ਜਮਹੂਰੀ ਕਿਸਾਨ ਸਭਾ ਟਰੰਪ ਤੇ ਮੋਦੀ ਦਾ ਫੂਕਿਆ ਪੁਤਲਾ
ਜਮਹੂਰੀ ਕਿਸਾਨ ਸਭਾ ਪੰਜਾਬ ਨੇ ਰਾਸ਼ਟਰਪਤੀ ਟਰੰਪ ਅਤੇ ਮੋਦੀ ਦਾ ਫੂਕਿਆ ਪੁਤਲਾ
Publish Date: Thu, 19 Mar 2026 05:45 PM (IST)
Updated Date: Fri, 20 Mar 2026 04:08 AM (IST)

ਬੰਦ ਖੰਡ ਮਿੱਲ ਸ਼ੇਰੋਂ ਚਾਲੂ ਕਰਨ ਦੀ ਵੀ ਕੀਤੀ ਮੰਗ ਰਾਜਨ ਚੋਪੜਾ•, ਪੰਜਾਬੀ ਜਾਗਰਣ, ਭਿੱਖੀਵਿੰਡ : ਜਮਹੂਰੀ ਕਿਸਾਨ ਸਭਾ ਪੰਜਾਬ ਦੀ ਮੀਟਿੰਗ ਤਹਿਸੀਲ ਪ੍ਰਧਾਨ ਗੁਰਨਾਮ ਸਿੰਘ ਬਾਸਰਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਫੈਸਲਾ ਕੀਤਾ ਕਿ ਸੰਯੁਕਤ ਮੋਰਚੇ ਦੇ ਫੈਸਲੇ ਅਨੁਸਾਰ ਮਾਰਚ 23 ਨੂੰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਡੀਸੀ ਦਫ਼ਤਰ ਅੱਗੇ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਐਕਸ਼ਨ ਵਿਚ ਭਿੱਖੀਵਿੰਡ ਤਹਿਸੀਲ ਵਿੱਚੋਂ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਵਿਚ ਕਿਸਾਨਾਂ ਦਾ ਵੱਡਾ ਕਾਫਲਾ ਸ਼ਾਮਲ ਹੋਵੇਗਾ। ਇਸ ਐਕਸ਼ਨ ਵਿਚ ਪੰਜਾਬ ਸਰਕਾਰ ਵੱਲੋਂ ਬੰਦ ਖੰਡ ਮਿਲ ਸ਼ੇਰੋਂ ਦੀ ਜ਼ਮੀਨ ਵੇਚਣ ਦੇ ਪੰਜਾਬ ਸਰਕਾਰ ਦੇ ਫੈਸਲੇ ਦਾ ਵੀ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਦਲਜੀਤ ਸਿੰਘ ਦਿਆਲਪੁਰਾ ਅਤੇ ਕੇਵਲ ਸਿੰਘ ਕੰਬੋਕੇ ਨੇ ਬੋਲਦਿਆਂ ਵੱਖ-ਵੱਖ ਦੇਸ਼ਾਂ ਵਿਚ ਰਾਸ਼ਟਰਪਤੀ ਟਰੰਪ ਵੱਲੋਂ ਹਿਟਲਰੀ ਨੀਤੀ ’ਤੇ ਚਲਦਿਆਂ ਵੱਖ-ਵੱਖ ਦੇਸ਼ਾਂ ਵਿਚ ਕੀਤੇ ਜਾ ਰਹੇ ਹਮਲੇ ਅਤੇ ਦਿੱਤੀਆਂ ਜਾ ਰਹੀਆਂ ਧਮਕੀਆਂ, ਮੋਦੀ ਦੀ ਬੀਜੇਪੀ ਸਰਕਾਰ ਵੱਲੋਂ ਟਰੰਪ ਦੀ ਹਰ ਹਿਦਾਇਤ ਦੀ ਪਾਲਣਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਮਾਣਕਪੁਰਾ, ਬਿਕਰ ਸਿੰਘ ਭਗਵਾਨਪੁਰਾ, ਗੁਰਦਿਆਲ ਸਿੰਘ ਵਾਂ, ਮੇਜ਼ਰ ਸਿੰਘ ਅਕਬਰਪੁਰਾ, ਦਿਲਬਾਗ ਸਿੰਘ ਭਿੱਖੀਵਿੰਡ, ਜਸਪਾਲ ਸਿੰਘ, ਗੁਰਦੇਵ ਸਿੰਘ, ਸਰਵਨ ਸਿੰਘ ਅਤੇ ਟਹਿਲ ਸਿੰਘ ਦਿਆਲਪੁਰਾ ਵੀ ਮੌਜੂਦ ਸਨ। ਪੁਤਲਾ ਫੂਕਣ ਵੇਲੇ ਮੌਜੂਦ ਕਿਸਾਨਾਂ ਦਾ ਤਹਿਸੀਲ ਪ੍ਰਧਾਨ ਗੁਰਨਾਮ ਸਿੰਘ ਬਾਸਰਕੇ ਨੇ ਧੰਨਵਾਦ ਕੀਤਾ ਅਤੇ ਕਿਸਾਨਾਂ ਨੂੰ ਡੀਸੀ ਦਫ਼ਤਰ ਅੱਗੇ ਵੱਡੀ ਗਿਣਤੀ ਵਿਚ 23 ਮਾਰਚ ਨੂੰ ਪਹੁੰਚਣ ਦੀ ਅਪੀਲ ਕੀਤੀ।