ਆਰਐੱਮਪੀਆਈ 29 ਮਾਰਚ ਨੂੰ ਜੰਡਿਆਲਾ ਗੁਰੂ ’ਚ ਕਰੇਗਾ ਮਾਝਾ ਜ਼ੋਨ ਦੀ ਰੈਲੀ
ਆਰਐੱਮਪੀਆਈ 29 ਮਾਰਚ ਨੂੰ ਜੰਡਿਆਲਾ ਗੁਰੂ ’ਚ ਕਰੇਗਾ ਮਾਝਾ ਜੋਨ ਦੀ ਰੈਲੀ
Publish Date: Sat, 21 Mar 2026 04:22 PM (IST)
Updated Date: Sun, 22 Mar 2026 04:05 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : 23 ਮਾਰਚ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਮਰਾਜ ਵਿਰੋਧੀ ਦਿਵਸ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐੱਮਪੀਆਈ ਵੱਲੋਂ 29 ਮਾਰਚ ਨੂੰ ਮਾਝਾ ਜ਼ੋਨ ਦੀ ਰੈਲੀ ਜੰਡਿਆਲਾ ਗੁਰੂ ’ਚ ਕਰ ਕੇ ਮਨਾਇਆ ਜਾਵੇਗਾ। ਇਹ ਜਾਣਕਾਰੀ ਪਾਰਟੀ ਦੇ ਸੂਬਾਈ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ ਨੇ ਦਿੱਤੀ। ਉਕਤ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਸਾਮਰਾਜੀ ਦੇਸ਼ ਅਮਰੀਕਾ ਅੱਗੇ ਗੋਡੇ ਟੇਕ ਰਹੀ ਹੈ। ਜਿਸ ਵਿਰੁੱਧ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਅਨੇਕਾਂ ਸੂਰਬੀਰ ਬਹਾਦਰ ਯੋਧਿਆਂ, ਗਦਰੀ ਬਾਬਿਆਂ ਨੇ ਕੁਰਬਾਨੀਆਂ ਦੇ ਕੇ ਅੰਗਰੇਜ਼ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਅੱਜ ਫਿਰ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਸਾਮਰਾਜੀ ਸ਼ਕਤੀਆਂ ਨਾਲ ਗਲਵਕੜੀ ਪਾ ਰਹੀ ਹੈ ਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ। ਜਿਨ੍ਹਾਂ ਨੀਤੀਆਂ ਕਾਰਨ ਕਿਸਾਨੀ ਕਿੱਤਾ ਤਬਾਹ ਹੋ ਰਿਹਾ ਹੈ, ਕਰੋੜਾਂ ਮਜ਼ਦੂਰ ਕੰਮ ਤੋਂ ਹੱਥ ਧੋ ਰਹੇ ਹਨ, ਨੌਜਵਾਨਾਂ ਲਈ ਰੁਜ਼ਗਾਰ ਦਾ ਕੋਈ ਸਾਧਨ ਨਹੀਂ। ਕੇਂਦਰ ਦੀ ਮੋਦੀ ਸਰਕਾਰ ਨੇ ਨਵੇਂ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਦੀ ਥਾਂ ਰੁਜ਼ਗਾਰ ’ਤੇ ਲੱਗੇ ਕਰੋੜਾਂ ਲੋਕਾਂ ਨੂੰ ਕੰਮ ਤੋਂ ਵਿਹਲੇ ਕਰ ਦਿੱਤਾ ਤੇ ਕਿਰਤ ਕਾਨੂੰਨਾਂ ’ਚ ਭਾਰੀ ਸੋਧਾਂ ਕਰ ਕੇ 8 ਘੰਟੇ ਤੋਂ 12 ਘੰਟੇ ਕੰਮ ਕਰਨ ਦੀ ਤਜਵੀਜਾਂ ਪਾਸ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ’ਚ ਕੋਈ ਅੰਤਰ ਨਹੀਂ, ਬਜਟ ਸੈਸ਼ਨ ਦੌਰਾਨ ਦੀ ਰੁਜ਼ਗਾਰ ਦੀ ਕੋਈ ਗੱਲ ਨਹੀਂ ਕੀਤੀ ਗਈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੇ ਭਗਵੰਤ ਮਾਨ ਦੀ ਸਰਕਾਰ ਦੀਆਂ ਨੀਤੀਆਂ ’ਚ ਕੋਈ ਅੰਤਰ ਨਹੀਂ, ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਪਿੰਡਾਂ, ਸ਼ਹਿਰਾਂ, ਕਸਬਿਆਂ ’ਚ ਮੀਟਿੰਗਾਂ ਕਰ ਕੇ ਲੋਕਾਂ ਨੂੰ ਲਾਮਬੰਦੀ ਕੀਤੀ ਜਾਵੇਗੀ ਤੇ 29 ਮਾਰਚ ਨੂੰ ਜ਼ਿਲ੍ਹਾ ਤਰਨਤਾਰਨ ’ਚੋਂ ਸੈਂਕੜੇ ਪਾਰਟੀ ਵਰਕਰ, ਹਮਦਰਦ ਔਰਤਾਂ ਵੱਡੀ ਗਿਣਤੀ ’ਚ ਜੰਡਿਆਲਾ ਗੁਰੂ ਪਹੁੰਚਣਗੇ।