ਅੱਧੀ ਰਾਤ ਨੂੰ ਫਾਰਚੂਨਰ ਸਵਾਰ ਨਸ਼ਾ ਤਸਕਰਾਂ ਨਾਲ ਹੋਇਆ ਪੁਲਿਸ ਦਾ ਮੁਕਾਬਲਾ
ਦੋਵਾਂ ਕੋਲੋਂ ਵੱਡੀ 770 ਗ੍ਰਾਮ ਹੈਰੋਇਨ, 59 ਹਜ਼ਾਰ ਦੀ ਡਰੱਗ ਮਨੀ ਅਤੇ 32 ਬੋਰ ਦਾ ਰਿਵਾਲਵਰ ਬਰਾਮਦ ਹੋਇਆ ਹੈ।
Publish Date: Wed, 07 Jan 2026 06:29 PM (IST)
Updated Date: Thu, 08 Jan 2026 04:06 AM (IST)

ਅੱਧੀ ਰਾਤ ਨੂੰ ਫਾਰਚੂਨਰ ਸਵਾਰ ਨਸ਼ਾ ਤਸਕਰਾਂ ਨਾਲ ਹੋਇਆ ਪੁਲਿਸ ਦਾ ਮੁਕਾਬਲਾ ਤਸਕਰ ਅਵਤਾਰ ਬਾਬਾ ਹੋਇਆ ਪੁਲਿਸ ਦੀ ਗੋਲੀ ਦਾ ਸ਼ਿਕਾਰ, ਹੈਰੋਇਨ ਬਰਾਮਦ ਸਟਾਫ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਪੁਲਿਸ ਨੇ ਦੇਰ ਰਾਤ ਕਰੀਬ ਦੋ ਵਜੇ ਫਾਰਚੂਨਰ ਕਾਰ ’ਚ ਸਵਾਰ ਦੋ ਨਸ਼ਾ ਤਸਕਰਾਂ ਨੂੰ ਮੁਕਾਬਲੇ ਤੋਂ ਬਾਅਦ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਪੁਲਿਸ ਦੀ ਗੋਲੀ ਨਾਲ ਬਦਾਮ ਤਸਕਰ ਅਵਤਾਰ ਸਿੰਘ ਬਾਬਾ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਾਤਲ ਦਾਖਲ ਕਰਵਾਇਆ ਗਿਆ ਹੈ। ਜਦੋੋਂਕ ਕਿ ਦੋਵਾਂ ਕੋਲੋਂ ਵੱਡੀ 770 ਗ੍ਰਾਮ ਹੈਰੋਇਨ, 59 ਹਜ਼ਾਰ ਦੀ ਡਰੱਗ ਮਨੀ ਅਤੇ 32 ਬੋਰ ਦਾ ਰਿਵਾਲਵਰ ਬਰਾਮਦ ਹੋਇਆ ਹੈ। ਮੌਕੇ ’ਤੇ ਪੁੱਜੇ ਡੀਐੱਸਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਐੱਸਐੱਸਪੀ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਯੁੱਧ ਨਸ਼ਿਆਂ ਵਿਰੁੱਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਿਸ ਤਹਿਤ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਏਐੱਸਆਈ ਕਿਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਜਰਮਸਤਪੁਰ ਵਾਲੀ ਰੋਹੀ ਵਾਲੇ ਰਸਤੇ ’ਤੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਇਕ ਇਕ ਫਾਰਚੂਨਰ ਗੱਡੀ ਨੂੰ ਰੋਕਣਾ ਚਾਹਿਆ ਪਰ ਉਸ ਵਿਚ ਸਵਾਰ ਦੋ ਜਣਿਆਂ ’ਚੋਂ ਇਕ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ। ਜਦੋਂ ਜਵਾਬ ਵਿਚ ਪੁਲਿਸ ਨੇ ਗੋਲੀ ਚਲਾਈ ਤਾਂ ਅਵਤਾਰ ਸਿੰਘ ਬਾਬਾ ਨਾਮਕ ਤਸਕਰ ਦੀ ਲੱਤ ਵਿਚ ਗੋਲੀ ਲੱਗ ਗਈ। ਜਿਸ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਜਦੋਂਕਿ ਗੱਡੀ ਵਿਚ ਸਵਾਰ ਦੂਜੇ ਵਿਅਕਤੀ ਦੀ ਪਛਾਣ ਜੱਜਪ੍ਰੀਤ ਸਿੰਘ ਵਜੋਂ ਹਈ ਹੈ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚੋਂ 770 ਗ੍ਰਾਮ ਦੇ ਕਰੀਬ ਹੈਰੋਇਨ ਤੋਂ ਇਲਾਵਾ 59 ਹਜਾਰ ਦੀ ਡਰੱਗ ਮਨੀ, ਇਕ ਕੰਡਾ ਅਤੇ 32 ਬੋਰ ਦਾ ਰਿਵਾਲਵਰ ਬਰਾਮਦ ਹੋਇਆ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਤਸਕਰ ਬਾਬਾ ਖਿਲਾਫ ਪਹਿਲਾਂ ਵੀ ਨਸ਼ੇ ਸਬੰਧੀ ਕਈ ਮਾਮਲੇ ਦਰਜ ਹਨ ਅਤੇ ਜੱਜਪ੍ਰੀਤ ਸਿੰਘ ਦਾ ਰਿਕਾਰਡ ਵੀ ਖੰਘਾਲਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਉੱਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੂਰੀ ਸਖਤਾ ਨਾਲ ਚੱਲ ਰਹੀ ਹੈ।