ਜਨਤਾ ਦਾ ਭਾਜਪਾ ਨਾਲ ਜੁੜਨਾ ਸ਼ੁਭ ਸੰਕੇਤ : ਭਾਜਪਾ ਆਗੂ
ਪੰਜਾਬ ਸੂਬਾ ਦਿਨੋਂ-ਦਿਨ ਦੂਸਰੀਆਂ ਸਰਕਾਰਾਂ ਦੀਆਂ ਨਲਾਇਕੀਆਂ ਸਦਕਾ ਪੱਛੜੇਪਣ ਵੱਲ ਜਾ ਰਿਹਾ ਹੈ।
Publish Date: Sat, 21 Mar 2026 04:16 PM (IST)
Updated Date: Sun, 22 Mar 2026 04:05 AM (IST)
ਦਲਜਿੰਦਰ ਰਾਜਪੂਤ,•ਪੰਜਾਬੀ ਜਾਗਰਣ, ਅਲਗੋਂ ਕੋਠੀ : ਲੰਬੇ ਸਮੇਂ ਤੋਂ ਦੇਸ਼ ਦੀ ਸੱਤਾ ’ਤੇ ਬਿਰਾਜਮਾਨ ਭਾਜਪਾ ਵੱਲੋਂ ਵੱਡੇ-ਵੱਡੇ ਦੇਸ਼ ਹਿੱਤ ਫ਼ੈਸਲੇ ਲਏ ਜਾ ਰਹੇ ਹਨ, ਜਿਸ ਕਾਰਨ ਲੋਕ ਵੱਡੀ ਗਿਣਤੀ ’ਚ ਪਾਰਟੀ ਨਾਲ ਜੁੜ ਰਹੇ ਹਨ। ਜੋ ਸ਼ੁਭ ਸੰਕੇਤ ਮੰਨਿਆ ਜਾ ਰਿਹਾ ਹੈ। ਉਪਰੋਕਤ ਵਿਚਾਰ ਸਾਂਝੇ ਕਰਦਿਆਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਭਾਜਪਾ ਆਗੂਆਂ ਗੁਰਮੇਜ ਸਿੰਘ ਦੋਦਾ ਤੇ ਦਿਲਬਾਗ ਸਿੰਘ ਸਿੱਧਵਾਂ ਸਾਬਕਾ ਸਰਪੰਚ ਨੇ ਸਾਂਝੇ ਤੌਰ’ ਤੇ ਦੱਸਿਆ ਕਿ ਦੇਸ਼ ਦੇ ਕਿਸੇ ਵੀ ਸੂਬੇ ’ਚ ਜਦੋਂ ਵੀ ਭਾਜਪਾ ਹੋਂਦ ’ਚ ਆਈ ਹੈ, ਤਾਂ ਵਿਕਾਸ ਦੀਆਂ ਹਨੇਰੀਆਂ ਆ ਚੁੱਕੀਆਂ ਹਨ ਤੇ ਸੂਬੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਰਹੇ ਹਨ। ਪਰ ਪੰਜਾਬ ਸੂਬਾ ਦਿਨੋਂ-ਦਿਨ ਦੂਸਰੀਆਂ ਸਰਕਾਰਾਂ ਦੀਆਂ ਨਲਾਇਕੀਆਂ ਸਦਕਾ ਪੱਛੜੇਪਣ ਵੱਲ ਜਾ ਰਿਹਾ ਹੈ। ਸੂਬੇ ਦੇ ਲੋਕ ਹੁਣ ਸੱਚ ਨੂੰ ਸਮਝ ਚੁੱਕੇ ਹਨ ਤੇ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਸੱਤਾ ’ਚ ਲਿਆ ਕੇ ਨਵਾਂ ਇਤਿਹਾਸ ਸਿਰਜਣਗੇ।