ਸ਼ਹਿਰ ਦੇ ਪਾਸ਼ ਇਲਾਕੇ ਦੇ ਘਰ ਅੱਗੋਂ ਅੱਖ ਦੇ ਝਪੱਕੇ ਨਾਲ ਮੋਟਰਸਾਈਕਲ ਚੋਰੀ
ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਸੀਸੀਟੀਵੀ ਫੁੱਟੇਜ ਵੀ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤੀ ਗਈ ਹੈ
Publish Date: Sat, 10 Jan 2026 07:27 PM (IST)
Updated Date: Sun, 11 Jan 2026 04:12 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦਾ ਪਾਸ਼ ਇਲਾਕੇ ਦੀਪ ਐਵੀਨਿਊ ’ਚ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਦੇ ਇਕ ਘਰ ਅੱਗੋਂ ਅਣਪਛਾਤੇ ਵਿਅਕਤੀ ਨੇ ਅੱਖ ਦੇ ਝਪੱਕੇ ਨਾਲ ਮੋਟਰਸਾਈਕਲ ਚੋਰੀ ਕਰ ਲਿਆ। ਹਾਲਾਂਕਿ ਚੋਰੀ ਕਰਨ ਵਾਲੇ ਦੀ ਤਸਵੀਰ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜਦੋਂਕਿ ਮੋਟਰਸਾਈਕਲ ਦੇ ਮਾਲਕ ਨੇ ਵੀ ਥਾਣਾ ਸਿਟੀ ਤਰਨਤਾਰਨ ’ਚ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ ਨਾਲ ਸ਼ੋਸ਼ਲ ਮੀਡੀਆ ਉੱਪਰ ਸੀਸੀਟੀਵੀ ਫੁਟੇਜ਼ ਨੂੰ ਵਾਇਰਲ ਕਰਦਿਆਂ ਚੋਰ ਦਾ ਪਤਾ ਲਗਾਉਣ ਵਾਲੇ ਦਾ ਪਤਾ ਦੱਸਣ ਵਾਲੇ ਨੂੰ ਇਨਾਮ ਦੀ ਐਲਾਨ ਵੀ ਕੀਤਾ ਹੈ। ਕਰਮਜੀਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਗਲੀ ਗਿੱਲਾਂ ਵਾਲੀ ਨੂਰਦੀ ਅੱਡਾ ਤਰਨਤਾਰਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਨੰਬਰ ਪੀਬੀ46 ਏਜੀ 5010 ’ਤੇ ਸਵਾਰ ਹੋ ਕੇ ਦੀਪ ਐਵੀਨਿਊ ਕਿਸੇ ਕੰਮ ਲਈ ਗਿਆ ਸੀ ਅਤੇ ਆਪਣੇ ਜਾਣਕਾਰ ਦੇ ਘਰ ਅੱਗੇ ਮੋਟਰਸਾਈਕਲ ਖੜਾ ਕਰਕੇ ਅੰਦਰ ਚਲਾ ਗਿਆ। ਜਦੋਂ ਕੁਝ ਦੇਰ ਬਾਅਦ ਉਹ ਬਾਹਰ ਆਇਆ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਉਨ੍ਹਾਂ ਨੇ ਗਲੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੇਖੀ ਤਾਂ ਚੋਰੀ ਕਰਨ ਵਾਲੇ ਦੀ ਤਸਵੀਰ ਸਾਫ ਦਿਖਾਈ ਦਿੱਤੀ। ਜੋ ਸਕਿੰਟਾਂ ਵਿਚ ਵੀ ਮੋਟਰਸਾਈਖਲ ਦਾ ਲਾਕ ਖੋਲ ਕੇ ਉਸ ਨੂੰ ਭਜਾ ਕੇ ਗੁਰੂ ਤੇਗ ਬਹਾਦਰ ਨਗਰ ਵੱਲ ਲੈ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਸੀਸੀਟੀਵੀ ਫੁੱਟੇਜ ਵੀ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤੀ ਗਈ ਹੈ ਤਾਂ ਜੋ ਚੋਰ ਦੀ ਪਛਾਣ ਛੇਤੀ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਚੋਰ ਦਾ ਪਤਾ ਦੱਸਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਵੀ ਉਨ੍ਹਾਂ ਨੇ ਕੀਤਾ ਹੈ।