ਨਰੇਗਾ ਕਾਨੂੰਨ ਬਦਲਾਅ ਦੇ ਵਿਰੋਧ ’ਚ ਪ੍ਰਦਰਸ਼ਨ
ਪੰਜਾਬ ਇਸਤਰੀ ਸਭਾ ਨੇ ਨਰੇਗਾ ਕਾਨੂੰਨ ਬਦਲਾਅ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ
Publish Date: Thu, 01 Jan 2026 05:17 PM (IST)
Updated Date: Fri, 02 Jan 2026 04:06 AM (IST)

ਰਾਜਨ ਚੋਪੜਾ, •ਪੰਜਾਬੀ ਜਾਗਰਣ, ਭਿੱਖੀਵਿੰਡ : ਇਸਤਰੀ ਸਭਾ ਦੇ ਸੱਦੇ ’ਤੇ ਨਰੇਗਾ ਕਾਨੂੰਨ ’ਚ ਕੀਤੇ ਬਦਲਾਅ ਵਿਰੁੱਧ ਪਿੰਡ ਭਾਈ ਲੱਧੂ ਵਿਖੇ ਇਸਤਰੀ ਸਭਾ ਦੀ ਆਗੂ ਬੀਬੀ ਬੀਰੋ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਗਿਆ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਨਰਿੰਦਰ ਸਿੰਘ ਅਲਗੋਂ ਤੇ ਬਲਾਕ ਆਗੂ ਟਹਿਲ ਸਿੰਘ ਲੱਧੂ ਨੇ ਕਿਹਾ ਕਿ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਨਰੇਗਾ ਦੇ ਕਾਨੂੰਨ ਵਿਚ ਬਦਲਾਅ ਕਰਕੇ ਜ਼ਿਆਦਾਤਰ ਅਧਿਕਾਰ ਆਪ ਲੈ ਲਏ ਹਨ। ਇਹ ਹੁਣ ਕੇਂਦਰ ਸਰਕਾਰ ਤਹਿ ਕਰੇਗੀ ਕਿ ਨਰੇਗਾ ਕਾਮਿਆਂ ਨੂੰ ਕੰਮ ਕਿਸ ਜਗ੍ਹਾਂ ਤੇ ਦੇਣਾ ਹੈ ਅਤੇ ਜਦੋਂ ਮਰਜ਼ੀ ਸਰਕਾਰ ਕੰਮ ਬੰਦ ਕਰ ਸਕਦੀ ਹੈ। ਨਰੇਗਾ ਕਾਮਿਆਂ ਨੂੰ ਕੀਤੇ ਹੋਏ ਕੰਮ ਦੇ ਜੋ ਪਹਿਲਾਂ ਪੈਸੇ ਮਿਲਦੇ ਸਨ ਉਸ ਵਿਚ 90 ਫੀਸਦੀ ਕੇਂਦਰ ਸਰਕਾਰ ਦਿੰਦੀ ਸੀ ਤੇ 10 ਫੀਸਦੀ ਸੂਬਾ ਸਰਕਾਰਾਂ ਪਾਉਂਦੀਆਂ ਸਨ। ਹੁਣ 60 ਫੀਸਦੀ ਪੈਸਾ ਸੈਂਟਰ ਦੇਵੇਗਾ ਤੇ 40 ਫੀਸਦੀ ਸੂਬੇ ਪਾਉਣਗੇ। ਆਗੂਆਂ ਨੇ ਕਿਹਾ ਕਿ ਹੋਇਆ ਉਲਟ ਹੈ ਕਾਨੂੰਨ ਵਿਚ ਬਦਲਾਅ ਕਰਕੇ ਕੰਮ ਕਰਾਉਣ ਦੇ ਅਧਿਕਾਰ ਸੈਂਟਰ ਨੇ ਆਪ ਰੱਖ ਲਏ ਹਨ ਤੇ ਪੈਸੇ ਦਾ ਬੋਝ ਸੂਬਾ ਸਰਕਾਰਾਂ ’ਤੇ ਵਧਾ ਦਿੱਤਾ ਹੈ। ਇਸ ਲਈ ਸਰਕਾਰ ਪਹਿਲਾਂ ਦੀ ਤਰ੍ਹਾਂ ਨਰੇਗਾ ਦਾ ਕੰਮ ਕਰਾਉਣ ਦਾ ਅਧਿਕਾਰ ਸੂਬਾ ਸਰਕਾਰਾਂ ਨੂੰ ਦੇਵੇ ਅਤੇ ਨਰੇਗਾ ਕੰਮ ਲਈ ਪੈਸੇ ਦੀ ਵੰਡ ਵੀ ਪਹਿਲਾਂ ਦੀ ਤਰ੍ਹਾਂ ਹੀ ਰਹੇ। ਇਸ ਮੌਕੇ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।