ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਠੇਕੇਦਾਰ ਪਰਿਵਾਰ ਨੇ ਦਿੱਤਾ 6100 ਰੁਪਏ ਸ਼ਗਨ
ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਠੇਕੇਦਾਰ ਪਰਿਵਾਰ ਵੱਲੋਂ ਸ਼ੁਰੂ ਕੀਤੀ ਗਈ ਲੋੜਵੰਦ ਪਰਿਵਾਰਾਂ ਨੂੰ ਮੱਦਦ ਦੇਣ ਦੀ ਰਿਵਾਇਤ ਨੂੰ ਨਿਭਾਉਣ ਲਈ ਵਚਨਬੱਧ ਹੈ।
Publish Date: Sun, 18 Jan 2026 05:47 PM (IST)
Updated Date: Mon, 19 Jan 2026 04:09 AM (IST)
ਜਗਦੀਸ਼ ਰਾਜ•,ਪੰਜਾਬੀ ਜਾਗਰਣ, ਅਮਰਕੋਟ : ਵਿਧਾਨ ਸਭਾ ਹਲਕਾ ਖੇਮਕਰਨ ਦੀ ਨਾਮਵਰ ਸ਼ਖ਼ਸ਼ੀਅਤ ਸਵ. ਸਰਪੰਚ ਜਰਮਲ ਸਿੰਘ ਠੇਕੇਦਾਰ ਵਲਟੋਹਾ ਵੱਲੋਂ ਆਪਣੇ ਦਾਦਾ ਜੀ ਸਵਰਗੀ ਬਾਪੂ ਬਚਨ ਸਿੰਘ ਠੇਕੇਦਾਰ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ 3100 ਰੁਪਏ ਸ਼ਗਨ ਵਜੋਂ ਦੇਣ ਦੀ ਰਿਵਾਇਤ ਨੂੰ ਅੱਗੇ ਤੋਰਦਿਆ ਹੋਇਆ ਸਰਪੰਚ ਜਰਮਲ ਸਿੰਘ ਠੇਕੇਦਾਰ ਵਲਟੋਹਾ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ 6100 ਰੁਪਏ ਸ਼ਗਨ ਵਜੋਂ ਦੇ ਕੇ ਠੇਕੇਦਾਰ ਪਰਿਵਾਰ ਵੱਲੋਂ ਆਪਣਾ ਫਰਜ਼ ਨਿਭਾਇਆ ਜਾਂਦਾ ਸੀ। 4 ਜਨਵਰੀ ਨੂੰ ਸਰਪੰਚ ਜਰਮਲ ਸਿੰਘ ਠੇਕੇਦਾਰ ਵਲਟੋਹਾ ਇਸ ਸੰਸਾਰ ਨੂੰ ਅਲਵਿਦਾ ਕਹਿ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ।
ਇਸ ਮੌਕੇ ਸਵਰਗੀ ਸਰਪੰਚ ਜਰਮਲ ਸਿੰਘ ਠੇਕੇਦਾਰ ਵਲਟੋਹਾ ਦੇ ਬੇਟੇ ਲਵਪ੍ਰੀਤ ਸਿੰਘ ਠੇਕੇਦਾਰ, ਭਰਾ ਸਰਵਣ ਸਿੰਘ ਠੇਕੇਦਾਰ ਅਤੇ ਚਾਚਾ ਸੁਖਦੇਵ ਸਿੰਘ ਠੇਕੇਦਾਰ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਮੱਦਦ ਕਰਨ ਲਈ ਠੇਕੇਦਾਰ ਪਰਿਵਾਰ ਹਮੇਸ਼ਾ ਆਪਣਾ ਫਰਜ਼ ਨਿਭਾਉਂਦਾ ਹੋਇਆ, ਹਰੇਕ ਵਰਗ ਦੇ ਲੋੜਵੰਦ ਪਰਿਵਾਰ ਦੀ ਮੱਦਦ ਲਈ ਬਿਨਾਂ ਕਿਸੇ ਭੇਦਭਾਵ, ਬਿਨਾਂ ਕਿਸੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਠੇਕੇਦਾਰ ਪਰਿਵਾਰ ਵੱਲੋਂ ਸ਼ੁਰੂ ਕੀਤੀ ਗਈ ਲੋੜਵੰਦ ਪਰਿਵਾਰਾਂ ਨੂੰ ਮੱਦਦ ਦੇਣ ਦੀ ਰਿਵਾਇਤ ਨੂੰ ਨਿਭਾਉਣ ਲਈ ਵਚਨਬੱਧ ਹੈ।
ਇਸ ਮੌਕੇ ਹੀਰਾ ਸਿੰਘ ਮੁਨੀਮ, ਮੇਜਰ ਸਿੰਘ ਮੁਨੀਮ, ਚਮਕੌਰ ਸਿੰਘ ਮੈਂਬਰ, ਬਲਵਿੰਦਰ ਸਿੰਘ ਬਿੱਟੂ ਮੈਂਬਰ, ਚਮਕੌਰ ਸਿੰਘ ਠੇਕੇਦਾਰ ਮੈਂਬਰ, ਲਵਪ੍ਰੀਤ ਸਿੰਘ ਲਵਲੀ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।