- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਨਸ਼ਨਰ ਤੇ ਮੁਲਾਜ਼ਮ ਫਰੰਟ 8 ਮਾਰਚ ਦੇ ਚੰਡੀਗੜ੍ਹ ਮੁਜ਼ਾਹਰੇ ’ਚ ਵੱਧ ਚੜ੍ਹ ਕੇ ਹਿੱਸਾ ਪਾਵੇਗਾ - ਬਲਦੇਵ ਸਿੰਘ ਕੱਲਾ

ਪੈਨਸ਼ਨਰ ਤੇ ਮੁਲਾਜ਼ਮ ਫਰੰਟ 8 ਦੇ ਮੁਜ਼ਾਹਰੇ ’ਚ ਵੱਧ ਚੜ੍ਹ ਕੇ ਪਾਏਗਾ ਹਿੱਸਾ : ਕੱਲਾ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਬਲਦੇਵ ਸਿੰਘ ਕੱਲਾ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਤਰਨਤਾਰਨ ਵਿਖੇ ਹੋਈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸਤਪਾਲ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰ ਅਤੇ ਮੁਲਾਜ਼ਮਾ ਪ੍ਰਤੀ ਦੋਖੀ ਰਵੱਈਆ ਰੱਖ ਰਹੀ ਹੈ। 16 ਫੀਸਦੀ ਡੀਏ ਜਾਮ ਕੀਤਾ ਹੋਇਆ ਹੈ ਤੇ ਪੈਨਸ਼ਨਰਾਂ ਦੇ ਬਣਦੇ ਬਕਾਏ ਕਿਸ਼ਤਾਂ ਰਾਹੀਂ ਵੀ ਸਹੀ ਢੰਗ ਨਾਲ ਨਹੀਂ ਦਿੱਤੇ ਜਾ ਰਹੇ। ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਪਰ ਪੈਨਸ਼ਨਰ ਅਤੇ ਮੁਲਾਜ਼ਮ ਵੱਧ ਰਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਕੈਸ਼ਲੈਸ ਮੈਡੀਕਲ ਸਕੀਮ ਅਤੇ 2.59 ਦਾ ਫੈਕਟਰ ਹਾਈ ਕੋਰਟ ਦੇ ਫੈਸਲੇ ਮੁਤਾਬਿਕ ਲਾਗੂ ਨਹੀਂ ਕੀਤਾ ਜਾ ਰਿਹਾ, 25 ਸਾਲ ਦੀ ਸਰਵਿਸ ਵਾਲੇ ਪੈਨਸ਼ਨਰਾਂ ਨੂੰ ਹਾਲੇ ਤੱਕ ਪੂਰੀ ਪੈਨਸ਼ਨ ਨਹੀਂ ਦਿੱਤੀ ਗਈ।
ਸੂਬਾ ਕਮੇਟੀ ਮੈਂਬਰ ਜਗਤਾਰ ਸਿੰਘ ਆਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਚੁੱਕੀ ਹੈ। ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ ਤੇ ਮੋਦੀ ਵੱਲੋਂ 2004 ਤੋਂ ਬੰਦ ਕੀਤੀ ਹੋਈ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ। ਮੁਲਾਜ਼ਮਾਂ ਦੇ ਖੋਹੇ ਹੋਏ ਭੱਤੇ ਵੀ ਬਹਾਲ ਨਹੀਂ ਕਰ ਰਹੀ। ਇਸ ਮੌਕੇ ਕਸ਼ਮੀਰ ਸਿੰਘ ਚੋਹਲਾ ਸਾਹਿਬ, ਦਲਬੀਰ ਸਿੰਘ ਚੋਹਲਾ ਸਾਹਿਬ, ਸੁਖਦੇਵ ਸਿੰਘ ਮਾਰਹਾਣਾ, ਚੇਅਰਮੈਂਨ ਗੁਰਦੇਵ ਸਿੰਘ ਸੰਧੂ, ਮਨਮੋਹਨ ਸਿੰਘ, ਗੁਰਮੀਤ ਸਿੰਘ ਜਲਾਲਾਬਾਦ, ਓਮ ਪ੍ਰਕਾਸ਼, ਨੀਰੂ ਧਵਨ, ਸਤਨਾਮ ਸਿੰਘ, ਅਸ਼ਵਨੀ ਕੁਮਾਰ, ਬਰਿੰਦਰਪਾਲ ਸਿੰਘ ਢਿੱਲੋ, ਧਰਮ ਸਿੰਘ, ਸੁਖਦੇਵ ਸਿੰਘ ਫਤਿਆਬਾਦ, ਰੇਸ਼ਮ ਸਿੰਘ, ਬਲਦੇਵ ਸਿੰਘ ਤਰਨਤਾਰਨ ਆਦਿ ਨੇ ਸੰਬੋਧਨ ਕੀਤਾ।
ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਕੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਰੁੱਧ ਇੱਕੋ ਇਕ ਰਸਤਾ ਸੰਘਰਸ਼ ਦਾ ਹੈ। ਸਾਡੀ ਜਥੇਬੰਦੀ ਲਗਾਤਾਰ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀ ਹੈ ਤੇ ਜਥੇਬੰਦੀ ਏਕੇ ’ਤੇ ਸੰਘਰਸ਼ ਦੀ ਮੁਦਈ ਹੈ। 8 ਮਾਰਚ ਦੇ ਚੰਡੀਗੜ੍ਹ ਮੁਜ਼ਾਹਰੇ ਵਿਚ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿਚ ਸਾਥੀ ਸ਼ਾਮਿਲ ਹੋਣਗੇ। ਪ੍ਰੋਫੈਸਰ ਮੀਟਿੰਗ ਤੋਂ ਬਾਅਦ ਮੋਦੀ ਅਤੇ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਮੀਟਿੰਗ ਮੌਕੇ ਹਰਜਿੰਦਰ ਸਿੰਘ ਜੰਡ, ਰਾਜ ਸਿੰਘ, ਗੋਪਾਲ ਸਿੰਘ, ਸਰਪ੍ਰਸਤ ਦੀਪ ਸਿੰਘ, ਅਵਤਾਰ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ ਲੈਕਚਰਾਰ, ਬਲਵਿੰਦਰ ਸਿੰਘ ਸਰਹਾਲੀ, ਬੀਰ ਮਸੀਹ, ਸੁਖਵੰਤ ਸਿੰਘ, ਕੁਲਵਿੰਦਰ ਸਿੰਘ, ਬਿਕਰਮਜੀਤ ਸਿੰਘ, ਪ੍ਰੀਤਮ ਸਿੰਘ, ਹਰਬੰਸ ਸਿੰਘ, ਨਿਰੰਕਾਰ ਕੌਰ, ਅਮਰੀਕ ਸਿੰਘ, ਗਿਆਨ ਸਿੰਘ, ਗੁਰਮੇਲ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਇੰਦਰਜੀਤ ਸ਼ਰਮਾ, ਸੋਮਨਾਥ, ਸੁਰਜੀਤ ਸਿੰਘ, ਭੁਪਿੰਦਰ ਸਿੰਘ, ਬਚਿੱਤਰ ਸਿੰਘ, ਸੁਖਦੇਵ ਸਿੰਘ ਬਾਗੜੀਆਂ, ਗੁਰਪ੍ਰੀਤ ਸਿੰਘ, ਨਿਰੰਜਨ ਸਿੰਘ ਆਦਿ ਵੀ ਹਾਜ਼ਰ ਸਨ।