ਗੁਰਦੁਆਰਾ ਕਿਲ੍ਹਾ ਸਾਹਿਬ ਸਭਰਾ ’ਚ ਚੜ੍ਹਦੀ ਕਲਾ ਨਾਲ ਹੋਏ ਧਾਰਮਿਕ ਮੁਕਾਬਲੇ
ਕਾਬਲੇ ਵਿਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਧਾਰਮਿਕ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ
Publish Date: Wed, 04 Feb 2026 05:17 PM (IST)
Updated Date: Thu, 05 Feb 2026 04:03 AM (IST)

ਸਤਨਾਮ ਸਿੰਘ ਚੀਮਾ,•ਪੰਜਾਬੀ ਜਾਗਰਣ, ਘਰਿਆਲਾ : ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਵਲੋਂ ਸਿੱਖ ਰਾਜ ਦੇ ਆਖਰੀ ਥੰਮ ਸ਼ਾਮ ਸਿੰਘ ਅਟਾਰੀ ਵਾਲੇ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੌਰਾਨ ਬੱਚਿਆਂ ਦੇ ਦਸਤਾਰ, ਦੁਮਾਲਾ, ਪੇਂਟਿੰਗ, ਲੰਮੇ ਕੇਸ, ਕਵੀਸ਼ਰੀ ਅਤੇ ਕਵਿਤਾ ਮੁਕਾਬਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਕਿਲ੍ਹਾ ਸਾਹਿਬ ਸਭਰਾ ਵਿਖੇ ਚੜ੍ਹਦੀ ਕਲਾ ਦੇ ਨਾਲ ਸੰਪੰਨ ਹੋਏ। ਇਨ੍ਹਾਂ ਮੁਕਾਬਲਿਆਂ ਵਿਚ ਸ਼ਹੀਦ ਸ਼ਾਮ ਸਿੰਘ ਅਟਾਰੀ, ਕੋਹਿਨੂਰ ਅਕੈਡਮੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਭਰਾ, ਸ਼ਹੀਦ ਅਕੈਡਮੀ ਭੱਗੂਪੁਰ ਅਤੇ ਪਿੰਡ ਦੇ ਲਗਭਗ 200 ਤੋਂ ਵੱਧ ਬੱਚਿਆਂ ਅਤੇ ਸੰਗਤਾਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਬੱਚਿਆਂ ਦੇ ਗਰੁੱਪ ਬਣਾ ਕੇ ਮੁਕਾਬਲੇ ਕਰਵਾਏ ਗਏ। ਹਰੇਕ ਮੁਕਾਬਲੇ ਵਿਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਸ਼ੀਲਡਾਂ ਧਾਰਮਿਕ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ, ਬਾਕੀ ਸਭਨਾਂ ਬੱਚਿਆਂ ਨੂੰ ਮੈਡਲ ਦੇ ਕੇ ਹੌਸਲਾ ਅਫ਼ਜਾਈ ਕੀਤੀ ਗਈ। ਇਸ ਮੌਕੇ ਸੁਸਾਇਟੀ ਵਲੋਂ ਉਚੇਚੇ ਤੌਰ ’ਤੇ ਪਹੁੰਚੇ ਭਾਈ ਗੁਰਪ੍ਰੀਤ ਸਿੰਘ ਜੋਤੀ ਸ਼ਾਹ, ਭਾਈ ਜਗਜੀਤ ਸਿੰਘ ਅਹਿਮਦਪੁਰ, ਭਾਈ ਹਰਚਰਨ ਸਿੰਘ ਉਬੋਕੇ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਰਾਣੀ ਜਿੰਦਾਂ ਦੀ ਚਿੱਠੀ ਨੂੰ ਪੜ੍ਹ ਕੇ ਸ਼ਾਮ ਸਿੰਘ ਨੇ ਖਾਲਸਾ ਰਾਜ ਦੀ ਮੁੜ ਬਹਾਲੀ ਦੇ ਲਈ ਆਪਣੇ ਸਿਰ ਤੇ ਕਮਰ ਕੱਸਾ ਕਰਕੇ ਸਭਰਾਵਾਂ ਦੇ ਸਥਾਨ ’ਤੇ ਅੰਗਰੇਜ਼ ਫੌਜਾਂ ਦੇ ਆਹੂ ਲਾਏ। ਪਰ ਜੇਕਰ ਆਗੂ ਗਦਾਰ ਨਾ ਹੁੰਦੇ, ਤਾਂ ਪੰਜਾਬ ਦੀ ਤਸਵੀਰ ਕੁਝ ਹੋਰ ਹੋਣੀ ਸੀ। ਉਨ੍ਹਾਂ ਨੇ ਬੱਚਿਆਂ ਨੂੰ ਗੁਰਬਾਣੀ ਨਾਲ ਜੁੜ ਕੇ ਖਾਲਸਾ ਰਾਜ ਦੀ ਮੁੜ ਬਹਾਲੀ ਦੇ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ। ਦਸਤਾਰ ਦੁਮਾਲਾ ਮੁਕਾਬਲੇ ਵਿਚ ਜੱਜਮੈਂਟ ਦੀ ਸੇਵਾ ਨਿੰਦਰਪਾਲ ਸਿੰਘ ਮੱਖੂ, ਵਜੀਰ ਸਿੰਘ ਆਂਸਲ, ਹਰਮਨਦੀਪ ਸਿੰਘ ਭਿੱਖੀਵਿੰਡ, ਪੇਂਟਿੰਗ ਮੁਕਾਬਲੇ ਵਿਚ ਜੱਜਮੈਂਟ ਦੀ ਸੇਵਾ ਭਾਈ ਕੁਲਵੰਤ ਸਿੰਘ ਲਖਨਾ, ਲੰਮੇ ਕੇਸ ਮੁਕਾਬਲਿਆਂ ਵਿਚ ਭੈਣ ਮਨਜਿੰਦਰ ਕੌਰ, ਕਵੀਸ਼ਰੀ ਅਤੇ ਕਵਿਤਾ ਮੁਕਾਬਲੇ ਵਿਚ ਭਾਈ ਅਵਤਾਰ ਸਿੰਘ ਸਭਰਾ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਭਾਈ ਗੁਰਜੰਟ ਸਿੰਘ ਭਿੱਖੀਵਿੰਡ, ਭਾਈ ਹੀਰਾ ਸਿੰਘ ਸੋਹਲ ਅਤੇ ਨਿਰਮਲ ਸਿੰਘ ਸੁਰ ਸਿੰਘ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੂਲਾਂ ਤੋਂ ਬੱਚੇ ਲੈ ਕੇ ਪਹੁੰਚੇ ਹੋਏ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸ਼ੀਲਡਾਂ ਅਤੇ ਗੁਰੂ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਦੇਵ ਸਿੰਘ, ਭਾਈ ਮਨਜੀਤ ਸਿੰਘ ਕਾਲੇ, ਭਾਈ ਗੁਰਭਿੰਦਰ ਸਿੰਘ, ਪ੍ਰੀਤਮ ਸਿੰਘ ਵੀਰ ਕੇ, ਬਾਬਾ ਅਮਰ ਸਿੰਘ, ਹੈੱਡ ਗ੍ਰੰਥੀ ਭਾਈ ਅਮਨਦੀਪ ਸਿੰਘ, ਗੁਰਨਾਮ ਸਿੰਘ, ਸਰਬਜੀਤ ਸਿੰਘ, ਭਾਈ ਚਮਕੌਰ ਸਿੰਘ ਜਰਮਨ, ਭਾਈ ਸਤਨਾਮ ਸਿੰਘ ਨੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਇਨ੍ਹਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਬੇਨਤੀ ਕੀਤੀ ਅਤੇ ਹਰ ਸਾਲ ਬੱਚਿਆਂ ਨੂੰ ਇਸੇ ਤਰ੍ਹਾਂ ਜੋੜਨ ਲਈ ਸਾਥ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਹਰਜੀਤ ਸਿੰਘ ਲਹਿਰੀ, ਹਰਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਗੁਰਮੀਤ ਸਿੰਘ ਮਾਲੂਵਾਲ, ਸੁਖਵਿੰਦਰ ਸਿੰਘ ਖਾਲੜਾ, ਸਾਜਨ ਪ੍ਰੀਤ ਸਿੰਘ, ਰਣਬੀਰ ਸਿੰਘ ਵੀਰਮ, ਹੁਸਨ ਦੀਪ ਸਿੰਘ, ਰਣਜੀਤ ਸਿੰਘ, ਸੁਖਰਾਜ ਸਿੰਘ, ਸੁਖਮਨਦੀਪ ਸਿੰਘ ਅਤੇ ਗਗਨਦੀਪ ਸਿੰਘ ਆਦਿ ਹਾਜਰ ਸਨ।