ਗੋਲਡਨ ਇਨਕਲੇਵ ਦੀਪ ਐਵੀਨਿਊ ਦੇ ਵਾਸੀਆਂ ਮਿਲ ਕੇ ਮਨਾਇਆ ਲੋਹੜੀ ਦਾ ਤਿਉਹਾਰ
ਮਾਗਮ ਦੌਰਾਨ 21 ਪਰਿਵਾਰਾਂ ਨੇ ਭਾਗ ਲਿਆ। ਇਸ ਮੌਕੇ ਲੋਹੜੀ ਬਾਲ ਕੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ
Publish Date: Sun, 11 Jan 2026 05:53 PM (IST)
Updated Date: Mon, 12 Jan 2026 04:10 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਹਰ ਸਾਲ ਦੀ ਤਰ੍ਹਾਂ ਤਰਨਤਾਰਨ ਦੇ ਗੋਲਡਨ ਇਨਕਲੇਵ ਦੀਪ ਐਵੀਨਿਊ ਦੇ ਸਮੂਹ ਪਰਿਵਾਰਾਂ ਨੇ ਇਕੱਠੇ ਹੋ ਕੇ ਲੋਹੜੀ ਦਾ ਤਿਉਹਾਰ ਮਨਾਇਆ। ਇਸ ਸਮਾਗਮ ਦੌਰਾਨ 21 ਪਰਿਵਾਰਾਂ ਨੇ ਭਾਗ ਲਿਆ। ਇਸ ਮੌਕੇ ਲੋਹੜੀ ਬਾਲ ਕੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ ਤੇ ਡੀਜੇ ਦੀ ਧੁਨ ’ਤੇ ਪਰਿਵਾਰਾਂ ਵੱਲੋਂ ਭੰਗੜਾ ਪਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਤਨੇਜਾ ਨੇ ਦੱਸਿਆ ਕਿ ਗੋਲਡਨ ਇਨਕਲੇਵ ’ਚ ਹਰ ਸਾਲ ਲੋਹੜੀ ਦਾ ਤਿਉਹਾਰ ਸਾਂਝੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਸਾਲ ਵੀ ਰਾਤ 8 ਵਜੇ ਤੋਂ ਲੈ ਕੇ 12 ਵਜੇ ਤੱਕ ਲੋਹੜੀ ਦਾ ਤਿਉਹਾਰ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਾਰੇ ਪਰਿਵਾਰਾਂ ਨੇ ਮਿਲਜੁਲ ਕੇ ਇਸ ਤਿਉਹਾਰ ਨੂੰ ਮਨਾਇਆ ਤੇ ਆਪਸੀ ਭਾਈਚਾਰਾ ਵਧਾਇਆ। ਇਸ ਮੌਕੇ ਸੁਵਿੰਦਰ ਸਿੰਘ ਅਰੋੜਾ, ਡਾ.ਕੁਨਾਲ ਬੰਸਲ, ਰਮੇਸ਼ ਗੁਪਤਾ, ਵਿਸ਼ਾਲ ਗੁਪਤਾ, ਜਸਪਾਲ ਸਿੰਘ ਗੁਲਾਟੀ, ਜਗਮੋਹਨ ਸਿੰਘ ਗੁਲਾਟੀ, ਚੰਨ ਗੁਲਾਟੀ, ਡਾ.ਬ੍ਰਹਮਦੀਪ ਸਿੰਘ, ਸੁਰਿੰਦਰ ਸਿੰਘ, ਰਾਜੂ ਚਾਵਲਾ, ਮਨਦੀਪ ਚਾਵਲਾ, ਵਿੱਕੀ ਕੰਡਾ, ਪਵਨ ਕੁਮਾਰ, ਰਵਿੰਦਰ ਸਿੰਘ ਰਵੀ, ਦਲਜੀਤ ਸਿੰਘ, ਜੈਦੀਪ ਸਿੰਘ ਤਨੇਜਾ, ਗਗਨਦੀਪ ਸਿੰਘ, ਰਕੇਸ਼ ਸਚਦੇਵਾ, ਡਾ. ਬੰਸਲ, ਨਰਿੰਦਰ ਪੁਰੀ, ਪੁਸ਼ਪਿੰਦਰ ਸਿੰਘ ਸਮੇਤ ਪਰਿਵਾਰ ਹਾਜਰ ਸਨ। ਸਾਰੇ ਹਾਜ਼ਰ ਨਿਵਾਸੀਆਂ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਕਿ ਅਗਲੇ ਸਾਲ ਵੀ ਲੋਹੜੀ ਦਾ ਤਿਉਹਾਰ ਇਸੇ ਤਰ੍ਹਾਂ ਹੋਰ ਵਧੇਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਅਜਿਹੇ ਤਿਉਹਾਰਾਂ ਰਾਹੀਂ ਆਪਸੀ ਪ੍ਰੇਮ, ਸਾਂਝ ਅਤੇ ਭਾਈਚਾਰਾ ਮਜ਼ਬੂਤ ਹੁੰਦਾ ਹੈ।