- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਠੱਠੀ ਸੋਹਲ ਵਿਖੇ ਝਗੜੇ ਦੌਰਾਨ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਧੱਕਾ ਮਾਰ ਕੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਉਕਤ ਵਿਅਕਤੀ ਦੀ ਮੌਤ ਹੋ ਗਈ। ਥਾਣਾ ਝਬਾਲ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਦੋ ਲੋਕਾਂ ਵਿਰੁੱਧ ਗੈਰ ਇਰਾਦਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।

ਤੇਜਿੰਦਰ ਸਿੰਘ ਬੱਬੂ, ਪੰਜਾਬੀ ਜਾਗਰਣ, ਝਬਾਲ। ਪਿੰਡ ਠੱਠੀ ਸੋਹਲ ਵਿਖੇ ਝਗੜੇ ਦੌਰਾਨ ਇਕ ਵਿਅਕਤੀ ਨੂੰ ਕਥਿਤ ਤੌਰ ’ਤੇ ਧੱਕਾ ਮਾਰ ਕੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਉਕਤ ਵਿਅਕਤੀ ਦੀ ਮੌਤ ਹੋ ਗਈ। ਥਾਣਾ ਝਬਾਲ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਦੋ ਲੋਕਾਂ ਵਿਰੁੱਧ ਗੈਰ ਇਰਾਦਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
ਸਤਨਾਮ ਸਿੰਘ ਸੱਤਾ ਪੁੱਤਰ ਜੋਗਿੰਦਰ ਸਿੰਘ ਵਾਸੀ ਸੋਹਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮਨਦੀਪ ਸਿੰਘ ਮੰਨਾ ਉਸਦੇ ਭਤੀਜੇ ਅਰਸ਼ਦੀਪ ਸਿੰਘ ਨਾਲ ਖੇਤਾਂ ਵਿਚ ਤਕਰਾਰ ਕਰ ਰਿਹਾ ਸੀ। ਅਰਸ਼ਦੀਪ ਸਿੰਘ ਵੱਲੋਂ ਫੋਨ ਕਰਨ ਉਪਰੰਤ ਉਹ, ਉਸਦਾ ਭਰਾ ਬਿੱਕਰ ਸਿੰਘ ਅਤੇ ਅਰਸ਼ਦੀਪ ਸਿੰਘ ਦਾ ਵੱਡਾ ਭਰਾ ਅਕਾਸ਼ਦੀਪ ਸਿੰਘ ਖੇਤ ਵਿਚ ਪੁੱਜ ਗਏ।
ਜਿਥੇ ਮਨਦੀਪ ਸਿੰਘ ਮੰਨਾ ਅਤੇ ਜਗਦੀਪ ਸਿੰਘ ਕਾਲੂ ਜਿਨ੍ਹਾਂ ਦੀ ਜ਼ਮੀਨ ਨਾਲ ਲੱਗਦੀ ਹੈ, ਉੱਥੇ ਹੀ ਮੌਜੂਦ ਸਨ। ਉਕਤ ਲੋਕ ਉਸਦੇ ਭਰਾ ਬਿੱਕਰ ਸਿੰਘ ਨੂੰ ਵੇਖਦਿਆਂ ਹੀ ਗਾਲੀ ਗਲੋਚ ਕਰਨ ਲੱਗੇ ਅਤੇ ਮਨਦੀਪ ਸਿੰਘ ਮੰਨਾ ਕਹੀ ਲੈ ਕੇ ਉਸਦੇ ਭਤੀਜੇ ਵੱਲ ਵਧਿਆ। ਉਸਦੇ ਭਰਾ ਨੇ ਰੋਕਣਾ ਚਾਹਿਆ ਤਾਂ ਮਨਦੀਪ ਸਿੰਘ ਨੇ ਉਸ ਨੂੰ ਧੱਕਾ ਮਾਰ ਕੇ ਸੜਕ ’ਤੇ ਸੁੱਟ ਦਿੱਤਾ।