ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਲਾਠੀਚਾਰਜ ਨਿੰਦਣਯੋਗ
ਚੰਡੀਗੜ੍ਹ ’ਚ ਸ਼ਾਂਤ ਮਈ ਰੋਸ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਲਾਠੀਚਾਰਜ ਨਿੰਦਣਯੋਗ -ਇੰਪਲਾਈਜ਼ ਫੈਡਰੇਸ਼ਨ
Publish Date: Thu, 12 Mar 2026 07:13 PM (IST)
Updated Date: Fri, 13 Mar 2026 04:10 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਪੰਜਾਬ ਦੀ ਜ਼ਰੂਰੀ ਮੀਟਿੰਗ ਸੂਬਾ ਪ੍ਰਧਾਨ ਗੁਰਭੇਜ ਸਿੰਘ ਢਿਲੋਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਹਰਭਿੰਦਰ ਸਿੰਘ ਚਾਹਲ, ਸੁਖਦੇਵ ਸਿੰਘ ਖਹਿਰਾ, ਵਰਿੰਦਰ ਸਿੰਘ ਲਾਡੀ, ਸਕੱਤਰ ਸਿੰਘ ਮਾਹਲ, ਤਰਲੋਚਨ ਸਿੰਘ, ਰਾਜੇਸ਼ ਕੁਮਾਰ, ਸੁੱਖਾ ਸਿੰਘ ਵਲਟੋਹਾ, ਗਗਨਦੀਪ ਸ਼ਰਮਾ, ਰੁਪਿੰਦਰ ਸਿੰਘ, ਕਰਮਜੀਤ ਸਿੰਘ ਖੀਵਾ, ਰਣਜੀਤ ਸਿੰਘ ਰਾਣਾ, ਹਰਜੀਤ ਸਿੰਘ ਔਲਖ, ਇਕਬਾਲ ਸਹੋਤਾ, ਅਮਿਤ ਕੁਮਾਰ ਸ਼ਰਮਾ, ਗੁਲਸ਼ਨ ਕੁਮਾਰ ਸਹੋਤਾ, ਬਲਵਿੰਦਰ ਸਿੰਘ ਰਾਣਾ, ਸੀਨੀਅਰ ਸੂਬਾ ਆਗੂ ਬਲਦੇਵ ਸਿੰਘ ਮੰਢਾਲੀ, ਸੂਬਾ ਆਗੂ ਸੁਖਵਿੰਦਰ ਸਿੰਘ ਚਾਹਲ, ਸੂਬਾ ਆਗੂ ਅਮਰੀਕ ਸਿੰਘ ਕੰਗ, ਬਾਬਾ ਅਮਰਜੀਤ ਸਿੰਘ ਪ੍ਰਧਾਨ ਵੈਲਫੇਅਰ ਪੈਨਸ਼ਨਰ ਫੈਡਰੇਸ਼ਨ ਪੰਜਾਬ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਸਬੰਧ ਵਿਚ ਕੀਤੇ ਜਾ ਰਹੇ ਸ਼ਾਂਤੀ ਪੂਰਵਕ ਰੋਸ ਪ੍ਰਦਰਸ਼ਨ ਨੂੰ ਖਿੰਡਾਉਣ ਲਈ ਕੀਤੇ ਗਏ ਰੋਸ ਪ੍ਰਦਰਸ਼ਨ ਤੇ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਅਤੇ ਜਲ ਤੋਪਾਂ ਦੀ ਵਰਤੋਂ ਦੀ ਸਖ਼ਤ ਨਿੰਦਿਆਂ ਕੀਤੀ ਗਈ। ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਗਏ ਵਾਅਦੇ ਨਿਭਾਉਣ ਦੀ ਥਾਂ ’ਤੇ ਸਖ਼ਤੀ ਨਾਲ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਨੂੰ ਦਬਾਉਣਾ ਚਹੁੰਦੀ ਹੈ। ਜੋ ਕਿ ਕਦਾਚਿਤ ਬਰਦਾਸ਼ਤ ਨਹੀ ਹੋਵੇਗਾ। ਉਨ੍ਹਾਂ ਕਿਹਾ ਜਲਦੀ ਹੀ ਮੁਲਾਜ਼ਮਾਂ ਦਾ ਇਕ ਸਾਂਝਾ ਮੰਚ ਤਿਆਰ ਕਰਕੇ ਵੱਡੇ ਸੰਘਰਸ਼ ਉਲੀਕੇ ਜਾਣਗੇ। ਜਿਸ ਦਾ ਖਮਿਆਜਾ ਪੰਜਾਬ ਦੀ ਸਰਕਾਰ ਨੂੰ ਆਉਣ ਵਾਲੀਆ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰੀ ਜ਼ਬਰ ਦੇ ਵਿਰੁੱਧ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟਾਅ ਰਹੇ ਆਗੂਆਂ ’ਤੇ ਲਾਠੀਚਾਰਜ ਅਤੇ ਪੁਲਿਸ ਤਸ਼ੱਦਦ ਨਾਗਰਿਕਾਂ ਦੇ ਜਮਹੂਰੀ ਹੱਕਾਂ ਉਪਰ ਡਾਕਾ ਹੈ। ਉਪਰੋਕਤ ਤੋਂ ਇਲਾਵਾ ਹੇਠ ਲਿਖੇ ਅਨੁਸਾਰ ਜਥੇਬੰਦੀ ਦੇ ਮੈਂਬਰ ਹਾਜਰ ਸਤਪਾਲ ਸਿੰਘ, ਸੁਖਦੇਵ ਸਿੰਘ, ਰਜਿੰਦਰ ਸਿੰਘ, ਗੁਰਦੇਵ ਸਿੰਘ ਜੋਨ ਸਕੱਤਰ ਪੀਐੱਮ ਲੁਧਿਆਣਾ, ਗੁਰਪ੍ਰੀਤ ਸਿੰਘ ਫੇਰੂਮਾਨ, ਜਸਪਾਲ ਸਿੰਘ, ਗੁਰਪਾਲ ਸਿੰਘ ਬਾਬਾ ਬਕਾਲਾ, ਪ੍ਰਭਜੋਤ ਸਿੰਘ ਰਈਆ, ਰਣਜੀਤ ਸਿੰਘ ਤਰਸਿੱਕਾ ਤੋ ਇਲਾਵਾ ਵੱਡੀ ਗਿਣਤੀ ਵਿਚ ਮੈਬਰ ਹਾਜ਼ਰ ਸਨ।