ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਉਸਮਾ ਟੋਲ ਪਲਾਜ਼ਾ ਕੀਤਾ ਜਾਮ
ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਉਸਮਾ ਟੋਲ ਪਲਾਜ਼ੇ ’ਤੇ ਕੀਤਾ ਪ੍ਰਦਰਸ਼ਨ
Publish Date: Mon, 06 Apr 2026 05:44 PM (IST)
Updated Date: Tue, 07 Apr 2026 04:03 AM (IST)

ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਲਵਦੀਪ ਦੇਵਗਨ•, ਪੰਜਾਬੀ ਜਾਗਰਣ, ਸਰਹਾਲੀ ਕਲਾਂ : ਤਰਨਤਾਰਨ ਜ਼ਿਲ੍ਹੇ ਦੇ ਉਸਮਾ ਟੋਲ ਪਲਾਜ਼ਾ ’ਤੇ ਸੋਮਵਾਰ ਨੂੰ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਦੇ ਸੱਦੇ ’ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਨੇ ਰੋਸ ਪ੍ਰਦਰਸ਼ਨ ਕੀਤਾ। ਜਦੋਂਕਿ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਅਤੇ ਸੂਬਾ ਜਨਰਲ ਸਕੱਤਰ ਸੁੱਚਾ ਸਿੰਘ ਲੱਧੂ, ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਦੁਬਲੀ, ਜੋਨ ਪ੍ਰਧਾਨ ਪ੍ਰਗਟ ਸਿੰਘ ਚੰਬਾ, ਜੋਨ ਪ੍ਰਧਾਨ ਦੀਦਾਰ ਸਿੰਘ ਲਾਖਣਾ, ਸੂਬਾ ਵਿੱਤ ਸਕੱਤਰ ਸਾਹਿਬ ਸਿੰਘ ਸਭਰਾ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਭੰਗੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ, ਗੁਰਸੇਵਕ ਸਿੰਘ ਆਦਿ ਦੀ ਅਗਵਾਈ ਹੇਠ ਉਸਮਾ ਟੋਲ ਪਲਾਜਾ 11 ਤੋਂ 3 ਵਜੇ ਤਕ ਫ੍ਰੀ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਜੋਨ ਪ੍ਰਧਾਨ ਦੀਦਾਰ ਸਿੰਘ ਲਾਖਣਾ, ਜੋਨ ਪ੍ਰਧਾਨ ਹਰਪਾਲ ਸਿੰਘ ਘਰਿਆਲਾ, ਜੋਨ ਪ੍ਰਧਾਨ ਸ਼ਿੰਦਰਪਾਲ ਸਿੰਘ, ਸੁਰਿੰਦਰ ਸਿੰਘ ਰੂੜੀਵਲਾ, ਜ਼ਿਲ੍ਹਾ ਪ੍ਰਧਾਨ ਬਾਬਾ ਪ੍ਰਗਟ ਸਿੰਘ ਪਰਿੰਗੜੀ, ਜੋਨ ਪ੍ਰਧਾਨ ਹਰਜੀਤ ਸਿੰਘ ਜੌਹਲ, ਕਾਬਲ ਸਿੰਘ ਵਰਿਆਂ, ਸੂਬਾ ਵਿੱਤ ਸਕੱਤਰ ਸਾਹਿਬ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ, ਕਰਨੈਲ ਸਿੰਘ ਜੰਡ, ਜਰਮਨ ਸਿੰਘ ਨੂਰਪੁਰ, ਕੁਲਵੰਤ ਸਿੰਘ ਫੌਜੀ ਆਦਿ ਆਗੂਆਂ ਨੇ ਦੱਸਿਆ ਕਿ ਖਨੌਰੀ ਤੇ ਸ਼ੰਭੂ ਮੋਰਚੇ ’ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਲਾਈ ਬੈਠੇ ਕਿਸਾਨਾਂ ਉਪਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਸ਼ਹਿ ’ਤੇ ਜ਼ੁਲਮ ਢਾਉਂਦੇ ਹੋਏ ਮੋਰਚੇ ਨੂੰ ਖੇਰੂੰ-ਖੇਰੂੰ ਕਰ ਦਿੱਤਾ। ਇਸ ਮੋਰਚੇ ਵਿਚ 700 ਤੋਂ ਵੱਧ ਕਿਸਾਨ ਫੌਤ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਸਨ ਕਿ 2025 ਬਿਜਲੀ ਐਕਟ ਰੱਦ ਕੀਤਾ ਜਾਵੇ ਅਤੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਐੱਮਐੱਸਪੀ ਗਰੰਟੀ ਕਾਨੂੰਨ ਬਣਾਇਆ ਜਾਵੇ, ਚਿੱਪ ਵਾਲੇ ਮੀਟਰ ਪੰਜਾਬ ਵਿਚ ਲਾਉਣੇ ਬੰਦ ਹੋਣ। ਪਰ ਇਨ੍ਹਾਂ ਮੰਗਾਂ ਨੂੰ ਮੰਨਣ ਦੀ ਬਜਾਏ ਕੇਂਦਰ ਅਤੇ ਪੰਜਾਬ ਸਰਕਾਰ ਨੇ ਇਕ ਸਾਹ ਹੋ ਕੇ ਕਿਸਾਨਾਂ ਮਜ਼ਦੂਰਾਂ ਉੱਤੇ ਜ਼ੁਲਮ ਢਾਇਆ ਅਤੇ ਉਨ੍ਹਾਂ ਦੇ ਮੋਰਚੇ ਨੂੰ ਖਦੇੜ ਦਿੱਤਾ। ਜਿਸਦੇ ਚੱਲਦਿਆਂ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਵੱਲੋਂ ਦਿੱਤੇ ਗਏ ਸੱਦੇ ਨੂੰ ਲੈ ਕੇ ਇਹ 11 ਤੋਂ 3 ਵਜੇ ਤਕ ਉਸਮਾ ਟੋਲ ਪਲਾਜ਼ਾ ਪਰਚੀ ਤੋਂ ਰਹਿਤ ਕੀਤਾ ਗਿਆ ਹੈ। ਇਸ ਮੌਕੇ ਮਾਸਟਰ ਬਲਜਿੰਦਰ ਸਿੰਘ, ਅਮਰਜੀਤ ਸਿੰਘ, ਰਤਨ ਸਿੰਘ, ਸਾਰਜ ਸਿੰਘ, ਬਲਵਿੰਦਰ ਸਿੰਘ, ਭਜਨ ਸਿੰਘ, ਆਤਮਾ ਸਿੰਘ ਪਲੋਪਤੀ, ਮਨਦੀਪ ਸਿੰਘ ਸਰਾਲੀ ਮੰਡ, ਇਕਾਈ ਪ੍ਰਧਾਨ ਸੰਤੋਖ ਸਿੰਘ ਦੁਬਲੀ, ਸੂਬਾ ਆਗੂ ਬਲੀ ਸਿੰਘ ਤਲਵੰਡੀ, ਇਕਾਈ ਪ੍ਰਧਾਨ ਸਰਬਜੀਤ ਸਿੰਘ ਪੂਨੀਆ, ਅਮਰਿੰਦਰ ਸਿੰਘ ਸਧੌੜੀਆ, ਸਭਰਾ ਇਕਾਈ ਪ੍ਰਧਾਨ ਸੁਖਵਿੰਦਰ ਸਿੰਘ ਬੱਬੂ ਸਭਰਾ, ਰਤਨ ਸਿੰਘ ਮੱਦਰ, ਬਲਦੇਵ ਸਿੰਘ ਵਲਟੋਹਾ, ਨਿਸ਼ਾਨ ਸਿੰਘ ਲਾਖਣਾ, ਸਮੁੰਦ ਸਿੰਘ ਫੌਜੀ ਲਾਖਣਾ, ਨਛੱਤਰ ਸਿੰਘ ਟਿੱਬੇ ਨੂਰਪੁਰੀਆ, ਜਗੀਰ ਸਿੰਘ ਨੂਰਪੁਰੀਆ, ਨਿਸ਼ਾਨ ਸਿੰਘ ਕਲੰਜਰ, ਸਰਪੰਚ ਸਰਜਾ ਮਿਰਜਾ ਨਿਰਮਲ ਸਿੰਘ, ਸਲਵਿੰਦਰ ਸਿੰਘ ਫੌਜੀ ਠੱਠਾ, ਰਾਜਪਾਲ ਸਿੰਘ ਬੋਪਾਰਾਏ, ਪਰਮਜੀਤ ਸਿੰਘ ਪਿੰਡ ਸ਼ਹੀਦ, ਸੁਖਦੇਵ ਸਿੰਘ ਜੰਡ, ਹਰਜਿੰਦਰ ਸਿੰਘ ਘਰਿਆਲਾ, ਹਰਵਿੰਦਰ ਸਿੰਘ ਲਾਟੀ ਘਰਿਆਲਾ ਆਦਿ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।