ਜੱਸਾ ਪੱਟੀ ਦੇ ਘਰ ਪੁੱਜੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਬਖਸ਼ੀ
ਤਰਨਤਾਰਨ ਦੇ ਇਨਡੋਰ ਸਟੇਡੀਅਮ ਵਿਚ ਗੁਰੂ ਨਾਨਕ ਕੁਸ਼ਤੀ ਅਕੈਡਮੀ ਚਲਾਈ ਜਾ ਰਹੀ ਹੈ, ਜਿਥੇ ਬੱਚਿਆਂ ਨੂੰ ਨਿਸ਼ਕਾਮ ਟਰੇਨਿੰਗ ਦੇ ਕੇ ਚੰਗੇ ਪਹਿਲਵਾਨ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
Publish Date: Sun, 11 Jan 2026 07:03 PM (IST)
Updated Date: Mon, 12 Jan 2026 04:15 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਰਾਸ਼ਟਰ ਪੱਧਰ ’ਤੇ ਪ੍ਰਸਿੱਧੀ ਹਾਸਲ ਕਰਨ ਵਾਲੇ ਤਰਨਤਾਰਨ ਦੇ ਪਹਿਲਵਾਨ ਜੱਸਾ ਪੱਟੀ ਦੇ ਘਰ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਬਖਸ਼ੀ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਜੱਸਾ ਸਮੇਤ ਉਨ੍ਹਾਂ ਦੇ ਪਰਿਵਾਰ ਨਾਲ ਜਿੱਥੇ ਮੁਲਾਕਾਤ ਕਰ ਕੇ ਵਿਚਾਰ-ਵਿਟਾਂਦਰੇ ਕੀਤੇ। ਉਥੇ ਹੀ ਇਸ ਮੌਕੇ ਜੱਸਾ ਪੱਟੀ ਦੇ ਪਿਤਾ ਪਹਿਲਵਾਨ ਸਲਵਿੰਦਰ ਸਿੰਘ ਸ਼ਿੰਦਾ ਤੇ ਜ਼ਿਲ੍ਹਾ ਰੈਸਲਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਹਿਲਵਾਨ ਰਣਜੀਤ ਸਿੰਘ ਚੀਮਾ ਵੀ ਮੌਜੂਦ ਰਹੇ। ਪਹਿਲਵਾਨ ਚੀਮਾ ਨੇ ਰਮਨ ਬਖਸ਼ੀ ਦੀ ਫੇਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੇ ਹਾਲ ਹੀ ਵਿਚ ਤਰਨਤਾਰਨ ਦੀ ਇਕਾਈ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਹ ਪ੍ਰਸਿੱਧ ਪਹਿਲਵਾਨ ਜੱਸਾ ਪੱਟੀ ਦੇ ਘਰ ਪੁੱਜੇ ਅਤੇ ਉਨ੍ਹਾਂ ਨੇ ਇਸ ਮੌਕੇ ਪੰਜਾਬ ਦੀ ਕੁਸ਼ਤੀ ਨੂੰ ਉੱਪਰ ਚੁੱਕਣ ਵਾਸਤੇ ਵਿਸਥਾਰ ਨਾਲ ਚਰਚਾ ਕੀਤੀ । ਨਾਲ ਹੀ ਉਨ੍ਹਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਕੁਸ਼ਤੀ ਨਾਲ ਜੋੜਨ ਦੀ ਅਪੀਲ ਕੀਤੀ ਅਤੇ ਪਹਿਲਵਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਪ੍ਰਧਾਨ ਨੂੰ ਤਰਨਤਾਰਨ ਜ਼ਿਲ੍ਹੇ ਵਿਚ ਚੱਲ ਕੁਸ਼ਤੀ ਪ੍ਰਤੀ ਚੱਲ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਕੁਸ਼ਤੀ ਨਾਲ ਜੋੜੋ। ਉਨ੍ਹਾਂ ਦੱਸਿਆ ਕਿ ਤਰਨਤਾਰਨ ਦੇ ਇਨਡੋਰ ਸਟੇਡੀਅਮ ਵਿਚ ਗੁਰੂ ਨਾਨਕ ਕੁਸ਼ਤੀ ਅਕੈਡਮੀ ਚਲਾਈ ਜਾ ਰਹੀ ਹੈ, ਜਿਥੇ ਬੱਚਿਆਂ ਨੂੰ ਨਿਸ਼ਕਾਮ ਟਰੇਨਿੰਗ ਦੇ ਕੇ ਚੰਗੇ ਪਹਿਲਵਾਨ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਕੈਪਸ਼ਨ- ਪਹਿਲਵਾਨ ਸਲਵਿੰਦਰ ਸਿੰਘ ਸ਼ਿੰਦਾ, ਜੱਸਾ ਪੱਟੀ ਅਤੇ ਰਣਜੀਤ ਸਿੰਘ ਚੀਮਾ ਅਤੇ ਹੋਰ ਸ਼ਖਸ਼ੀਅਤਾਂ ਦੇ ਨਾਲ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਬਖਸ਼ੀ।