ਸਮਾਗਮ ਦੌਰਾਨ ਆਈਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
ਕਾਂਗਰਸ ਭਵਨ ਵਿਚ ਬੜੀ ਸ਼ਾਨੋ ਸ਼ੌਕਤ ਅਤੇ ਧੂਮ ਧਾਮ ਨਾਲ ਮਨਾਇਆ ਗਿਆ ਗਣਤੰਤਰ ਦਿਵਸ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਲਹਿਰਾਇਆ ਤਿਰੰਗਾ ਪੰਜਾਬ ਪੁਲਿਸ ਨੇ ਦਿੱਤੀ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਸ਼ ਦੀ ਏਕਤਾ, ਅਖੰਡਤਾ ਨੂੰ ਬਰਕਰਾਰ ਰੱਖਣਾ ਹਰ ਦੇਸ਼ ਵਾਸੀ ਦਾ ਮੁੱਢਲਾ ਫਰਜ਼- ਰਾਜਬੀਰ ਭੁੱਲਰ ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਭਾਰਤ ਦੇਸ਼ ਦਾ 77ਵਾਂ ਗਣਤੰਤਰ ਦਿਵਸ ਸਥਾਨਕ ਕਾਂਗਰਸ ਭਵਨ ਤਰਨਤਾਰਨ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੀ ਅਗਵਾਈ ’ਚ ਬੜੀ ਸ਼ਾਨੋ ਸ਼ੌਕਤ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਤਿਰੰਗਾ ਲਹਿਰਾਉਣ ਦੀ ਰਸਮ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਵਲੋਂ ਅਦਾ ਕੀਤੀ ਗਈ। ਜਦਕਿ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਹਾਜ਼ਰ ਸਕੂਲੀ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਇਨ ਪੇਸ਼ ਕੀਤਾ ਗਿਆ। ਕਾਂਗਰਸ ਭਵਨ ਤਰਨਤਾਰਨ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਿੱਥੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਉੱਥੇ ਹੀ ਸਮਾਜਿਕ ਬੁਰਾਈਆਂ ਵਿਰੁੱਧ ਸਕਿੱਟ ਵੀ ਪੇਸ਼ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਸਮੂਹ ਹਾਜਰੀਨ ਨੂੰ ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਹਾਨ ਦੇਸ਼ ਭਗਤਾਂ, ਸ਼ਹੀਦਾਂ ਤੇ ਸੂਰਬੀਰਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਅਜ਼ਾਦ ਫਿਜ਼ਾ ਦਾ ਆਨੰਦ ਮਾਣ ਰਹੇ ਹਾਂ, ਜਿਨ੍ਹਾਂ ਦੀਆਂ ਕੁਰਬਾਨੀਆਂ ਅੱਗੇ ਸਾਨੂੰ ਹਮੇਸ਼ਾਂ ਸਿਜਦਾ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਉਦਮਾਂ ਸਦਕਾ 26 ਜਨਵਰੀ 1950 ਨੂੰ ਦੇਸ਼ ’ਚ ਸੰਵਿਧਾਨ ਲਾਗੂ ਹੋਇਆ ਸੀ। ਜਿਸ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਤੇ ਸਾਰੀ ਦੁਨੀਆ ’ਚ ਭਾਰਤ ਨੂੰ ਵੱਡੀ ਜਮਹੂਰੀਅਤ ਹੋਣ ਦਾ ਮਾਣ ਪ੍ਰਾਪਤ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਬਦੌਲਤ ਹੀ ਅੱਜ ਹਰੇਕ ਵਰਗ ਨੂੰ ਬਰਾਬਰ ਦੀਆਂ ਸਹੂਲਤਾਂ ਮਿਲਣ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣਾ ਹਰੇਕ ਭਾਰਤੀ ਦਾ ਮੁੱਢਲਾ ਫ਼ਰਜ਼ ਹੈ। ਸਮਾਗਮ ਦੌਰਾਨ ਆਈਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਸਿੰਘ ਲੱਕੀ ਪਾਗਲ ਸ਼ਹਿਰੀ ਪ੍ਰਧਾਨ, ਅਰਜੁਨਬੀਰ ਸਿੰਘ ਸਰਾਂ ਬਲਾਕ ਪ੍ਰਧਾਨ, ਯੋਧਵੀਰ ਸਿੰਘ ਸਰਲੀ, ਹਰਪ੍ਰੀਤ ਸਿੰਘ ਸੰਧੂ ਪੱਟੀ, ਹਰਸ਼ਰਨ ਸਿੰਘ ਮੱਲ੍ਹਾ, ਜਗਤਾਰ ਸਿੰਘ ਬੁਰਜ਼ ਸਾਬਕਾ ਚੇਅਰਮੈਨ, ਅਵਤਾਰ ਸਿੰਘ ਸਕੱਤਰ ਓਬੀਸੀ ਸੈੱਲ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਹੀਰਾ ਸਿੰਘ ਮੱਲ੍ਹੀ, ਭਾਗ ਸਿੰਘ ਚੱਕਵਾਲੀਆ, ਸਚਿਨ ਸੂਦ, ਅੰਗਰੇਜ਼ ਸਿੰਘ ਖੱਬੇ, ਰਿਤਿਕ ਅਰੋੜਾ, ਅਵਤਾਰ ਸਿੰਘ ਤਨੇਜਾ, ਸਿਮਰਨਜੀਤ ਸਿੰਘ, ਸੁਖਵਿੰਦਰ ਸਿੰਘ ਸਰਪੰਚ ਲਹੀਆਂ, ਉਤਮ ਸਿੰਘ ਸਰਪੰਚ, ਪਵਨਦੀਪ ਸਿੰਘ ਖਾਲਸਾ, ਸੁਖਚੈਨ ਸਿੰਘ ਖਾਲਸਾ, ਛਤਰਪਾਲ ਸਿੰਘ, ਸੁਰਜੀਤ ਸਿੰਘ ਸਰਪੰਚ, ਸਾਹਿਬ ਸਿੰਘ ਚਕਵਾਲੀਆ, ਕੁਲਬੀਰ ਸਿੰਘ, ਲਖਬੀਰ ਸਿੰਘ ਰੱਤੋਕੇ, ਗੁਰਦੇਵ ਸਿੰਘ, ਕੈਪਟਨ ਕਾਬਲ ਸਿੰਘ ਬਾਠ ਰੋਡ, ਅੰਮ੍ਰਿਤਸ਼ੇਰ ਸਿੰਘ ਮੰਨਣ, ਹਰਜੋਤ ਸਿੰਘ ਛਾਪਾ, ਅੰਮ੍ਰਿਤ ਭੁੱਚਰ, ਸੁਰਜੀਤ ਸਿੰਘ ਚਾਹਲ, ਰਾਜੂ, ਪ੍ਰਗਟ ਸਿੰਘ, ਸੁਖਜੀਤ ਸਿੰਘ ਮਾਸਟਰ, ਡਾ. ਪ੍ਰਦੀਪ ਕੁਮਾਰ ਲਿਟਲ, ਹੈਪੀ ਸਰਪੰਚ ਬਾਲੇਚੱਕ, ਲਾਡੀ ਜੌਹਲ ਸਰਪੰਚ, ਕੰਵਲਜੀਤ ਸਿੰਘ ਸਰਪੰਚ ਦਬੁਰਜ਼ੀ, ਜਸਪਾਲ ਸਿੰਘ ਪਾਲਾ, ਮੰਗਲ ਦਾਸ ਮੁਨੀਮ, ਅਮਰਿੰਦਰ ਸਿੰਘ ਢੀਂਗਰਾ, ਬਾਬਾ ਨਰਿੰਦਰ ਸਿੰਘ ਬਲਾਕ ਪ੍ਰਧਾਨ, ਗੁਰਪ੍ਰਤਾਪ ਸਿੰਘ, ਸੰਜੀਵ ਕੁਮਾਰ, ਜਗਦੀਸ਼ ਸਿੰਘ ਬਾਲੇਚੱਕ, ਹਰਬੰਸ ਸਿੰਘ ਬਾਲਾਚੱਕ, ਮਲਕੀਤ ਸਿੰਘ ਮੀਤਾ, ਸੰਜੀਵ ਕੁਮਾਰ ਡਿੰਪੀ ਮਹੰਤ, ਪ੍ਰਿਥੀਪਾਲ, ਸ਼ਕਤੀ ਸ਼ਰਮਾ, ਦਿਲਬਾਗ ਸਿੰਘ, ਲਖਵਿੰਦਰ ਸਿੰਘ ਸਰਪੰਖ ਤੱਖੂਚੱਕ, ਅਮਰਜੋਤ ਸਿੰਘ, ਅਜੀਤਪਾਲ ਸਿੰਘ, ਜਗੀਰ ਸਿੰਘ, ਬਲਜੀਤ ਸਿੰਘ ਰਟੌਲ, ਜਸਵੰਤ ਸਿੰਘ ਰਟੌਲ, ਤਜਿੰਦਰ ਸਿੰਘ ਬਿੱਟੂ ਰਟੌਲ, ਅਮਰੀਕ ਸਿੰਘ, ਸੁਖਪਾਲ ਸਿੰਘ, ਮਨਦੀਪ ਸਿੰਘ, ਮੰਗਲ ਸਿੰਘ, ਖੁਸ਼ਪ੍ਰੀਤ ਸਿੰਘ, ਹਰਜੀਤ ਸਿੰਘ, ਮੇਜਰ ਸਿੰਘ ਮੁਨੀਮ, ਦਿਲਬਾਗ ਸਿੰਘ, ਰਣਜੀਤ ਸਿੰਘ, ਬਿਕਰਮਜੀਤ ਸਿੰਘ, ਚਮਕੋਰ ਸਿੰਘ ਪੰਡੋਰੀ ਰਣ ਸਿੰਘ, ਅਮਨ ਡੀਜੇ, ਬੱਬੀ ਠੇਕੇਦਾਰ, ਮਨਜੀਤ ਸਿੰਘ ਸਾਬਕਾ ਕੌਂਸਲਰ, ਮਿਲਖਾ ਸਿੰਘ, ਖਜਾਨ ਸਿੰਘ, ਅਸ਼ਵਨੀ ਕੁੱਕੂ ਪ੍ਰਧਾਨ ਸ਼ਿਵ ਸੈਨਾ, ਤਰਸੇਮ ਸਿੰਘ, ਮਨਜੀਤ ਸਿੰਘ, ਸਤਨਾਮ ਸਿੰਘ, ਬਲਬੀਰ ਸਿੰਘ, ਸ਼ਿੰਦਾ ਸਿੰਘ, ਬਾਜ ਸਿੰਘ, ਸੇਵਾ ਸਿੰਘ, ਨਛੱਤਰ ਸਿੰਘ, ਬਿੰਦਰ ਸਿੰਘ, ਦਲਜੀਤ ਸਿੰਘ ਰਾਮੂਵਾਲ, ਗੁਰਪਾਲ ਸਿੰਘ, ਕੁਲਵੰਤ ਸਿੰਘ, ਗੁਰਮੀਤ ਸਿੰਘ ਭੂਸੇ, ਪਰਮੀਤ ਸਿੰਘ ਚਹਿਲ ਸਰਪੰਚ, ਰਾਣਾ ਕਲਸ, ਪ੍ਰਮਿੰਦਰਬੀਰ ਸਿੰਘ ਵਿੱਕੀ ਝਬਾਲ, ਰਜਵੰਤ ਸਿੰਘ, ਕਸ਼ਮੀਰ ਸਿੰਘ, ਨਿਸ਼ਾਨ ਸਿੰਘ, ਪ੍ਰਭਜੀਤ ਸਿੰਘ, ਬਲਜੀਤ ਸਿੰਘ, ਸੁਖਵਿੰਦਰ ਸਿੰਘ ਵਰਪਾਲ, ਸੀਮਾ ਸ਼ਰਮਾ, ਗੁਰਬੀਰ ਸਿੰਘ ਯੂਥ ਪ੍ਰਧਾਨ, ਮਾਸਟਰ ਸੰਜੀਵ, ਭੁਪਿੰਦਰ ਸਿੰਘ, ਦਿਲਬਾਗ ਸਿੰਘ, ਰਣਜੋਧ ਸਿੰਘ ਵਰਾਣਾ, ਮੋਹਿਤ ਪੁਰੀ ਹਰੀਕੇ, ਗੁਰਤੇਜ ਸਿੰਘ ਧਾਰੀਵਾਲ, ਹਰਦਿਆਲ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਰਾਜੂ, ਦੇਸਾ ਸਿੰਘ ਮਲੀਆ, ਮਨਜਿੰਦਰ ਸਿੰਘ, ਦਿਲਬਾਗ ਸਿੰਘ ਜੌਹਲ, ਲਾਡੀ ਸਰਪੰਚ ਰਟੌਲ, ਮਲਵਿੰਦਰ ਸਿੰਘ, ਬਿਕਰਮਜੀਤ ਸਿੰਘ ਕਸੇਲ, ਜਸ਼ਨਦੀਪ ਸਿੰਘ ਪੰਡੋਰੀ ਸਿਧਵਾਂ ਆਦਿ ਵੱਡੀ ਗਿਣਤੀ ’ਚ ਕਾਂਗਰਸ ਪਾਰਟੀ ਦੇ ਆਗੂ, ਵਰਕਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।