ਬੱਚਿਆਂ ਨੂੰ ਹੋਲੀ ਦੇ ਸਿੰਥੈਟਿਕ ਰੰਗਾਂ ਤੋਂ ਬਚਾਓ : ਡਾ. ਸੁਪ੍ਰਿਯਾ
ਬਾਜ਼ਾਰਾਂ ’ਚ ਜੋ ਰੰਗ ਮਿਲਦੇ ਹਨ, ਉਨ੍ਹਾਂ ’ਚ ਕਈ ਪ੍ਰਕਾਰ ਦੇ ਹਾਨੀਕਾਰਕ ਕੈਮੀਕਲ ਹੁੰਦੇ ਹਨ,
Publish Date: Mon, 02 Mar 2026 04:56 PM (IST)
Updated Date: Tue, 03 Mar 2026 04:03 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਹੋਲੀ ਰੰਗਾਂ ਦਾ ਤਿਉਹਾਰ ਹੈ, ਇਸ ’ਚ ਬੱਚੇ ਰੰਗਾਂ ਨਾਲ ਹੋਲੀ ਖੇਡਦੇ ਹਨ। ਬਾਜ਼ਾਰਾਂ ’ਚ 2 ਕਿਸਮ ਦੇ ਰੰਗ ਮਿਲਦੇ ਹਨ ਸਿੰਥੈਟਿਕ ਤੇ ਨੈਚੂਰਲ ਰੰਗ। ਸਾਨੂੰ ਬੱਚਿਆਂ ਨੂੰ ਸਿੰਥੈਟਿਕ ਰੰਗਾਂ ਤੋਂ ਬਚਾਉਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਲਈ ਇਹ ਰੰਗ ਬਹੁਤ ਹਾਨੀਕਾਰਕ ਹੁੰਦੇ ਹਨ। ਇਹ ਜਾਣਕਾਰੀ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਸੁਪ੍ਰਿਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਬਾਜ਼ਾਰਾਂ ’ਚ ਜੋ ਰੰਗ ਮਿਲਦੇ ਹਨ, ਉਨ੍ਹਾਂ ’ਚ ਕਈ ਪ੍ਰਕਾਰ ਦੇ ਹਾਨੀਕਾਰਕ ਕੈਮੀਕਲ ਹੁੰਦੇ ਹਨ, ਜੋ ਕਿ ਸਾਡੇ ਬੱਚਿਆਂ ਦੇ ਚਮੜੀ ਤੇ ਸਿਹਤ ਲਈ ਠੀਕ ਨਹੀ ਹੁੰਦੇ। ਸਿੰਥੈਟਿਕ ਰੰਗਾਂ ਵਿਚ ਸਲਾਈਡ, ਆਕਸਾਈਡ, ਸਿਲਿਕਾ, ਕਾਪਰ ਸਲਫੇਟ, ਐਸਬੈਸਟਸ ਆਦਿ ਕੈਮੀਕਲ ਮਿਲਾਏ ਜਾਂਦੇ ਹਨ। ਜੋ ਬੱਚਿਆਂ ਦੀ ਚਮੜੀ, ਵਾਲਾਂ ਅਤੇ ਅੱਖਾਂ ਲਈ ਹਾਨੀਕਾਰਕ ਹਨ, ਇਸ ਲਈ ਬੱਚਿਆਂ ਨੂੰ ਸਿੰਥੈਟਿਕ ਰੰਗਾਂ ਤੋਂ ਬਚਾਉਣਾ ਚਾਹੀਦਾ ਹੈ, ਤਾਂ ਕਿ ਉਨ੍ਹਾਂ ਨੂੰ ਇਨ੍ਹਾਂ ਰੰਗਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।