ਪਿਸਤੌਲ ਦੀ ਨੋਕ 'ਤੇ ਲੁੱਟ: ਬੇਖੌਫ ਬਦਮਾਸ਼ਾਂ ਨੇ ਸਬਜ਼ੀ ਵਿਕਰੇਤਾ ਤੋਂ ਖੋਹਿਆ ਮੋਟਰਸਾਈਕਲ
ਪੱਟੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੁੱਟਾਂ-ਖੋਹਾਂ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਮਾਮਲੇ ਵਿੱਚ ਚਾਰ ਅਣਪਛਾਤੇ ਲੁਟੇਰਿਆਂ ਨੇ ਇੱਕ ਸਬਜ਼ੀ ਵਿਕਰੇਤਾ ਨੂੰ ਪਿਸਤੌਲ ਦੀ ਨੋਕ ’ਤੇ ਧਮਕਾ ਕੇ ਉਸ ਦਾ ਮੋਟਰਸਾਈਕਲ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
Publish Date: Sun, 07 Jun 2026 10:49 AM (IST)
Updated Date: Sun, 07 Jun 2026 10:52 AM (IST)
ਕੇ ਪੀ ਗਿੱਲ, ਪੰਜਾਬੀ ਜਾਗਰਣ, ਕੈਰੋਂ। ਪੱਟੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੁੱਟਾਂ-ਖੋਹਾਂ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਮਾਮਲੇ ਵਿੱਚ ਚਾਰ ਅਣਪਛਾਤੇ ਲੁਟੇਰਿਆਂ ਨੇ ਇੱਕ ਸਬਜ਼ੀ ਵਿਕਰੇਤਾ ਨੂੰ ਪਿਸਤੌਲ ਦੀ ਨੋਕ ’ਤੇ ਧਮਕਾ ਕੇ ਉਸ ਦਾ ਮੋਟਰਸਾਈਕਲ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਸ਼ ਪੁੱਤਰ ਮਹਿਬੂਬ ਵਾਸੀ ਪਿੰਡ ਕੈਰੋਂ, ਜੋ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ, ਅੱਜ ਸਵੇਰੇ ਪੱਟੀ ਸਬਜ਼ੀ ਮੰਡੀ ਤੋਂ ਆਪਣੇ ਬਜਾਜ ਵਿਕਰਾਂਤ ਮੋਟਰਸਾਈਕਲ ਨੰਬਰ PB 46 Z 9957 ’ਤੇ ਸਵਾਰ ਹੋ ਕੇ ਪਿੰਡ ਕੈਰੋਂ ਵਾਪਸ ਜਾ ਰਿਹਾ ਸੀ।
ਜਦੋਂ ਉਹ ਮਾਹੀ ਪੈਲੇਸ ਪੱਟੀ ਨੇੜੇ ਪਹੁੰਚਿਆ ਤਾਂ ਇੱਕ ਵਰਨਾ ਕਾਰ ਵਿੱਚ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ। ਦੋਸ਼ ਹੈ ਕਿ ਹਮਲਾਵਰਾਂ ਨੇ ਪਿਸਤੌਲ ਦਿਖਾ ਕੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਪੀੜਤ ਨੇ ਰੌਲਾ ਪਾਇਆ ਪਰ ਉਦੋਂ ਤੱਕ ਲੁਟੇਰੇ ਮੌਕੇ ਤੋਂ ਨਿਕਲ ਚੁੱਕੇ ਸਨ।