ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
ਐੱਸਐੱਸਪੀ ਤਰਨਤਾਰਨ ਨੂੰ ਬੇਨਤੀ ਕੀਤੀ ਕਿ ਸੇਵਾ ਮੁਕਤ ਮੁਲਾਜ਼ਮਾਂ ਦੇ ਜੋ ਮੈਡੀਕਲ ਬਿੱਲ ਬਕਾਏ ਪਏ ਹਨ, ਉਹ ਦਿੱਤੇ ਜਾਣ।
Publish Date: Mon, 02 Mar 2026 04:58 PM (IST)
Updated Date: Tue, 03 Mar 2026 04:03 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਗੁਰਨਾਮ ਸਿੰਘ ਪਨਗੋਟਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਡੀਐੱਸਪੀ ਰਤਨ ਸਿੰਘ ਪੱਖੋਕੇ, ਨਿਸ਼ਾਨ ਸਿੰਘ ਡਲੀਰੀ, ਗੁਰਮੇਜ ਸਿੰਘ ਅਤੇ ਰਣਜੀਤ ਸਿੰਘ ਪੱਟੀ, ਇੰਦਰ ਸਿੰਘ ਜੰਡੋਕੇ, ਕੁਲਦੀਪ ਸਿੰਘ ਕੰਗ, ਸੁਖਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ, ਅਜਮੇਰ ਸਿੰਘ ਜਨਰਲ ਸਕੱਤਰ, ਇੰਸਪੈਕਟਰ ਅਜੀਤ ਸਿੰਘ ਝਬਾਲ, ਬਲਦੇਵ ਰਾਜ ਪੱਟੀ, ਦਰਸ਼ਨ ਸਿੰਘ ਪੱਟੀ, ਸਰਬਜੀਤ ਸਿੰਘ ਤਰਨਤਾਰਨ, ਸਰਬਜੀਤ ਸਿੰਘ ਬਾਠ ਰੋਡ, ਕੁਲਵੰਤ ਸਿੰਘ ਪੰਡੋਰੀ ਗੋਲਾ, ਦਰਸ਼ਨ ਸਿੰਘ ਮੂਧਲ, ਕੁਲਵੰਤ ਸਿੰਘ ਹੁੰਦਲ, ਪਰਮਜੀਤ ਸਿੰਘ ਫਤਿਆਬਾਦ, ਦਵਿੰਦਰ ਕੁਮਾਰ ਦੋਦੇ, ਜਸਬੀਰ ਸਿੰਘ ਗਿੱਲ, ਹਰਭਜਨ ਸਿੰਘ ਖਹਿਰਾ ਵੈਰੋਂਵਾਲ, ਐੱਸਆਈ ਹਰਪਾਲ ਸਿੰਘ ਗਿੱਲ, ਰੋਸ਼ਨ ਸਿੰਘ ਸਰਹਾਲੀ, ਝਿਰਮਲ ਸਿੰਘ ਤਰਨਤਾਰਨ, ਜੈਮਲ ਸਿੰਘ ਪੱਟੀ, ਚਤਰ ਸਿੰਘ ਡੁੱਗਰੀ, ਲਖਬੀਰ ਸਿੰਘ, ਦਾਰਾ ਸਿੰਘ ਜਹਾਂਗੀਰ, ਚੰਨਮ ਸਿੰਘ ਤਰਨਤਾਰਨ, ਬਲਬੀਰ ਸਿੰਘ ਤਰਨਤਾਰਨ, ਏਐੱਸਆਈ ਅਮਰਜੀਤ ਸਿੰਘ ਕੰਗ, ਜਸਵਿੰਦਰ ਸਿੰਘ ਧੂੰਦਾ, ਪ੍ਰਭ ਸਿੰਘ ਚੱਕ ਮਹਿਰ, ਰਸਾਲ ਸਿੰਘ ਝਬਾਲ, ਨਿਰਮਲ ਸਿੰਘ ਝਬਾਲ, ਅਮਰਜੀਤ ਸਿੰਘ ਵੈਰੋਂਵਾਲ, ਜਸਬੀਰ ਸਿੰਘ ਮੀਆਂਵਿੰਡ, ਦਰਬਾਰਾ ਸਿੰਘ ਪਿੱਦੀ, ਸੰਤੋਖ ਸਿੰਘ ਮਾਸਟਰ ਕਾਲੋਨੀ, ਇੰਸਪੈਕਟਰ ਗੁਰਨਾਮ ਸਿੰਘ ਖਹਿਰਾ ਖਡਰੂ ਸਾਹਿਬ, ਬਲਵੰਤ ਸਿੰਘ ਹਰੀਕੇ, ਬਲਕਾਰ ਸਿੰਘ ਢੋਟੀਆਂ, ਬਿਕਰਮਜੀਤ ਸਿੰਘ ਪੱਟੀ ਆਦਿ ਤੋਂ ਇਲਾਵਾ 120 ਤੋਂ ਵੱਧ ਸੇਵਾ ਮੁਕਤ ਪੁਲਿਸ ਪੈਨਸ਼ਨਰਜ਼ ਨੇ ਹਿੱਸਾ ਲਿਆ। ਮੀਟਿੰਗ ’ਚ ਬੁਲਾਰਿਆਂ ਨੇ ਪੈਨਸ਼ਨ ਸਬੰਧੀ, ਮੈਡੀਕਲ ਬਿੱਲਾਂ ਬਾਰੇ, ਡੀਏ ਦੇ ਬਕਾਏ ਅਤੇ ਪੈਨਸ਼ਨਰਾਂ ਨੂੰ ਹੋਰ ਮਿਲਦੀਆਂ ਸਹੂਲਤਾਂ ਬਾਰੇ ਵਿਚਾਰ ਚਰਚਾ ਕੀਤੀ ਤੇ ਸਰਕਾਰ ਪਾਸੋਂ ਮੰਗ ਕੀਤੀ ਕਿ ਜੋ ਕਾਫੀ ਸਮੇਂ ਤੋਂ 16 ਫੀਸਦੀ ਡੀਏ ਬਕਾਇਆ ਪਿਆ ਹੈ, ਉਹ ਦਿੱਤਾ ਜਾਵੇ ਅਤੇ ਐੱਸਐੱਸਪੀ ਤਰਨਤਾਰਨ ਨੂੰ ਬੇਨਤੀ ਕੀਤੀ ਕਿ ਸੇਵਾ ਮੁਕਤ ਮੁਲਾਜ਼ਮਾਂ ਦੇ ਜੋ ਮੈਡੀਕਲ ਬਿੱਲ ਬਕਾਏ ਪਏ ਹਨ, ਉਹ ਦਿੱਤੇ ਜਾਣ। ਮੀਟਿੰਗ ’ਚ ਨਵੇਂ ਸੇਵਾ ਮੁਕਤ ਹੋਏ ਇੰਸਪੈਕਟਰ ਨਰੇਸ਼ ਕੁਮਾਰ ਝਬਾਲ, ਸਬ ਇੰਸਪੈਕਟਰ ਬਿਕਰਮਜੀਤ ਸਿੰਘ ਪੰਡੋਰੀ ਅਤੇ ਏਐੱਸਆਈ ਗੁਰਭੇਜ ਸਿੰਘ ਬੰਡਾਲਾ ਨੂੰ ਮੈਂਬਰਸ਼ਿਪ ਦੇ ਕੇ ਸਨਮਾਨਿਤ ਕੀਤਾ ਗਿਆ।