ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਘ ’ਚ ਲਗਾਈ ਇਕ ਰੋਜ਼ਾ ਵਰਕਸ਼ਾਪ
ਡਾ. ਜਤਿੰਦਰ ਸਿੰਘ ਨੇ ਆਪਣੇ ਲੈਕਚਰ ਰਾਹੀਂ ਸਾਡੇ ਜੀਵਨ ਵਿਚ ਵਿਹਾਰਕ ਪੱਧਰ ਉੱਤੇ ਗਣਿਤ ਦੀ ਵਰਤੋਂ ਅਤੇ ਮਹੱਤਤਾ ਬਾਰੇ ਢੁੱਕਵੀਆਂ ਉਦਾਹਰਣਾਂ ਦੇ ਕੇ ਜਾਣੂੰ ਕਰਵਾਇਆ।
Publish Date: Sun, 25 Jan 2026 07:30 PM (IST)
Updated Date: Mon, 26 Jan 2026 04:16 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਭਿੱਖੀਵਿੰਡ : ਵਾਈਸ ਚਾਂਸਲਰ ਡਾ.ਕਰਮਜੀਤ ਸਿੰਘ ਅਤੇ ਡੀਨ ਕਾਲਜ ਵਿਕਾਸ ਕੌਂਸਲ ਡਾ. ਸਰੋਜ ਅਰੋੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਘ ਵਿਚ ਰੂਸਾ ਅਧੀਨ ਗਣਿਤ ਵਿਭਾਗ ਵਲੋਂ ਇਕ ਰੋਜ਼ਾ ਵਰਕਸ਼ਾਪ ਲਾਈ ਗਈ। ਵਰਕਸ਼ਾਪ ਅਧੀਨ ਸਾਫਟਵੇਅਰ ਟੂਲ ਫਾਰ ਕੰਪਿਉਟੇਸ਼ਨਲ ਮੈਥੇਮੈਟਿਕਸ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਵਰਕਸ਼ਾਪ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਗੁਰਚਰਨਜੀਤ ਸਿੰਘ ਨੇ ਵਿਦਿਆਰਥੀਆਂ ਲਈ ਵਰਕਸ਼ਾਪ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਅੱਜ ਦੇ ਵਕਤਾ ਡਾ. ਜਤਿੰਦਰ ਸਿੰਘ ਨਾਲ ਜਾਣ-ਪਛਾਣ ਕਰਵਾਉਂਦਿਆਂ ਦੱਸਿਆ ਕਿ ਪ੍ਰੋਫੈਸਰ ਡਾ. ਜਤਿੰਦਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ , ਅੰਮ੍ਰਿਤਸਰ ਵਿਖੇ ਗਣਿਤ ਵਿਭਾਗ ਵਿਚ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਇਸ ਉਪਰੰਤ ਕਾਲਜ ਪ੍ਰਿੰਸੀਪਲ ਸਮੇਤ ਪ੍ਰਬੰਧਕ ਕਮੇਟੀ ਵਲੋਂ ਡਾ. ਜਤਿੰਦਰ ਸਿੰਘ ਨੂੰ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਡਾ. ਜਤਿੰਦਰ ਸਿੰਘ ਨੇ ਆਪਣੇ ਲੈਕਚਰ ਰਾਹੀਂ ਸਾਡੇ ਜੀਵਨ ਵਿਚ ਵਿਹਾਰਕ ਪੱਧਰ ਉੱਤੇ ਗਣਿਤ ਦੀ ਵਰਤੋਂ ਅਤੇ ਮਹੱਤਤਾ ਬਾਰੇ ਢੁੱਕਵੀਆਂ ਉਦਾਹਰਣਾਂ ਦੇ ਕੇ ਜਾਣੂੰ ਕਰਵਾਇਆ। ਇਸਤੋਂ ਇਲਾਵਾ ਉਨ੍ਹਾਂ ਗਣਿਤਕ ਗਣਨਾਵਾਂ ਨੂੰ ਸਾਫ਼ਟਵੇਅਰ ਸਾਈਂਲੈਬ ਰਾਹੀਂ ਕਰਨ ਦੇ ਤਰੀਕਿਆਂ ਅਤੇ ਪ੍ਰਕਿਰਿਆਵਾਂ ਬਾਰੇ ਬਹੁਤ ਸਰਲ ਢੰਗ ਨਾਲ ਵਿਦਿਆਰਥੀਆਂ ਨੂੰ ਸਮਝਾਇਆ। ਆਧੁਨਿਕ ਗਣਿਤ ਵਿਚ ਵਰਤੀਆਂ ਜਾਂਦੀਆਂ ਮੁੱਢਲੀਆਂ ਧਾਰਨਾਵਾਂ ਦੀ ਉਤਪਤੀ ਅਤੇ ਵਿਕਾਸ ਬਾਰੇ ਵਿਦਿਆਰਥੀਆਂ ਨੇ ਸਵਾਲਾਂ ਦੇ ਜਵਾਬ ਬੜੇ ਹੀ ਸਪੱਸ਼ਟ ਤੇ ਸੁਚੱਜੇ ਤਰੀਕੇ ਨਾਲ ਦਿੱਤੇ। ਕਾਲਜ ਦੇ ਪ੍ਰਿੰਸੀਪਲ ਕਿੰਦਰਜੀਤ ਕੌਰ ਨੇ ਕਾਲਜ ਦੇ ਸਮੁੱਚੇ ਸਟਾਫ਼ ਵੱਲੋਂ ਡਾ. ਜਤਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਦੇ ਲੈਕਚਰ ਤੋਂ ਗਣਿਤ ਵਿਭਾਗ ਦੇ ਵਿਦਿਆਰਥੀਆਂ ਨੇ ਜ਼ਰੂਰ ਮੁੱਲਵਾਨ ਜਾਣਕਾਰੀ ਪ੍ਰਾਪਤ ਕੀਤੀ ਹੈ। ਅਖ਼ੀਰ ਵਿਚ ਕਾਲਜ ਪ੍ਰਿੰਸੀਪਲ ਸਮੇਤ ਸਟਾਫ਼ ਵੱਲੋਂ ਡਾ. ਜਤਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਰਕਸ਼ਾਪ ਕਮੇਟੀ ਦੇ ਕੋਆਰਡੀਨੇਟਰ ਡਾ. ਗੁਰਚਰਨਜੀਤ ਸਿੰਘ, ਡਿਪਟੀ ਕੋਆਰਡੀਨੇਟਰ ਪ੍ਰੋਫੈਸਰ ਗੁਰਲਾਲ ਸਿੰਘ, ਪ੍ਰੋਫੈਸਰ ਗੁਰਜੀਤ ਸਿੰਘ, ਡਾ. ਬੇਅੰਤ ਸਿੰਘ, ਪ੍ਰੋਫੈਸਰ ਬਲਜੀਤ ਕੌਰ, ਪ੍ਰੋਫੈਸਰ ਪਰਮਜੀਤ ਸਿੰਘ ਇਤਿਹਾਸ ਵਿਭਾਗ, ਪ੍ਰੋਫੈਸਰ ਗਣੇਸ਼ ਮਹਿਰਾ ਅਤੇ ਪ੍ਰੋਫੈਸਰ ਨਵਦੀਪ ਕੌਰ ਸਮੇਤ ਸਮੂਹ ਸਟਾਫ਼ ਹਾਜਰ ਸੀ। ਕੈਪਸ਼ਨ - ਕਾਲਜ ਵਿਚ ਵਰਕਸ਼ਾਪ ਮੌਕੇ ਡਾ. ਜਤਿੰਦਰ ਸਿੰਘ ਦਾ ਸਵਾਗਤ ਕਰਦੇ ਹੋਏ ਪ੍ਰਿੰਸੀਪਲ ਕਿੰਦਰਜੀਤ ਕੌਰ।