ਪੰਜਾਬ ਸਰਕਾਰ ਦੇ ਪੈਨਸ਼ਨਰਾਂ ਦਾ ਡਿਜ਼ੀਟਲ ਲਾਈਫ਼ ਸਰਟੀਫਿਕੇਟ ਕਰਵਾਉਣਾ ਹੋਇਆ ਲਾਜ਼ਮੀ
ਕਈ ਪੈਨਸ਼ਨਰਾਂ ਵੱਲੋਂ ਅਜੇ ਵੀ ਬੈਂਕਾਂ ’ਚ ਮੈਨੁਅਲ ਸਰਟੀਫਿਕੇਟ ਜ੍ਹਮਾਂ ਕਰਵਾਏ ਗਏ ਹਨ, ਜੋ ਕਿ ਹੁਣ ਮਾਨਤਾ ਪ੍ਰਾਪਤ ਨਹੀ ਹੋਣਗੇ।
Publish Date: Mon, 16 Mar 2026 04:40 PM (IST)
Updated Date: Tue, 17 Mar 2026 04:04 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੀ ਸਹੂਲਤ ਤੇ ਪਾਰਦਰਸ਼ਤਾ ਲਿਆਉਣ ਲਈ ਡਿਜ਼ੀਟਲ ਲਾਈਫ ਸਰਟੀਫਿਕੇਟ ‘ਜੀਵਨ ਪ੍ਰਮਾਣ’ ਜਮਾਂ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਖਜ਼ਾਨਾ ਅਫ਼ਸਰ ਮਨਦੀਪ ਸਿੰਘ ਚੌਹਾਨ ਨੇ ਦਿੰਦਿਆ ਦੱਸਿਆ ਕਿ ਕਈ ਪੈਨਸ਼ਨਰਾਂ ਵੱਲੋਂ ਅਜੇ ਵੀ ਬੈਂਕਾਂ ’ਚ ਮੈਨੁਅਲ ਸਰਟੀਫਿਕੇਟ ਜ੍ਹਮਾਂ ਕਰਵਾਏ ਗਏ ਹਨ, ਜੋ ਕਿ ਹੁਣ ਮਾਨਤਾ ਪ੍ਰਾਪਤ ਨਹੀ ਹੋਣਗੇ। ਆਪਣੀ ਪੈਨਸ਼ਨ ਨੂੰ ਬਿਨ੍ਹਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਤੁਰੰਤ ਆਪਣਾ ਡਿਜ਼ੀਟਲ ਲਾਈਫ਼ ਸਰਟੀਫਿਕੇਟ ਜ੍ਹਮਾਂ ਕਰਵਾਓ। ਡਿਜ਼ੀਟਲ ਲਾਈਫ਼ ਸਰਟੀਫਿਕੇਟ ਨਜ਼ਦੀਕੀ ਖਜ਼ਾਨਾ ਦਫ਼ਤਰ, ਸਬੰਧਿਤ ਬੈਂਕ ਦੀ ਬ੍ਰਾਂਚ, ਸੇਵਾ ਕੇਂਦਰ, ਡੋਰ ਸਟੈੱਪ ਡਿਲਵਰੀ ਆਦਿ ’ਤੇ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਜਾਂ ਰਾਜ ਸਰਕਾਰ ਦੀ ਘਰ ਬੈਠੇ 1076 ’ਤੇ ਕਾਲ ਕਰਕੇ ਵੀ ਇਸ ਸੁਵਿਧਾ ਦਾ ਲਾਭ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਘਰ ਬੈਠੇ ਹੀ ਜੀਵਨ ਪੱਤਰਾ ਐਪ ਡਾਉਨਲੋਡ ਕਰਕੇ ਇਹ ਪ੍ਰਕਿਰਿਆ ਪੂਰੀ ਕਰ ਸਕਦੀ ਹੈ। ਉਨ੍ਹਾਂ ਸਮੂਹ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਕਿ ਆਪਣਾ ਡਿਜ਼ੀਟਲ ਲਾਈਫ਼ ਸਰਟੀਫਿਕੇਟ 31 ਮਾਰਚ ਤੱਕ ਜ੍ਹਮਾਂ ਕਰਵਾਉਣਾ ਯਕੀਨੀ ਬਣਾਉਣ।