ਦਿਓਲ ਪਰਿਵਾਰ ਨਾਲ ਕੀਤਾ ਪ੍ਰੋਫੈਸਰ ਵਲਟੋਹਾ ਨੇ ਦੁੱਖ ਦਾ ਪ੍ਰਗਟਾਵਾ
ਕਸ਼ਮੀਰ ਸਿੰਘ ਦਿਓਲ ਯੂਐੱਸਏ ਜੋ ਬਹੁਤ ਲੰਮੇ ਸਮੇ ਤੋਂ ਅਮਰੀਕਾ ਦੇਸ਼ ’ਚ ਰਹਿੰਦੇ ਸਨ, ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ
Publish Date: Sun, 01 Mar 2026 04:33 PM (IST)
Updated Date: Mon, 02 Mar 2026 04:02 AM (IST)
ਜਗਦੀਸ਼ ਰਾਜ•, ਪੰਜਾਬੀ ਜਾਗਰਣ, ਅਮਰਕੋਟ : ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਵਲਟੋਹਾ ਦੇ ਸਰਪੰਚ ਮਨਜੀਤ ਸਿੰਘ ਦਿਓਲ, ਚਰਨਜੀਤ ਸਿੰਘ ਦਿਓਲ ਦੇ ਭਰਾ ਕਸ਼ਮੀਰ ਸਿੰਘ ਦਿਓਲ ਯੂਐੱਸਏ ਜੋ ਬਹੁਤ ਲੰਮੇ ਸਮੇ ਤੋਂ ਅਮਰੀਕਾ ਦੇਸ਼ ’ਚ ਰਹਿੰਦੇ ਸਨ, ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਇਸ ਦੁੱਖ ਦੀ ਘੜੀ ’ਚ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਸਵ. ਕਸ਼ਮੀਰ ਸਿੰਘ ਦਿਓਲ ਯੂਐੱਸਏ ਦੇ ਭਰਾ ਸਰਪੰਚ ਮਨਜੀਤ ਸਿੰਘ ਦਿਓਲ, ਚਰਨਜੀਤ ਸਿੰਘ ਦਿਓਲ ਅਤੇ ਕਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਦਿਓਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕਾਨੂੰਨਗੋ ਸੁਰਿੰਦਰ ਸਿੰਘ ਦਿਓਲ ਵਲਟੋਹਾ, ਬਾਬਾ ਸੁਰਜੀਤ ਸਿੰਘ ਸ਼ੀਤਲ, ਪ੍ਰਧਾਨ ਗੁਰਜੰਟ ਸਿੰਘ ਵਲਟੋਹਾ, ਪੀਏ ਸੁਰਜੀਤ ਸਿੰਘ ਵਲਟੋਹਾ, ਹਰਿੰਦਰ ਸਿੰਘ ਆਦਿ ਹਾਜ਼ਰ ਸਨ। ਕੈਪਸ਼ਨ - ਪਿੰਡ ਵਲਟੋਹਾ ਦੇ ਸਰਪੰਚ ਮਨਜੀਤ ਸਿੰਘ ਦਿਓਲ, ਚਰਨਜੀਤ ਸਿੰਘ ਦਿਓਲ ਨਾਲ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਅਤੇ ਹੋਰ ਸ਼ਖਸ਼ੀਅਤਾਂ।