ਪੰਜਾਬ ਪੈਨਸ਼ਨਰਜ਼ ਫਰੰਟ ਦੀ ਮੀਟਿੰਗ ਦੌਰਾਨ ਪੈਨਸ਼ਨਰਾਂ ਕੀਤੀ ਸਰਕਾਰ ਦੀ ਨਿਖੇਧੀ
ਸਰਕਾਰ ਅਦਾਲਤਾਂ ਵੱਲੋਂ ਪੈਨਸ਼ਨ ਧਾਰਕਾਂ ਦੇ ਹੱਕ ’ਚ ਕੀਤੇ ਫ਼ੈਸਲਿਆਂ ਨੂੰ ਲਾਗੂ ਕਰਨ ਤੋਂ ਕੰਨੀ ਕਤਰਾ ਰਹੀ ਹੈ
Publish Date: Tue, 31 Mar 2026 04:15 PM (IST)
Updated Date: Wed, 01 Apr 2026 04:01 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਪੈਨਸ਼ਨਰਜ਼ ਫਰੰਟ ਦੀ ਮੀਟਿੰਗ ਐਡਵੋਕੇਟ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਸਾਰੇ ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਅੱਜ ਤਕ ਦੀ ਸਭ ਤੋਂ ਨਿਕੰਮੀ, ਡਰਾਮੇਬਾਜ਼ ਸਰਕਾਰ ਸਾਬਤ ਹੋਈ ਹੈ। ਸਰਕਾਰ ਲੋਕਾਂ ਤੇ ਪੈਨਸ਼ਨਧਾਰਕਾਂ ਦੀਆਂ ਮੰਗਾਂ ਤੋਂ ਮੂੰਹ ਫੇਰ ਕੇ ਫੋਕੀ ਇਸ਼ਤਿਹਾਰਬਾਜ਼ੀ ’ਚ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ। ਸਰਕਾਰ 16 ਫ਼ੀਸਦੀ ਮਹਿੰਗਾਈ ਭੱਤਾ ਦੱਬ ਕੇ ਬੈਠੀ ਹੈ, 2.59 ਨਾਲ ਗੁਣਾ ਕਰ ਕੇ ਪੈਨਸ਼ਨ ਨਹੀਂ ਸੋਧੀ ਜਾ ਰਹੀ, ਅਦਾਲਤਾਂ ਵੱਲੋਂ ਪੈਨਸ਼ਨ ਧਾਰਕਾਂ ਦੇ ਹੱਕ ’ਚ ਕੀਤੇ ਫ਼ੈਸਲਿਆਂ ਨੂੰ ਲਾਗੂ ਕਰਨ ਤੋਂ ਕੰਨੀ ਕਤਰਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ 16 ਫ਼ੀਸਦੀ ਅਦਾਇਗੀ ਤੁਰੰਤ ਕੀਤੀ ਜਾਵੇ, 2.59 ਗੁਣਾਕ ਨਾਲ ਪੈਨਸ਼ਨ ਸੋਧੀ ਜਾਵੇ, ਪੇ-ਕਮਿਸ਼ਨ ਦਾ ਸਾਰਾ ਬਕਾਇਆ ਜਾਰੀ ਕੀਤਾ ਜਾਵੇ, ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਮੰਗਲ ਦਾਸ, ਇੰਦਰ ਮਾਨ, ਬਲਦੇਵ ਸਿੰਘ ਪਵਾਰ, ਕੁਲਵੰਤ ਸਿੰਘ ਰੂਪੋਵਾਲੀ, ਕੁਲਵੰਤ ਸਿੰਘ ਭੁੱਲਰ, ਹਰਭਜਨ ਸਿੰਘ ਗਿੱਲ, ਮਨਜੀਤ ਸਿੰਘ, ਕੁਲਵੰਤ ਸਿੰਘ, ਰਾਜਿੰਦਰ ਸਿੰਘ ਝੰਜੋਟੀ, ਗਿਆਨੀ ਜਸਵੰਤ ਸਿੰਘ, ਅਰੂੜ ਚੰਦ ਸ਼ਰਮਾ, ਮਾਲੂਕ ਸਿੰਘ, ਕਰਤਾਰ ਸਿੰਘ, ਗੁਰਨਾਮ ਸਿੰਘ ਰਾਏ, ਲੱਖਾ ਸਿੰਘ ਹੇਰ ਆਦਿ ਹਾਜ਼ਰ ਸਨ।