ਰਾਤ ਸਮੇਂ ਅੰਗੀਠੀਆਂ ਕਮਰੇ ਅੰਦਰ ਰੱਖਣ ਤੋਂ ਗੁਰੇਜ਼ ਕਰਨਾ ਚਾਹੀਦਾ : ਡਾਕਟਰ ਗਿੱਲ
ਧੁੰਦ ਕਾਰਨ ਸੜਕੀ ਹਾਦਸਿਆਂ ਤੋ਼ ਬਚਣ ਲਈ ਜ਼ਰੂਰੀ ਕੰਮਾਂ ਵਾਸਤੇ ਹੀ ਘਰੋਂ ਬਾਹਰ ਜਾਣਾ ਚਾਹੀਦਾ ਹੈ ਤੇ ਆਪਣੇ ਵਹੀਕਲ ਦੀ ਸਪੀਡ ਲਿਮਿਟ ’ਚ ਰੱਖਣੀ ਚਾਹੀਦੀ ਹੈ
Publish Date: Wed, 14 Jan 2026 07:18 PM (IST)
Updated Date: Thu, 15 Jan 2026 04:10 AM (IST)

ਲਵਦੀਪ ਦੇਵਗਨ,•ਪੰਜਾਬੀ ਜਾਗਰਣ, ਸਰਹਾਲੀ ਕਲਾਂ : ਕਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਵਿਖੇ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸੀਐੱਚਸੀ ਸਰਹਾਲੀ ਦੀ ਯੋਗ ਅਗਵਾਈ ਹੇਠ ਮੀਟਿੰਗ ਕੀਤੀ ਗਈ ਹੈ। ਇਸ ਮੌਕੇ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਰਦੀ ਦੇ ਦਿਨ ਚੱਲ ਰਹੇ ਹਨ ਅਤੇ ਸੰਘਣੀ ਧੁੰਦ ਕਾਰਨ ਠੰਢ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਕਈ ਲੋਕ ਕਮਰੇ ਅੰਦਰ ਨਿੱਘ ਲੈਣ ਲਈ ਅੰਗੀਠੀਆਂ ਜਾਂ ਬਾਲਟੇ ’ਚ ਕੋਲੇ ਜਾਂ ਲੱਕੜਾਂ ਦੀ ਅੱਗ ਪਾ ਕੇ ਕਮਰੇ ਅੰਦਰ ਰੱਖ ਲੈਂਦੇ ਹਨ। ਜਿਸ ਕਾਰਨ ਕਮਰੇ ਅੰਦਰ ਆਕਸੀਜਨ ਦੀ ਕਮੀਂ ਹੋ ਜਾਂਦੀ ਹੈ, ਸਾਹ ਲੈਣ ’ਚ ਮੁਸ਼ਕਿਲ ਆਉਂਦੀ ਹੈ ਤੇ ਇਸ ਨਾਲ ਕਮਰੇ ਅੰਦਰ ਸੁੱਤੇ ਪਰਿਵਾਰਿਕ ਮੈਂਬਰਾਂ ਦੀ ਜਾਨ ਵੀ ਚਲੇ ਜਾਂਦੀ ਹੈ। ਇਸ ਲਈ ਇਹ ਰਾਤ ਸਮੇਂ ਅੰਗੀਠੀਆਂ ਕਮਰੇ ਅੰਦਰ ਰੱਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਧੁੰਦ ਕਾਰਨ ਸੜਕੀ ਹਾਦਸਿਆਂ ਤੋ਼ ਬਚਣ ਲਈ ਜ਼ਰੂਰੀ ਕੰਮਾਂ ਵਾਸਤੇ ਹੀ ਘਰੋਂ ਬਾਹਰ ਜਾਣਾ ਚਾਹੀਦਾ ਹੈ ਤੇ ਆਪਣੇ ਵਹੀਕਲ ਦੀ ਸਪੀਡ ਲਿਮਿਟ ’ਚ ਰੱਖਣੀ ਚਾਹੀਦੀ ਹੈ, ਤਾਂ ਜੋ ਤੁਰੰਤ ਬਚਾਅ ਕੀਤਾ ਜਾ ਸਕੇ। ਇਸ ਮੌਕੇ ਪ੍ਰਧਾਨ ਜਸਪਿੰਦਰ ਸਿੰਘ, ਬਲਰਾਜ ਸਿੰਘ ਬੀਈਈ, ਐੱਸਆਈ ਬਿਕਰਮਜੀਤ ਸਿੰਘ, ਐੱਸਆਈ ਅੰਗਰੇਜ਼ ਸਿੰਘ, ਐੱਸਆਈ ਦੀਨ ਦਿਆਲ, ਅਮਨਦੀਪ ਸਿੰਘ ਫਤਿਆਬਾਦ, ਅਮਨਪ੍ਰੀਤ ਸਿੰਘ ਭੈਲ, ਅਮਨਦੀਪ ਸਿੰਘ ਧੂੰਦਾ, ਗੁਰਪਵਿੱਤਰ ਸਿੰਘ ਸੋਹਲ ਆਦਿ ਹਾਜਰ ਸਨ।