ਪੱਟੀ ਦੇ ਵਾਰਡ ਨੰਬਰ 3 ਵਿਚ ਮਾਝਾ ਗਊਸ਼ਾਲਾ ’ਚ ਮਹੀਨਾਵਾਰ ਲੰਗਰ ਲਾਇਆ
ਮਾਝਾ ਗਊਸ਼ਾਲਾ ਪੱਟੀ ਵਿਚ 160 ਗਊ ਮਾਤਾ ਦੀ ਸੰਭਾਲ ਅਤੇ ਸੇਵਾ ਕੀਤੀ ਜਾਂਦੀ ਹੈ।
Publish Date: Sun, 01 Mar 2026 04:35 PM (IST)
Updated Date: Mon, 02 Mar 2026 04:02 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪੱਟੀ ਦੇ ਵਾਰਡ ਨੰਬਰ 3 ਵਿਚ ਮਾਝਾ ਗਊਸ਼ਾਲਾ ਪੱਟੀ ਵਿਖੇ ਮਹੀਨਾਵਾਰ ਲੰਗਰ ਲਾਇਆਗਿਆ। ਇਸ ਤੋਂ ਪਹਿਲਾਂ ਸਰਬੱਤ ਦੇ ਭਲੇ ਲਈ ਹਵਨ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਦੇ ਵਾਇਸ ਮੀਡੀਆ ਇੰਚਾਰਜ ਮੋਹਿਤ ਅਰੋੜਾ ਪੱਟੀ, ਸੀਨੀਅਰ ‘ਆਪ’ ਆਗੂ ਜੱਜ ਸਿੰਘ ਮਾਲੜਾ, ‘ਆਪ’ ਦੇ ਬਲਾਕ ਪ੍ਰਧਾਨ ਸੁੱਖ ਬਾਠ ਧਗਾਨਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਮਾਝਾ ਗਊਸ਼ਾਲਾ ਪੱਟੀ ਦੇ ਪ੍ਰਧਾਨ ਸੰਜੇ ਭਨੋਟ ਅਤੇ ਕੁਲਦੀਪ ਬੇਦੀ ਨੇ ਦੱਸਿਆ ਕਿ ਮਾਝਾ ਗਊਸ਼ਾਲਾ ਵਿਖੇ ਹਰੇਕ ਤਿਉਹਾਰ ਬੜੇ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ। ਗਊ ਸੇਵਕਾਂ ਵਾਸਤੇ ਹਰੇਕ ਤਰੀਕੇ ਦਾ ਪ੍ਰਬੰਧ ਕੀਤਾ ਹੋਇਆ ਹੈ, ਤਾਂ ਜੋ ਲੋਕ ਆਪਣੀ ਸ਼ਰਧਾ ਅਨੁਸਾਰ ਗਊਆਂ ਦੀ ਸੇਵਾ ਕਰ ਸਕਣ। ਉਨ੍ਹਾਂ ਕਿਹਾ ਕਿ ਮਾਝਾ ਗਊਸ਼ਾਲਾ ਪੱਟੀ ਵਿਚ 160 ਗਊ ਮਾਤਾ ਦੀ ਸੰਭਾਲ ਅਤੇ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਤੋਂ ਮਾਝਾ ਗਊਸ਼ਾਲਾ ਪੱਟੀ ਲਈ ਵਿਸੇਸ਼ ਗ੍ਰਾਂਟ ਦੀ ਮੰਗ ਕੀਤੀ, ਤਾਂ ਜੋ ਗਊਆਂ ਲਈ ਫੀਡ, ਚੋਕਰ ਜਾਂ ਉਨ੍ਹਾਂ ਦੇ ਰਹਿਣ ਲਈ ਉੱਚਿਤ ਪ੍ਰਬੰਧ ਹੋ ਸਕਣ। ਉਨ੍ਹਾਂ ਪੱਟੀ ਸ਼ਹਿਰ ਵਾਸੀਆਂ ਨੂੰ ਵੀ ਮਾਝਾ ਗਊਸ਼ਾਲਾ ਪੱਟੀ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਕਾਰਜ ਨੂੰ ਹਮੇਸ਼ਾ ਲਈ ਅੱਗੇ ਵਧਾਉਣ ਵਾਸਤੇ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੁੰਦਾ ਹੈ। ਇਸ ਮੌਕੇ ਵਿਸੇਸ਼ ਤੌਰ ’ਤੇ ਪਹੁੰਚੇ ਵਾਇਸ ਮੀਡੀਆ ਇੰਚਾਰਜ ਮੋਹਿਤ ਅਰੋੜਾ ਪੱਟੀ ਨੇ ਕਿਹਾ ਕਿ ਉਹ ਮਾਝਾ ਗਊਸ਼ਾਲਾ ਪੱਟੀ ਦੀ ਮੰਗ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਤੱਕ ਜ਼ਰੂਰ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਗਊਆਂ ਦੀ ਸੇਵਾ ਲਈ ਮਾਝਾ ਗਊਸ਼ਾਲਾ ਪੱਟੀ ਦੇ ਮੈਂਬਰ ਆਪਣੇ ਤਨ-ਮਨ ਨਾਲ ਸੇਵਾ ਨਿਭਾ ਰਹੇ ਹਨ, ਉਸ ਦੀ ਜਿਨ੍ਹੀਂ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਇਸ ਮੌਕੇ ਪ੍ਰਧਾਨ ਕੁਲਦੀਪ ਬੇਦੀ, ਵਿਮਲ ਕੁਮਾਰ ਸ਼ਰਮਾ ਸੈਕਟਰੀ, ਸੰਦੀਪ ਕੁਮਾਰ ਲਾਡਾ ਸੈਕਟਰੀ, ਜੋਗੇਸ਼ ਕੁਮਾਰ ਬਿੱਲਾਂ, ਅਰੁਣ ਕੁਮਾਰ ਟੈਨੀ, ਗੁਲਸ਼ਨ ਕੁਮਾਰ ਸ਼ਰਮਾ, ਨਿਤਿਨ ਜੈਨ ਆਦਿ ਹਾਜ਼ਰ ਸਨ।