ਅਬਜ਼ਰਵਰ ਚੀਮਾ ਨੇ ਵਾਰਡ ਨੰ.13 ਦੇ ਨਿਵਾਸੀਆਂ ਨਾਲ ਕੀਤੀ ਮੀਟਿੰਗ, ਸੁਣੀਆਂ ਮੁਸ਼ਕਿਲਾਂ
ਵਾਰਡ ਨਿਵਾਸੀਆਂ ਨੇ ਦੱਸਿਆ ਕਿ ਉਹ ਇਸ ਸਮੇਂ ਵਾਰਡ ’ਚ ਸੀਵਰੇਜ ਸਿਸਟਮ ਦਾ ਯੋਗ ਪ੍ਰਬੰਧ ਤੇ ਬਿਜਲੀ ਲਾਈਟ ਆਦਿ ਦਾ ਪ੍ਰਬੰਧ ਨਾ ਹੋਣ ਬਾਰੇ ਮੁਸ਼ਕਿਲਾਂ ਨਾਲ ਜੂਝ ਰਹੇ ਹਨ।
Publish Date: Sun, 01 Mar 2026 04:27 PM (IST)
Updated Date: Mon, 02 Mar 2026 04:01 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਬਾਠ ਰੋਡ ’ਤੇ ਪੈਂਦੇ ਵਾਰਡ ਨੰਬਰ 13 ’ਚ ਰਣਜੀਤ ਸਿੰਘ ਬਾਠ ਦੇ ਗ੍ਰਹਿ ਵਿਖੇ ਹੋਈ ਮੀਟਿੰਗ ’ਚ ਰਣਜੀਤ ਸਿੰਘ ਚੀਮਾ ਅਬਜ਼ਰਵਰ ਆਮ ਆਦਮੀ ਪਾਰਟੀ ਨੇ ਆਪਣੇ ਸਾਥੀਆਂ ਸਮੇਤ ਪੁੱਜ ਕੇ ਇੱਥੋਂ ਦੇ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਵਾਰਡ ਨਿਵਾਸੀਆਂ ਨੇ ਦੱਸਿਆ ਕਿ ਉਹ ਇਸ ਸਮੇਂ ਵਾਰਡ ’ਚ ਸੀਵਰੇਜ ਸਿਸਟਮ ਦਾ ਯੋਗ ਪ੍ਰਬੰਧ ਤੇ ਬਿਜਲੀ ਲਾਈਟ ਆਦਿ ਦਾ ਪ੍ਰਬੰਧ ਨਾ ਹੋਣ ਬਾਰੇ ਮੁਸ਼ਕਿਲਾਂ ਨਾਲ ਜੂਝ ਰਹੇ ਹਨ। ਇਸ ਮੌਕੇ ਰਣਜੀਤ ਸਿੰਘ ਚੀਮਾ ਨੇ ਉਕਤ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਦਿਆਂ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਅਹਿਮ ਮੁਸ਼ਕਿਲਾਂ ਜਲਦ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਕੌਂਸਲਰ ਜਗਰੂਪ ਕੌਰ ਕਲੇਰ, ਵਾਰਡ ਇੰਚਾਰਜ਼ ਮਾਨ ਸਿੰਘ ਕਲੇਰ, ਜ਼ਿਲ੍ਹਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਰਣਜੀਤ ਸਿੰਘ ਬਾਠ, ਸੂਬੇਦਾਰ ਸੁਖਚੈਨ ਸਿੰਘ, ਚਮਕੌਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਗੋਪੀ, ਇੰਸਪੈਕਟਰ ਜਗਤਾਰ ਸਿੰਘ, ਨੰਬਰਦਾਰ ਮਨਜੀਤ ਸਿੰਘ, ਨੰਬਰਦਾਰ ਇਕਬਾਲ ਸਿੰਘ, ਕੁਲਵੰਤ ਸਿੰਘ, ਜੈਮਲ ਸਿੰਘ, ਸਰਦੂਲ ਸਿੰਘ, ਕੁਲਵਿੰਦਰ ਸਿੰਘ, ਫੌਜੀ, ਥਾਣੇਦਾਰ ਦਿਲਬਾਗ ਸਿੰਘ, ਨਸੀਬ ਸਿੰਘ ਰੰਧਾਵਾ, ਗੁਲਜਾਰ ਸਿੰਘ, ਜੀ ਮੁਨੀਮ, ਬਲਾਕ ਪ੍ਰਧਾਨ ਨਿਸ਼ਾਨ ਸਿੰਘ, ਮਨਜੀਤ ਸਿੰਘ ਫੌਜੀ ਆਦਿ ਹਾਜ਼ਰ ਸਨ।