱਤੀ।
ਇਸ ਦੌਰਾਨ ਬਗੀਚਾ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਸੁਖਵਿੰਦਰ ਸਿੰਘ ਭਿੱਖੀਵਿੰਡ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਦਮ ਤੋੜ ਦਿੱਤਾ। ਥਾਰ ਗੱਡੀ ਦਾ ਡਰਾਇਵਰ ਸੁਖਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਕੋਰੇਵਾਲਾ ਮਾਨਸਾ ਮੌਕੇ ਤੋਂ ਗੱਡੀ ਛੱਡ ਕੇ ਫਰਾਰ ਹੋ ਗਿਆ।
ਬਗੀਚਾ ਸਿੰਘ ਦੇ ਦੋ ਬੱਚੇ ਇਕ ਲੜਕੀ ਤੇ ਲੜਕਾ ਹਨ। ਇਸ ਸਬੰਧੀ ਥਾਣਾ ਸਦਰ ਦੇ ਮੁਖੀ ਵਿਪਨ ਕੁਮਾਰ ਦਾ ਕਹਿਣਾ ਹੈ ਕਿ ਗੱਡੀ ਨੂੰ ਕਬਜੇ ’ਚ ਲਿਆ ਹੈ ਅਤੇ ਦੇਹਾਂ ਨੂੰ ਪੋਸਟਮਾਰਟ ਲਈ ਪੱਟੀ ਹਸਪਤਾਲ ਵਿਖੇ ਭੇਜਿਆ ਹੈ ਜਿਸ ਦਾ ਵੀਰਵਾਰ ਨੂੰ ਪੋਸਟਮਾਰਟਮ ਹੋਵੇਗਾ। ਉਨ੍ਹਾਂ ਦੱਸਿਆ ਕਿ ਸੁਖਚੈਨ ਸਿੰਘ ਦੇ ਬਿਆਨਾ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਮੁਲਜ਼ਮ ਦੀ ਭਾਲ ਜਾਰੀ ਹੈ।