ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਨਵੇਂ ਜੁੜੇ ਮੈਂਬਰਾਂ ਨੂੰ ਕੀਤਾ ਸਨਮਾਨਿਤ
ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ, ਨਵੇਂ ਜੁੜੇ ਮੈਂਬਰਾਂ ਨੂੰ ਕੀਤਾ ਸਨਮਾਨਿਤ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਤਰਨਤਾਰਨ ਦੀ ਮੀਟਿੰਗ ਗੁਰਨਾਮ ਸਿੰਘ ਪਨਗੋਟਾ ਪ੍ਰਧਾਨ ਜ਼ਿਲ੍ਹਾ ਤਰਨਤਾਰਨ ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦਫ਼ਤਰ ਵਿਚ ਹੋਈ। ਇਸ ਮੀਟਿੰਗ ਵਿਚ ਸਟੇਜ ਸਕੱਤਰ ਦਾ ਕੰਮ ਹਰਪਾਲ ਸਿੰਘ ਪਲਾਸੌਰ ਨੇ ਕੀਤਾ ਤੇ ਇਸ ਮੀਟਿੰਗ ਨੂੰ ਹੰਸਰਾਜ ਸਿੰਘ ਸੇਵਾ ਮੁਕਤ ਇੰਸਪੈਕਟਰ ਅਤੇ ਸਤਨਾਮ ਸਿੰਘ ਨੇ ਸੰਬੋਧਨ ਕਰਦੇ ਹੋਏ, ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿਚ ਅਲੋਚਨਾ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨਾਲ ਬਹੁਤ ਵੱਡਾ ਅਨਿਆਂ ਕਰ ਰਹੀ ਹੈ। ਪੰਜਾਬ ਸਰਕਾਰ ਪੰਜਾਬ ਆਹਲਾ ਅਫ਼ਸਰਾਂ ਅਤੇ ਜੱਜਾ ਆਦਿ ਨੂੰ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਡੀਏ ਦੇ ਦਿੱਤਾ ਜਾਂਦਾ ਹੈ ਅਤੇ ਆਮ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਇਹ ਡੀਏ ਨਹੀ ਦਿੱਤਾ ਜਾਂਦਾ। ਜਦੋਂ ਕਿ ਇਹ ਛੋਟੇ ਮੁਲਾਜ਼ਮਾ ਦਾ ਵੀ ਹੱਕ ਹੈ ਅਤੇ ਹੁਣ ਤਕ ਸਰਕਾਰ ਨੇ 16 ਫੀਸਦੀ ਤਕ ਡੀਏ ਨੱਪ ਕੇ ਰੱਖਿਆ ਹੋਇਆ ਹੈ, ਜੋ ਕਿ ਮੁਲਾਜ਼ਮਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਇਸ ਮੀਟਿੰਗ ਵਿਚ ਗੁਰਨਾਮ ਸਿੰਘ ਪ੍ਰਧਾਨ ਨੇ ਆਏ ਪੈਨਸ਼ਨਰਾਂ ਨੂੰ ‘ਜੀ ਆਇਆਂ’ ਕਿਹਾ ਅਤੇ ਐਸੋਸੀਏਸ਼ਨ ਦਾ ਮਹੀਨਾਵਾਰੀ ਹਿਸਾਬ ਕਿਤਾਬ ਦੱਸਿਆ ਅਤੇ ਇਹ ਵੀ ਕਿਹਾ ਕਿ ਕੋਈ ਵੀ ਮੁਲਾਜ਼ਮ ਪੈਨਸ਼ਨ ਸਬੰਧੀ ਜਾਂ ਕੋਈ ਵੀ ਸਮੱਸਿਆ ਹੈ ਤਾਂ ਮੇਰੇ ਨਾਲ ਸਾਂਝੀ ਕਰ ਸਕਦਾ ਹੈ। ਇਸ ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਬਲਦੇਵ ਸਿੰਘ ਧਰਮਕੋਟ ਰਿਟਾਇਰ ਡੀਐੱਸਪੀ, ਅਜਮੇਰ ਸਿੰਘ ਸੰਧੂ ਖਾਰਾ, ਪ੍ਰਕਾਸ਼ ਸਿੰਘ ਮੁੱਖ ਖਜ਼ਾਨਚੀ ਮੁੰਡਾ ਪਿੰਡ, ਰੋਸ਼ਨ ਸਿੰਘ ਸਰਹਾਲੀ, ਜਸਬੀਰ ਸਿੰਘ ਪਲਾਸੌਰ, ਬਲਵਿੰਦਰ ਸਿੰਘ ਝਬਾਲ, ਹਰਭਜਨ ਸਿੰਘ ਸਰਾਂ, ਪ੍ਰਭ ਸਿੰਘ ਚੱਕ ਮਹਿਰ, ਝਿਰਮਲ ਸਿੰਘ ਤਰਨਤਾਰਨ, ਗੁਰਨਾਮ ਸਿੰਘ ਫਤਿਆਬਾਦ, ਜਸਵਿੰਦਰ ਸਿੰਘ ਧੂੰਦਾ, ਮਹਿੰਦਰ ਸਿੰਘ ਸਰਾਂ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਭੇਜ ਸਿੰਘ, ਅਜੈਬ ਸਿੰਘ ਖਾਰਾ, ਸਤਨਾਮ ਸਿੰਘ, ਕੁਲਦੀਪ ਸਿੰਘ ਚੁਤਾਲਾ, ਚਾਨਣ ਸਿੰਘ ਬਾਜਵਾ ਖੇਮਕਰਨ, ਬਲਵਿੰਦਰ ਸਿੰਘ ਧਰਮਕੋਟ, ਗੁਲਜਾਰ ਸਿੰਘ ਜੰਡਿਆਲਾ, ਦਿਲਬਾਗ ਸਿੰਘ ਬਾਠ, ਜੋਗਿੰਦਰ ਸਿੰਘ ਲਖਨਾ, ਹਰਭਜਨ ਸਿੰਘ ਵੈਰੋਵਾਲ, ਚਤਰ ਸਿੰਘ ਡੁੱਗਰੀ, ਸਰਮੁੱਖ ਸਿੰਘ ਡੇਹਰਾ ਸਾਹਿਬ, ਗੁਰਮਿੰਦਰ ਸਿੰਘ ਪੱਧਰੀ, ਬਲਬੀਰ ਸਿੰਘ ਕਾਜੀਕੋਟ ਰੋਡ ਤਰਨਤਾਰਨ, ਸੁਰਿੰਦਰ ਸਿੰਘ ਛਿੰਦਾ ਪਹਿਲਵਾਨ, ਪਰਮਜੀਤ ਸਿੰਘ ਫਤਿਆਬਾਦ, ਦਰਸ਼ਨ ਸਿੰਘ ਮੂਧਲ, ਸੰਤੋਖ ਸਿੰਘ ਮਾਸਟਰ ਕਲੋਨੀ ਤਰਨਤਾਰਨ, ਰਾਜਬਿੰਦਰ ਸਿੰਘ, ਗੁਰਦਿਆਲ ਸਿੰਘ ਅਤੇ ਦਲਜੀਤ ਸਿੰਘ ਨੌਸ਼ਹਿਰਾ ਪੰਨੂਆ, ਬਲਬੀਰ ਸਿੰਘ ਹਰੀਕੇ, ਪ੍ਰੀਤਮ ਸਿੰਘ ਬੁੱਘਾ, ਦਰਬਾਰਾ ਸਿੰਘ ਪਿੱਦੀ, ਬਲਕਾਰ ਸਿੰਘ ਢੋਟੀਆ, ਕੁਲਵਿੰਦਰ ਸਿੰਘ ਗੁਰੂ ਤੇਗ ਬਹਾਦਰ ਨਗਰ ਤਰਨਤਾਰਨ, ਜਰਨੈਲ ਸਿੰਘ ਬੰਡਾਲਾ, ਹਰਜੀਤ ਸਿੰਘ ਕਲੰਜਰ, ਹਰਭਜਨ ਸਿੰਘ ਸਰਾਂ, ਕੁਲਵਿੰਦਰ ਸਿੰਘ ਜੰਡਿਆਲਾ ਗੁਰੂ, ਸੁਰਜੀਤ ਸਿੰਘ ਸ਼ੱਕਰੀ, ਨਿਰਮਲ ਸਿੰਘ ਝਬਾਲ ਆਦਿ ਸ਼ਾਮਲ ਹੋਏ। ਇਸ ਮੀਟਿੰਗ ਵਿਚ ਗੁਰਬਚਨ ਸਿੰਘ ਮਾਣੋਚਾਹਲ ਸੇਵਾ ਮੁਕਤ ਡੀਐੱਸਪੀ ਜੋ ਪਿਛਲੇ ਦਿਨੀਂ ਸਵਰਗਵਾਸ ਹੋ ਗਏ ਸੀ, ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮਹੀਨੇ ਰਿਟਾਇਰ ਹੋਏ ਇੰਸਪੈਕਟਰ ਗੁਰਨਾਮ ਸਿੰਘ ਖਡੂਰ ਸਾਹਿਬ, ਇੰਸਪੈਕਟਰ ਬਲਜਿੰਦਰ ਸਿੰਘ ਪੰਡੋਰੀ ਤਖ਼ਤ ਮਲ, ਇੰਸਪੈਕਟਰ ਹੀਰਾ ਸਿੰਘ ਭੈਣੀ ਸਿੱਧਵਾ, ਐੱਸਆਈ ਜਰਨੈਲ ਸਿੰਘ ਬੰਡਾਲਾ, ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਬੰਡਾਲਾ, ਹਰਜਿੰਦਰ ਸਿੰਘ ਮੂਸੇ, ਜਗਜੀਤ ਸਿੰਘ ਪਲਾਸੌਰ, ਸੁਰਜੀਤ ਸਿੰਘ ਨੂਰਦੀ ਅੱਡਾ ਤਰਨਤਾਰਨ, ਜਸਵੰਤ ਸਿੰਘ ਠੱਠਾ, ਰਜਿੰਦਰ ਸਿੰਘ ਫਤਿਆਬਾਦ, ਜਗਜੀਤ ਸਿੰਘ ਵੜਿੰਗ ਸੂਬਾ ਸਿੰਘ, ਗੁਰਪ੍ਰੀਤ ਸਿੰਘ ਖਡੂਰ ਸਾਹਿਬ ਅਤੇ ਭੁਪਿੰਦਰ ਸਿੰਘ ਗੁਰੂ ਤੇਗ ਬਹਾਦਰ ਨਗਰ, ਤਰਨਤਾਰਨ ਨੂੰ ਐਸੋਸੀਏਸ਼ਨ ਦਾ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।