ਕਿਸਾਨਾਂ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਬਾਲਿਆ ਭੁੱਗਾ
ਕਿਸਾਨ ਜਥੇਬੰਦੀ ਨੇ ਬਿਜਲੀ ਦੇ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਬਾਲਿਆਂ ਭੁੱਗਾ
Publish Date: Tue, 13 Jan 2026 06:54 PM (IST)
Updated Date: Wed, 14 Jan 2026 04:09 AM (IST)

ਸਤਨਾਮ ਸਿੰਘ ਚੀਮਾ, •ਪੰਜਾਬੀ ਜਾਗਰਣ, ਸਭਰਾ : ਪਿੰਡ ਸਭਰਾ ਵਿਖੇ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਭੁੱਗਾ ਬਾਲਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਦੱਸਿਆ ਕਿ ਇਸ ਦੌਰਾਨ ਭਾਰਤ ਦੀ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ। ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੀਤੇ ਗਏ ਫੈਸਲੇ ਨੂੰ ਲਾਗੂ ਕਰਨ ਲਈ ਲੋਹੜੀ ਦੇ ਤਿਉਹਾਰ ਮੌਕੇ ਭਾਰਤ ਸਰਕਾਰ ਵੱਲੋਂ ਲਿਆਂਦੇ ਗਏ 4 ਕਨੂੰਨ, ਵੀਬੀ ਜੀ ਰਾਮ ਜੀ, ਕਰ ਮੁਕਤ ਵਪਾਰ ਸਮਝੌਤਾ, ਬਿਜਲੀ ਸੋਧ ਬਿੱਲ, ਬੀਜ ਬਿੱਲ ਨੂੰ ਸਰਦ ਰੁੱਤ ਵਿਚ ਪਾਸ ਕਰਨ ਦੀ ਤਿਆਰੀ ’ਚ ਹੈ। ਇਸ ਦੇ ਵਿਰੋਧ ਵਿਚ ਪਿੰਡ ਪਿੰਡ ਮਜ਼ਦੂਰਾਂ ਦੀਆਂ ਪੱਤੀਆਂ ਵਿਚ ਕਨੂੰਨਾਂ ਦੀਆਂ ਕਾਪੀਆਂ ਨਾਲ ਭੁੱਗੇ ਬਾਲੇ ਗਏ ਹਨ। ਇਸ ਮੌਕੇ ਜੁਗਰਾਜ ਸਿੰਘ, ਦਲਜੀਤ ਸਿੰਘ ਅਤੇ ਜਸਵਿੰਦਰ ਸਿੰਘ ਫੌਜੀ ਨੇ ਦੱਸਿਆ ਕਿ ਕੇਂਦਰ ਸਰਕਾਰ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਨੂੰ ਲਾਗੂ ਕਰਦਿਆਂ ਪਬਲਿਕ ਅਦਾਰੇ ਕਾਰਪੋਰੇਟਾਂ ਦੇ ਹੱਥਾਂ ਵਿਚ ਦੇਣ ਲਈ ਬਹੁਤ ਕਾਹਲੀ ਨਾਲ ਆਪਣੇ ਆਕਾਵਾਂ ਦੇ ਹੁਕਮ ਨੂੰ ਲਾਗੂ ਕਰਨਾ ਚਾਹੰਦੀ ਹੈ। ਜਿਸਦਾ ਜਾਗਦੀਆਂ ਜਮੀਰਾਂ ਵਾਲੇ ਸਖਤ ਵਿਰੋਧ ਕਰ ਰਹੇ ਹਨ। ਬਿਜਲੀ ਬਿੱਲ 2025 ਤਹਿਤ ਬਿਜਲੀ ਸਪਲਾਈ ਚਿੱਪ ਵਾਲੇ ਮੀਟਰਾਂ ਰਾਹੀਂ ਕੀਤੀ ਜਾਵੇਗੀ, ਜੋ ਖਪਤਕਾਰ ਦੀ ਪਹੁੰਚ ਤੋਂ ਦੂਰ ਹੋਵੇਗੀ, ਕਿਉਂਕਿ ਪਹਿਲਾਂ ਰੁਪਏ ਪਾਕੇ ਬਿਜਲੀ ਚਲਾਉਣੀ, ਆਮ ਲੋਕਾਂ ਦੇ ਵੱਸ ਤੋਂ ਬਾਹਰ ਹੋਣੀ ਹੈ। ਮਨਰੇਗਾ ਸਕੀਮ ਬੰਦ ਕਰ ਕੇ ਜੀ ਰਾਮ ਜੀ ਸਕੀਮ ਲਿਆਉਣ ਵਾਸਤੇ ਸੈਕਟਰੀਆਂ ਨੂੰ ਪੰਚਾਇਤਾਂ ਕੋਲੋਂ ਜਬਰੀ ਮਤੇ ਪਵਾਏ ਜਾ ਰਹੇ ਹਨ। ਇਸ ਮੌਕੇ ਬਲਕਾਰ ਸਿੰਘ, ਦਲੇਰ ਸਿੰਘ, ਪ੍ਰਤਾਪ ਸਿੰਘ, ਨਿਰਵੈਲ ਸਿੰਘ, ਸੁਖਦੇਵ ਸਿੰਘ, ਮੁਖਤਾਰ ਸਿੰਘ, ਰੇਸ਼ਮ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਬਲਵੀਰ ਸਿੰਘ, ਦਲਜੀਤ ਸਿੰਘ, ਪ੍ਰਕਾਸ਼ ਸਿੰਘ, ਗੁਰਦਿਆਲ ਸਿੰਘ, ਗੁਰਚਰਨ ਸਿੰਘ ਆਦਿ ਆਗੂ ਹਾਜ਼ਰ ਸਨ।