ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਐੱਨਐੱਸਐੱਸ ਵਿਭਾਗ ਨੇ ਸੱਤ ਰੋਜ਼ਾ ਕੈਂਪ ਲਾਇਆ
ਪਿੰਗਲਵਾੜਾ ਆਪਣੇ ਆਪ ’ਚ ਵਿਸ਼ੇਸ਼ ਅਰਥ ਰੱਖਦੀ ਹੈ। ਜੋ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਵੱਡੇ ਕਾਰਜਾਂ ’ਚ ਜੁਟੀ ਹੋਈ ਇਕ ਵੱਡੀ ਸੰਸਥਾ ਹੈ।
Publish Date: Sat, 17 Jan 2026 04:40 PM (IST)
Updated Date: Sun, 18 Jan 2026 04:04 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਐੱਨਐੱਸਐੱਸ ਵਿਭਾਗ ਵੱਲੋਂ ਸੱਤ-ਰੋਜ਼ਾ ਕੈਂਪ ਲਾਇਆ ਗਿਆ। ਜਿਸ ’ਚ ਐੱਨਐੱਸਐੱਸ ਵਿਭਾਗ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਭਾਗ ਲਿਆ। ਕੈਂਪ ਦੇ ਸ਼ੁਰੂਆਤ ’ਚ ਬਲਦੇਵ ਸਿੰਘ ਸੰਧੂ ਡਾਇਰੈਕਟਰ ਕਰੀਅਰ ਐਂਡ ਕੋਰਸਿਜ਼ ਨਿਸ਼ਾਨ- ਏ- ਸਿੱਖੀ ਅਤੇ ਕਰਨਲ ਦਰਸ਼ਨ ਸਿੰਘ ਬਾਵਾ ਕੋਆਡੀਨੇਟਰ ਸੀ਼ਡੀ਼ਐੱਸ ਵਿਭਾਗ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬਲਦੇਵ ਸਿੰਘ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਐੱਨਐੱਸਐੱਸ ਦਾ ਕੈਂਪ ਵਿਦਿਆਰਥੀ ਜੀਵਨ ’ਚ ਅਹਿਮ ਯੋਗਦਾਨ ਪਾਉਂਦਾ ਹੋਇਆ, ਉਸ ਦੇ ਜੀਵਨ ਨੂੰ ਬਦਲਣ ’ਚ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਲਈ ਸਾਨੂੰ ਕੈਂਪ ਦਾ ਲਾਭ ਉਠਾਉਂਦੇ ਹੋਏ ਮਨੁੱਖੀ ਕਲਿਆਣ ਜਿਹੇ ਵੱਡੇ ਕਾਰਜਾਂ ਨੂੰ ਆਪਣੇ ਜੀਵਨ ’ਚ ਢਾਲਣਾ ਚਾਹੀਦਾ ਹੈ। ਇਸ ਮੌਕੇ ਕਰਨਲ ਦਰਸ਼ਨ ਸਿੰਘ ਬਾਵਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐੱਨਐੱਸਐੱਸ ਦਾ ਕੈਂਪ ਵਿਦਿਆਰਥੀ ਜੀਵਨ ’ਚ ਵਿਸ਼ੇਸ਼ ਅਰਥ ਰੱਖਦਾ ਹੈ। ਸਮਾਜ ’ਚ ਬਹੁਤ ਸਾਰੀਆਂ ਲੋਕ ਭਲਾਈ ਦੀਆਂ ਸੰਸਥਾਵਾਂ ਬਣੀਆਂ ਹਨ। ਜਿਨ੍ਹਾਂ ’ਚੋਂ ਪਿੰਗਲਵਾੜਾ ਆਪਣੇ ਆਪ ’ਚ ਵਿਸ਼ੇਸ਼ ਅਰਥ ਰੱਖਦੀ ਹੈ। ਜੋ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਵੱਡੇ ਕਾਰਜਾਂ ’ਚ ਜੁਟੀ ਹੋਈ ਇਕ ਵੱਡੀ ਸੰਸਥਾ ਹੈ। ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਨੇ ਆਏ ਹੋਏ ਮੁੱਖ ਵਕਤਿਆਂ ਨੂੰ ‘ਜੀ ਆਇਆ ਨੂੰ’ ਆਖਦੇ ਹੋਏ, ਇਸ ਸ਼ਲਾਘਾਯੋਗ ਕਾਰਜ ਕਰਨ ਲਈ ਕੋਆਰਡੀਨੇਟਰ ਪ੍ਰੋਫੈਸਰ ਸਰਤਾਜ ਸਿੰਘ ਛੀਨਾ, ਪ੍ਰੋਫੈਸਰ ਮਨਪ੍ਰੀਤ ਕੌਰ ਪ੍ਰੋਗਰਾਮ ਅਫ਼ਸਰ ਤੇ ਸਮੁੱਚੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਸਕਰਾਤਮਕ ਤੇ ਕੀਰਤੀਮਾਨ ਸਥਾਪਿਤ ਕਰਨ ਵਾਲੇ ਕੈਂਪ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਸੱਤ-ਰੋਜ਼ਾ ਕੈਂਪ ਦੇ ਪਹਿਲੇ ਦਿਨ ਮੰਚ ਸੰਚਾਲਨ ਕਰਨ ਦੀ ਭੂਮਿਕਾ ਪ੍ਰੋਫੈਸਰ ਮਨਪ੍ਰੀਤ ਕੌਰ ਦੁਆਰਾ ਨਿਭਾਈ ਗਈ। ਇਸ ਮੌਕੇ ਆਏ ਹੋਏ ਵਕਤਿਆਂ ਨੂੰ ਕਾਲਜ ਪ੍ਰਿੰਸੀਪਲ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਮੌਕੇ ਡਾ.ਕੰਵਲਜੀਤ ਸਿੰਘ, ਪ੍ਰੋਫੈਸਰ ਰੋਹਿਤ ਸ਼ਰਮਾ, ਡਾ. ਰਮਨਦੀਪ ਕੌਰ, ਡਾ. ਜਤਿੰਦਰ ਕੌਰ, ਡਾ. ਸੁਖਬੀਰ ਕੌਰ, ਡਾ.ਕੁਲਜੀਤ ਕੌਰ, ਡਾ.ਰਾਜਵਿੰਦਰ ਕੌਰ ਪ੍ਰੋਫੈਸਰ ਰਵਿੰਦਰ ਕੌਰ, ਪ੍ਰੋਫੈਸਰ ਰਵਨੀਤ ਕੌਰ, ਪ੍ਰੋਫੈਸਰ ਮਨਦੀਪ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।