ਗੁਰਦੁਆਰਾ ਬਾਬਾ ਜਗਤਾ ਜੀ ’ਚ ਰਾਤਰੀ ਦੇ ਦੀਵਾਨ ਸਜਾਏ ਗਏ
ਪੰਥ ਦੇ ਪ੍ਰਸਿੱਧ ਕਵੀਸ਼ਰ ਭਾਈ ਵਰਿਆਮ ਸਿੰਘ ਸਭਰਾ ਦੇ ਜਥੇ ਵੱਲੋਂ ਸਿੱਖ ਕੌਮ ਦੀ ਗੌਰਮਈ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਗਿਆ।
Publish Date: Wed, 07 Jan 2026 06:06 PM (IST)
Updated Date: Thu, 08 Jan 2026 04:06 AM (IST)

ਸਰਬਜੀਤ ਸਿੰਘ ਛੀਨਾ• ,ਪੰਜਾਬੀ ਜਾਗਰਣ, ਖਾਲੜਾ : ਕਸਬਾ ਖਾਲੜਾ ਦੇ ਗੁਰਦੁਆਰਾ ਬਾਬਾ ਜਗਤਾ ਜੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 357ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਾਤਰੀ ਦੇ ਦੀਵਾਨ ਸਜਾਏ ਗਏ। ਜਿਸ ’ਚ ਪੰਥ ਦੇ ਪ੍ਰਸਿੱਧ ਕਵੀਸ਼ਰ ਭਾਈ ਵਰਿਆਮ ਸਿੰਘ ਸਭਰਾ ਦੇ ਜਥੇ ਵੱਲੋਂ ਸਿੱਖ ਕੌਮ ਦੀ ਗੌਰਮਈ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰੂ ਘਰ ’ਚ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫ਼ਲ ਕੀਤਾ। ਇਸ ਮੌਕੇ ਗੁਰਦੁਆਰਾ ਲੋਕਲ ਕਮੇਟੀ ਵੱਲੋਂ ਸਮਾਪਤੀ ਦੀ ਅਰਦਾਸ ਉਪਰੰਤ ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ ਵਿਖੇ ਹੋਏ ਸਮਾਗਮਾਂ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਈ ਹੋਈ ਸੰਗਤ ਲਈ ਚਾਹ ਪਕੌੜਿਆਂ ਤੇ ਗੁਰੂ ਘਰ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਖਦੇਵ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਜਗੀਰ ਸਿੰਘ, ਅਮਰਜੀਤ ਸਿੰਘ ਰੂਬਲ, ਹਰਜਿੰਦਰ ਸਿੰਘ, ਦੇਬੀ ਖਾਲੜਾ, ਗਿੰਦਰ ਖਾਲੜਾ, ਜੈਮਲ ਸਿੰਘ, ਬਾਬਾ ਸਮੁੰਦ ਸਿੰਘ, ਬਲਜੀਤ ਸਿੰਘ ਟੈਂਟ ਹਾਊਸ ਵਾਲੇ, ਸਤਨਾਮ ਸਿੰਘ ਜੰਡ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਕਿਸਾਨ ਜਥੇਬੰਦੀ ਆਗੂ ਬਲਕਾਰ ਸਿੰਘ, ਗੁਰਭੇਜ ਸਿੰਘ, ਰਣਜੀਤ ਸਿੰਘ ਰਾਣਾ, ਸਰਗੁਣਪ੍ਰੀਤ ਸਿੰਘ, ਆਦਿ ਵੱਡੀ ਗਿਣਤੀ ’ਚ ਸੰਗਤਾਂ ਵੱਲੋਂ ਹਾਜ਼ਰੀ ਭਰੀ ਗਈ।